ਕੀ ਯਹੋਵਾਹ ਦੇ ਗਵਾਹ ਯਿਸੂ ਨੂੰ ਮੰਨਦੇ ਹਨ?
ਹਾਂ, ਅਸੀਂ ਯਿਸੂ ਨੂੰ ਮੰਨਦੇ ਹਾਂ। ਉਸ ਨੇ ਕਿਹਾ ਸੀ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਸਾਨੂੰ ਪੂਰਾ ਵਿਸ਼ਵਾਸ ਹੈ ਕਿ ਯਿਸੂ ਸਵਰਗੋਂ ਧਰਤੀ ʼਤੇ ਆਇਆ ਸੀ ਅਤੇ ਉਸ ਨੇ ਸਾਰੇ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਮੱਤੀ 20:28) ਉਸ ਦੀ ਮੌਤ ਅਤੇ ਉਸ ਦੇ ਦੁਬਾਰਾ ਜੀਉਂਦਾ ਹੋਣ ਨਾਲ ਉਨ੍ਹਾਂ ਲੋਕਾਂ ਵਾਸਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਰਾਹ ਖੁੱਲ੍ਹਿਆ ਜਿਹੜੇ ਉਸ ʼਤੇ ਨਿਹਚਾ ਕਰਦੇ ਹਨ। (ਯੂਹੰਨਾ 3:16) ਅਸੀਂ ਇਹ ਵੀ ਮੰਨਦੇ ਹਾਂ ਕਿ ਯਿਸੂ ਹੁਣ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਹਕੂਮਤ ਕਰ ਰਿਹਾ ਹੈ ਅਤੇ ਇਹ ਰਾਜ ਬਹੁਤ ਜਲਦੀ ਪੂਰੀ ਧਰਤੀ ਉੱਤੇ ਅਮਨ-ਚੈਨ ਲੈ ਆਵੇਗਾ। (ਪ੍ਰਕਾਸ਼ ਦੀ ਕਿਤਾਬ 11:15) ਪਰ ਅਸੀਂ ਯਿਸੂ ਦੀ ਭਗਤੀ ਨਹੀਂ ਕਰਦੇ ਕਿਉਂਕਿ ਯਿਸੂ ਨੇ ਕਿਹਾ ਸੀ: “ਪਿਤਾ ਮੇਰੇ ਤੋਂ ਮਹਾਨ ਹੈ।” (ਯੂਹੰਨਾ 14:28) ਇਸ ਲਈ ਅਸੀਂ ਇਹ ਨਹੀਂ ਮੰਨਦੇ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ।