ਸਮੁੰਦਰੀ ਜ਼ਮੀਨ ʼਤੇ ਚੱਲ ਕੇ ਕੀਤਾ ਜਾਂਦਾ ਪ੍ਰਚਾਰ ਦਾ ਕੰਮ
ਉੱਤਰੀ ਸਮੁੰਦਰ ਵਿਚ ਪੱਛਮੀ ਕਿਨਾਰੇ ਵੱਲ ਜਰਮਨ ਸ਼ਹਿਰ ਦੇ ਸਲੈਸਵਿਗ-ਹੂਲਸਟਿਨ ਸ਼ਹਿਰ ਵਿਚ ਤਕਰੀਬਨ 300 ਲੋਕ ਹਾਲੀਗਨ ਨਾਂ ਦੇ ਛੋਟੇ-ਛੋਟੇ ਖਿੰਡੇ-ਪੁੰਡੇ ਟਾਪੂਆਂ ʼਤੇ ਰਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਯਹੋਵਾਹ ਦੇ ਗਵਾਹ ਤੋਂ ਬਾਈਬਲ ਦਾ ਸੰਦੇਸ਼ ਕਿਵੇਂ ਸੁਣਨ ਨੂੰ ਮਿਲਿਆ?—ਮੱਤੀ 24:14.
ਇਨ੍ਹਾਂ ਛੋਟੇ ਟਾਪੂਆਂ ʼਤੇ ਪਹੁੰਚਣ ਲਈ ਗਵਾਹ ਕਿਸ਼ਤੀ ਰਾਹੀਂ ਸਫ਼ਰ ਕਰਦੇ ਹਨ। ਹੋਰ ਛੋਟੋ ਟਾਪੂਆਂ ʼਤੇ ਲੋਕਾਂ ਨੂੰ ਮਿਲਣ ਲਈ ਗਵਾਹਾਂ ਦਾ ਇਕ ਛੋਟਾ ਗਰੁੱਪ ਇਕ ਵੱਖਰਾ ਤਰੀਕੇ ਨਾਲ ਸਫ਼ਰ ਕਰਦਾ ਹੈ। ਉਹ ਸਮੁੰਦਰੀ ਜ਼ਮੀਨ ʼਤੇ ਪੈਦਲ ਤੁਰ ਕੇ ਪੰਜ ਕਿਲੋਮੀਟਰ (3 ਮੀਲ) ਦਾ ਸਫ਼ਰ ਕਰਦੇ ਹਨ। ਇਹ ਕਿੱਦਾਂ ਹੋ ਸਕਦਾ ਹੈ?
ਸਮੁੰਦਰੀ ਲਹਿਰਾਂ ਦੇ ਉਤਰਾਅ-ਚੜ੍ਹਾਅ ਦਾ ਫ਼ਾਇਦਾ ਲੈ ਕੇ
ਇਹ ਕਮਾਲ ਸਮੁੰਦਰੀ ਲਹਿਰਾਂ ਦਾ ਹੈ। ਹਾਲੀਗਨ ਦੇ ਇਲਾਕੇ ਵਿਚ ਉੱਤਰੀ ਸਮੰਦਰ ਦੇ ਪਾਣੀ ਦਾ ਸਤਰ ਲਗਭਗ ਤਿੰਨ ਮੀਟਰ (10 ਫੁੱਟ) ਉਤਰਦਾ-ਚੜ੍ਹਦਾ ਹੈ! ਇੱਦਾਂ ਤਕਰੀਬਨ ਛੇ-ਛੇ ਘੰਟਿਆਂ ਬਾਅਦ ਹੁੰਦਾ ਹੈ। ਲਹਿਰਾਂ ਦੇ ਉਤਰਨ ਦੌਰਾਨ ਸਮੁੰਦਰ ਦੀ ਜ਼ਮੀਨ ਦਾ ਕਾਫ਼ੀ ਹਿੱਸਾ ਨਜ਼ਰ ਆਉਣ ਲੱਗ ਪੈਂਦਾ ਹੈ ਅਤੇ ਗਵਾਹ ਤਿੰਨ ਛੋਟੇ ਟਾਪੂਆਂ ʼਤੇ ਆਸਾਨੀ ਨਾਲ ਪੈਦਲ ਜਾ ਸਕਦੇ ਹਨ।
ਇਹ ਸਫ਼ਰ ਕਿਹੋ ਜਿਹਾ ਹੁੰਦਾ ਹੈ? ਉਲਰਿਕ ਨਾਂ ਦਾ ਇਕ ਤਜ਼ਰਬੇਕਾਰ ਗਾਈਡ ਕਹਿੰਦਾ ਹੈ ਕਿ “ਇਕ ਹਾਲੀਗਨ ਤਕ ਪਹੁੰਚਣ ਲਈ ਦੋ ਘੰਟੇ ਲੱਗਦੇ ਹਨ। ਜ਼ਿਆਦਾਤਰ ਅਸੀਂ ਨੰਗੇ ਪੈਰ ਹੀ ਤੁਰਦੇ ਹਾਂ। ਸਮੁੰਦਰੀ ਰਾਹ ਨੂੰ ਪਾਰ ਕਰਨ ਦਾ ਇਹ ਸਭ ਤੋਂ ਵਧੀਆ ਅਤੇ ਆਰਾਮਦਾਇਕ ਤਰੀਕਾ ਹੈ। ਠੰਢੇ ਮੌਸਮ ਵਿਚ ਅਸੀਂ ਬੂਟ ਪਾਉਂਦੇ ਹਾਂ।”
ਇਹ ਨਜ਼ਾਰਾ ਸੁਪਨੇ ਵਾਂਗ ਲੱਗਦਾ ਹੈ। ਉਲਰਿਕ ਦੱਸਦਾ ਹੈ ਕਿ “ਸ਼ਾਇਦ ਤੁਹਾਨੂੰ ਇੱਦਾਂ ਲੱਗੇ ਜਿਵੇਂ ਤੁਸੀਂ ਕਿਸੇ ਹੋਰ ਗ੍ਰਹਿ ʼਤੇ ਤੁਰ ਰਹੇ ਹੋ। ਇਸ ਰਾਹ ਦਾ ਥੋੜ੍ਹਾ-ਬਹੁਤ ਹਿੱਸਾ ਚਿੱਕੜ ਵਾਲਾ, ਕੁਝ ਹਿੱਸਾ ਪਥਰੀਲਾ ਅਤੇ ਬਾਕੀ ਹਿੱਸਾ ਸਮੁੰਦਰੀ ਘਾਹ ਨਾਲ ਭਰਿਆ ਹੋਇਆ ਹੈ।” ਤੁਸੀਂ ਸਮੁੰਦਰੀ ਪੰਛੀਆਂ, ਕੇਕੜਿਆਂ ਅਤੇ ਹੋਰ ਜਾਨਵਰਾਂ ਦਾ ਝੁੰਡ ਦੇਖਦੇ ਹੋ।” ਗਵਾਹਾਂ ਨੂੰ ਅਕਸਰ ਖੜ੍ਹੇ ਪਾਣੀ ਨੂੰ ਪਾਰ ਕਰਨਾ ਪੈਂਦਾ ਹੈ, ਜਿਸ ਨੂੰ ਜਰਮਨੀ ਵਿਚ ਪਰੀਲੇ ਕਹਿੰਦੇ ਹਨ ਜੋ ਸਮੁੰਦਰ ਵਿਚ ਚਿੱਕੜ ਵਾਲੀਆਂ ਥਾਵਾਂ ਹੁੰਦੀਆਂ ਹਨ।
ਇਸ ਰਾਹ ਤੋਂ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਲਰਿਕ ਚੇਤਾਵਨੀ ਦਿੰਦਾ ਹੈ ਕਿ “ਤੁਸੀਂ ਆਸਾਨੀ ਨਾਲ ਗੁਆਚ ਸਕਦੇ ਹੋ, ਖ਼ਾਸ ਕਰਕੇ ਉਦੋਂ ਜਦੋਂ ਸਮੁੰਦਰ ਵਿਚ ਧੁੰਦ ਹੁੰਦੀ ਹੈ। ਇਸ ਕਰਕੇ ਅਸੀਂ ਕੰਪਾਸ ਅਤੇ ਜੀ. ਪੀ. ਐੱਸ. ਸਿਸਟਮ ਵਰਤਦੇ ਹਾਂ ਅਤੇ ਅਸੀਂ ਆਪਣੀ ਸਮਾਂ-ਸਾਰਣੀ ʼਤੇ ਗੰਭੀਰਤਾ ਨਾਲ ਚੱਲਦੇ ਹਾਂ ਤਾਂਕਿ ਅਸੀਂ ਚੜ੍ਹਦੀ ਲਹਿਰ ਵਿਚ ਫੱਸ ਨਾ ਜਾਈਏ।”
ਕੀ ਉਨ੍ਹਾਂ ਦੀ ਮਿਹਨਤ ਰੰਗ ਲਿਆਉਂਦੀ ਹੈ? ਉਲਰਿਕ ਇਕ 90 ਸਾਲ ਦੇ ਆਦਮੀ ਬਾਰੇ ਦੱਸਦਾ ਹੈ ਜੋ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਗਾਤਾਰ ਪੜ੍ਹਦਾ ਹੈ। “ਇਕ ਦਿਨ ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਹੋਣ ਕਰਕੇ ਅਸੀਂ ਉਸ ਨੂੰ ਮਿਲ ਨਹੀਂ ਸਕੇ। ਪਰ ਸਾਡੇ ਜਾਣ ਤੋਂ ਪਹਿਲਾਂ ਉਹ ਆਦਮੀ ਆਪਣੇ ਸਾਈਕਲ ʼਤੇ ਸਾਡੇ ਮਗਰ ਆਇਆ ਅਤੇ ਉਸ ਨੇ ਕਿਹਾ: ‘ਕੀ ਤੁਸੀਂ ਮੈਨੂੰ ਇਸ ਵਾਰ ਮੇਰਾ ਪਹਿਰਾਬੁਰਜ ਨਹੀਂ ਦੇਣਾ?’ ਕਿਉਂ ਨਹੀਂ, ਸਾਨੂੰ ਉਸ ਨੂੰ ਇਹ ਦੇ ਕੇ ਬੇਹੱਦ ਖ਼ੁਸ਼ੀ ਹੋਈ।”