ਕੀ ਯਹੋਵਾਹ ਦੇ ਗਵਾਹਾਂ ਦਾ ਧਰਮ ਅਮਰੀਕਾ ਤੋਂ ਹੈ?
ਭਾਵੇਂ ਕਿ ਸਾਡਾ ਹੈੱਡ-ਕੁਆਟਰ ਅਮਰੀਕਾ ਵਿਚ ਹੈ, ਫਿਰ ਵੀ ਸਾਡਾ ਧਰਮ ਅਮਰੀਕਾ ਤੋਂ ਨਹੀਂ ਹੈ। ਜ਼ਰਾ ਇਨ੍ਹਾਂ ਕਾਰਨਾਂ ʼਤੇ ਗੌਰ ਕਰੋ:
ਯਹੋਵਾਹ ਦੇ ਗਵਾਹਾਂ ਦਾ ਧਰਮ ਕਿਸੇ ਹੋਰ ਈਸਾਈ ਧਰਮ ਤੋਂ ਵੱਖ ਨਹੀਂ ਹੋਇਆ ਹੈ। ਇਸ ਦੀ ਬਜਾਇ ਅਸੀਂ ਮੰਨਦੇ ਹਾਂ ਕਿ ਅਸੀਂ ਅੱਜ ਤੋਂ 2,000 ਸਾਲ ਪਹਿਲਾਂ ਸ਼ੁਰੂ ਹੋਏ ਮਸੀਹੀ ਧਰਮ ਦੀ ਹੀ ਪਾਲਣਾ ਕਰਦੇ ਹਾਂ।
ਯਹੋਵਾਹ ਦੇ ਗਵਾਹ 230 ਤੋਂ ਜ਼ਿਆਦਾ ਦੇਸ਼ਾਂ ਵਿਚ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਭਾਵੇਂ ਅਸੀਂ ਜਿਸ ਮਰਜ਼ੀ ਦੇਸ਼ ਦੇ ਹੋਈਏ, ਸਾਡੀ ਵਫ਼ਾਦਾਰੀ ਅਮਰੀਕੀ ਸਰਕਾਰ ਜਾਂ ਕਿਸੇ ਹੋਰ ਇਨਸਾਨੀ ਸਰਕਾਰ ਪ੍ਰਤੀ ਨਹੀਂ ਹੈ, ਸਗੋਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਪ੍ਰਤੀ ਹੈ।—ਯੂਹੰਨਾ 15:19; 17:15, 16.
ਸਾਡੀਆਂ ਸਾਰੀਆਂ ਸਿੱਖਿਆਵਾਂ ਬਾਈਬਲ ʼਤੇ ਆਧਾਰਿਤ ਹਨ, ਨਾ ਕਿ ਅਮਰੀਕਾ ਦੇ ਕਿਸੇ ਧਾਰਮਿਕ ਆਗੂ ਦੀਆਂ ਸਿੱਖਿਆਵਾਂ ʼਤੇ।—1 ਥੱਸਲੁਨੀਕੀਆਂ 2:13.
ਅਸੀਂ ਕਿਸੇ ਇਨਸਾਨੀ ਲੀਡਰ ਦੇ ਪਿੱਛੇ-ਪਿੱਛੇ ਨਹੀਂ, ਸਗੋਂ ਯਿਸੂ ਮਸੀਹ ਦੇ ਪਿੱਛੇ-ਪਿੱਛੇ ਚੱਲਦੇ ਹਾਂ।—ਮੱਤੀ 23:8-10.