Skip to content

Skip to table of contents

ਤਸਵੀਰਾਂ ਦਾ ਇੰਡੈਕਸ

ਤਸਵੀਰਾਂ ਦਾ ਇੰਡੈਕਸ

ਸਫ਼ਿਆਂ ਦੇ ਨੰਬਰਾਂ ਮੁਤਾਬਕ

  • ਜਿਲਦ ਪੌਲੁਸ, ਤਬਿਥਾ, ਗਾਲੀਓ, ਲੂਕਾ, ਰਸੂਲਾਂ ਨਾਲ ਮੰਦਰ ਦਾ ਇਕ ਪਹਿਰੇਦਾਰ, ਇਕ ਸਦੂਕੀ, ਰੋਮੀ ਫ਼ੌਜੀ ਪੌਲੁਸ ਨੂੰ ਕੈਸਰੀਆ ਲੈ ਕੇ ਜਾਂਦੇ ਹੋਏ, ਅੱਜ ਦੇ ਜ਼ਮਾਨੇ ਵਿਚ ਇਕ ਲਾਊਡਸਪੀਕਰ ਵਾਲੀ ਕਾਰ ਅਤੇ ਫੋਨੋਗ੍ਰਾਫ ਨਾਲ ਗਵਾਹੀ ਦਿੰਦੇ ਹੋਏ।

  • ਸਫ਼ਾ 1 ਬੇੜੀਆਂ ਨਾਲ ਬੱਝਾ ਪੌਲੁਸ ਅਤੇ ਲੂਕਾ ਰੋਮ ਨੂੰ ਜਾਣ ਲਈ ਇਕ ਵਪਾਰੀ ਜਹਾਜ਼ ਉੱਤੇ।

  • ਸਫ਼ੇ 2, 3 ਦੁਨੀਆਂ ਦੇ ਨਕਸ਼ੇ ਕੋਲ ਖੜ੍ਹੇ ਭਰਾ ਜੌਨ ਬਾਰ ਅਤੇ ਥੀਓਡੋਰ ਜੈਰਸ ਜੋ ਪ੍ਰਬੰਧਕ ਸਭਾ ਦੇ ਮੈਂਬਰ ਸਨ।

  • ਸਫ਼ਾ 11 ਯਿਸੂ ਗਲੀਲ ਵਿਚ ਇਕ ਪਹਾੜ ʼਤੇ ਆਪਣੇ 11 ਵਫ਼ਾਦਾਰ ਰਸੂਲਾਂ ਅਤੇ ਦੂਜੇ ਚੇਲਿਆਂ ਨੂੰ ਇਕ ਜ਼ਿੰਮੇਵਾਰੀ ਸੌਂਪਦਾ ਹੋਇਆ।

  • ਸਫ਼ਾ 14 ਯਿਸੂ ਸਵਰਗ ਨੂੰ ਜਾਂਦਾ ਹੋਇਆ। ਰਸੂਲ ਉਸ ਨੂੰ ਤੱਕਦੇ ਹੋਏ।

  • ਸਫ਼ਾ 20 ਪੰਤੇਕੁਸਤ ਵਾਲੇ ਦਿਨ ਚੇਲੇ ਦੂਰੋਂ-ਦੂਰੋਂ ਆਏ ਲੋਕਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਦੇ ਹਨ।

  • ਸਫ਼ਾ 36 ਰਸੂਲ ਗੁੱਸੇ ਵਿਚ ਭੜਕੇ ਕਾਇਫ਼ਾ ਦੇ ਸਾਮ੍ਹਣੇ ਖੜ੍ਹੇ ਹਨ। ਮੰਦਰ ਦੇ ਪਹਿਰੇਦਾਰ ਮਹਾਸਭਾ ਦਾ ਹੁਕਮ ਮਿਲਣ ਤੇ ਰਸੂਲਾਂ ਨੂੰ ਗਿਰਫ਼ਤਾਰ ਕਰਨ ਲਈ ਤਿਆਰ ਖੜ੍ਹੇ ਹਨ।

  • ਸਫ਼ਾ 44 ਥੱਲੇ: ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰਬੀ ਜਰਮਨੀ ਦੀ ਇਕ ਅਦਾਲਤ ਨੇ ਯਹੋਵਾਹ ਦੇ ਗਵਾਹਾਂ ਨੂੰ ਅਮਰੀਕਾ ਦੇ ਜਾਸੂਸ ਕਰਾਰ ਦਿੰਦੇ ਹੋਏ ਨਾਜਾਇਜ਼ ਹੀ ਦੋਸ਼ੀ ਠਹਿਰਾਇਆ।​—3 ਅਕਤੂਬਰ 1950, ਨੋਆ ਬਰਲਿਨਰ ਇਲੁਸਤ੍ਰੀਏਰਤੇ ਨਾਂ ਦੀ ਇਕ ਅਖ਼ਬਾਰ।

  • ਸਫ਼ਾ 46 ਮਹਾਸਭਾ ਦੇ ਸਾਮ੍ਹਣੇ ਖੜ੍ਹੇ ਇਸਤੀਫ਼ਾਨ ʼਤੇ ਦੋਸ਼ ਲਾਏ ਜਾਂਦੇ ਹਨ। ਫੋਟੋ ਵਿਚ ਪਿੱਛੇ ਅਮੀਰ ਸਦੂਕੀ ਹਨ ਅਤੇ ਮੋਹਰੇ ਰੀਤਾਂ-ਰਿਵਾਜਾਂ ਨੂੰ ਮੰਨਣ ਵਾਲੇ ਕੱਟੜ ਫ਼ਰੀਸੀ ਹਨ।

  • ਸਫ਼ਾ 54 ਪਤਰਸ ਇਕ ਨਵੇਂ ਚੇਲੇ ʼਤੇ ਆਪਣਾ ਹੱਥ ਰੱਖਦਾ ਹੈ; ਸ਼ਮਊਨ ਦੇ ਹੱਥਾਂ ਵਿਚ ਪੈਸਿਆਂ ਵਾਲੀ ਥੈਲੀ ਹੈ।

  • ਸਫ਼ਾ 75 ਪਤਰਸ ਅਤੇ ਉਸ ਦੇ ਸਫ਼ਰੀ ਸਾਥੀ ਕੁਰਨੇਲੀਅਸ ਦੇ ਘਰ ਆਉਂਦੇ ਹਨ। ਕੁਰਨੇਲੀਅਸ ਨੇ ਆਪਣੇ ਖੱਬੇ ਮੋਢੇ ʼਤੇ ਇਕ ਖ਼ਾਸ ਚੋਗਾ ਲਿਆ ਹੋਇਆ ਹੈ ਜੋ ਉਸ ਦੇ ਰੋਮੀ ਅਫ਼ਸਰ ਹੋਣ ਦੀ ਨਿਸ਼ਾਨੀ ਹੈ।

  • ਸਫ਼ਾ 83 ਇਕ ਦੂਤ ਪਤਰਸ ਨੂੰ ਜੇਲ੍ਹ ਵਿੱਚੋਂ ਛੁਡਾਉਂਦਾ ਹੈ; ਸ਼ਾਇਦ ਅਨਟੋਨੀਆ ਦੇ ਕਿਲੇ ਵਿਚ ਪਤਰਸ ਨੂੰ ਕੈਦ ਕੀਤਾ ਗਿਆ ਸੀ।

  • ਸਫ਼ਾ 84 ਥੱਲੇ: ਸਾਲ 1945 ਵਿਚ ਕਿਊਬੈੱਕ ਦੇ ਮਾਂਟ੍ਰੀਆਲ ਸ਼ਹਿਰ ਵਿਚ ਲੋਕਾਂ ਦੀ ਭੀੜ ਯਹੋਵਾਹ ਦੇ ਗਵਾਹਾਂ ʼਤੇ ਹਮਲਾ ਕਰਦੀ ਹੈ।​—ਜੁਲਾਈ 1956, ਵੀਕੈਂਡ ਮੈਗਜ਼ੀਨ।

  • ਸਫ਼ਾ 91 ਪੌਲੁਸ ਅਤੇ ਬਰਨਾਬਾਸ ਨੂੰ ਪਸੀਦੀਆ ਦੇ ਸ਼ਹਿਰ ਅੰਤਾਕੀਆ ਤੋਂ ਬਾਹਰ ਸੁੱਟਿਆ ਜਾਂਦਾ ਹੈ। ਫੋਟੋ ਵਿਚ ਪਿੱਛੇ ਸ਼ਹਿਰ ਦੀ ਨਵੀਂ ਨਹਿਰ ਦਿਖਾਈ ਗਈ ਹੈ ਜੋ ਥੰਮ੍ਹਾਂ ʼਤੇ ਬਣਾਈ ਗਈ ਹੈ। ਲੱਗਦਾ ਹੈ ਕਿ ਇਹ ਪਹਿਲੀ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਬਣਾਈ ਗਈ ਸੀ।

  • ਸਫ਼ਾ 94 ਪੌਲੁਸ ਅਤੇ ਬਰਨਾਬਾਸ ਲੁਸਤ੍ਰਾ ਵਿਚ ਲੋਕਾਂ ਨੂੰ ਉਨ੍ਹਾਂ ਦੀ ਭਗਤੀ ਕਰਨ ਤੋਂ ਮਨ੍ਹਾ ਕਰਦੇ ਹਨ। ਆਮ ਤੌਰ ਤੇ ਉੱਥੇ ਬਲ਼ੀਆਂ ਚੜ੍ਹਾਉਣ ਦੀਆਂ ਰਸਮਾਂ ਬੜੀ ਧੂਮ-ਧਾਮ ਨਾਲ ਮਨਾਈਆਂ ਜਾਂਦੀਆਂ ਸਨ।

  • ਸਫ਼ਾ 100 ਉੱਪਰ: ਸੀਲਾਸ ਅਤੇ ਯਹੂਦਾ ਸੀਰੀਆ ਦੇ ਅੰਤਾਕੀਆ ਸ਼ਹਿਰ ਜਾ ਕੇ ਮੰਡਲੀ ਦਾ ਹੌਸਲਾ ਵਧਾਉਂਦੇ ਹਨ। (ਰਸੂ. 15:30-32) ਥੱਲੇ: ਯੂਗਾਂਡਾ ਵਿਚ ਇਕ ਸਰਕਟ ਓਵਰਸੀਅਰ ਇਕ ਮੰਡਲੀ ਨੂੰ ਭਾਸ਼ਣ ਦਿੰਦਾ ਹੋਇਆ।

  • ਸਫ਼ਾ 107 ਯਰੂਸ਼ਲਮ ਦੀ ਮੰਡਲੀ ਕਿਸੇ ਦੇ ਘਰ ਇਕੱਠੀ ਹੋਈ ਹੈ।

  • ਸਫ਼ਾ 124 ਪੌਲੁਸ ਅਤੇ ਤਿਮੋਥਿਉਸ ਰੋਮ ਦੇ ਇਕ ਵਪਾਰੀ ਜਹਾਜ਼ ਵਿਚ ਸਫ਼ਰ ਕਰ ਰਹੇ ਹਨ। ਦੂਰ ਇਕ ਲਾਈਟਹਾਊਸ ਦੇਖਿਆ ਜਾ ਸਕਦਾ ਹੈ।

  • ਸਫ਼ਾ 139 ਪੌਲੁਸ ਅਤੇ ਸੀਲਾਸ ਵਿਹੜੇ ਵਿਚ ਹਨ ਜਿਸ ਦਾ ਦਰਵਾਜ਼ਾ ਬੰਦ ਹੈ ਅਤੇ ਗੁੱਸੇ ਵਿਚ ਭੜਕੀ ਭੀੜ ਤੋਂ ਜਾਨ ਬਚਾ ਕੇ ਭੱਜ ਰਹੇ ਹਨ।

  • ਸਫ਼ਾ 155 ਗਾਲੀਓ, ਪੌਲੁਸ ʼਤੇ ਦੋਸ਼ ਲਾਉਣ ਵਾਲਿਆਂ ਨੂੰ ਝਿੜਕਦਾ ਹੈ। ਉਸ ਨੇ ਆਪਣੇ ਅਹੁਦੇ ਮੁਤਾਬਕ ਸਹੀ ਲਿਬਾਸ ਪਾਇਆ ਹੈ: ਇਕ ਬੈਂਗਣੀ ਕਿਨਾਰੇ ਵਾਲਾ ਚਿੱਟਾ ਸ਼ਾਹੀ ਚੋਗਾ ਤੇ ਪੈਰਾਂ ਵਿਚ ਕਲਸੀਆਈ ਨਾਂ ਦੇ ਬੂਟ।

  • ਸਫ਼ਾ 158 ਅਫ਼ਸੁਸ ਵਿਚ ਦੇਮੇਤ੍ਰਿਉਸ ਇਕ ਸੁਨਿਆਰੇ ਦੀ ਦੁਕਾਨ ʼਤੇ ਕਾਰੀਗਰਾਂ ਨਾਲ ਗੱਲ ਕਰਦਾ ਹੈ। ਅਰਤਿਮਿਸ ਦੇਵੀ ਦੇ ਚਾਂਦੀ ਦੇ ਛੋਟੇ-ਛੋਟੇ ਮੰਦਰ ਯਾਦਗਾਰ ਵਜੋਂ ਵੇਚੇ ਜਾਂਦੇ ਹਨ।

  • ਸਫ਼ਾ 171 ਪੌਲੁਸ ਅਤੇ ਉਸ ਦੇ ਸਾਥੀ ਜਹਾਜ਼ ʼਤੇ ਚੜ੍ਹ ਰਹੇ ਹਨ। ਪਿੱਛੇ ਪਹਿਲੀ ਸਦੀ ਈਸਵੀ ਪੂਰਵ ਵਿਚ ਬਣਾਈ ਗਈ ਗ੍ਰੇਟ ਹਾਰਬਰ ਮੋਨਿਊਮੰਟ ਨਾਂ ਦੀ ਯਾਦਗਾਰ ਦਿਖਾਈ ਦੇ ਰਹੀ ਹੈ।

  • ਸਫ਼ਾ 180 ਥੱਲੇ: 1940 ਦੇ ਦਹਾਕੇ ਦੌਰਾਨ ਕੈਨੇਡਾ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ʼਤੇ ਪਾਬੰਦੀ ਲੱਗੀ ਸੀ। ਇਕ ਨੌਜਵਾਨ ਯਹੋਵਾਹ ਦਾ ਗਵਾਹ ਪ੍ਰਕਾਸ਼ਨਾਂ ਨੂੰ ਚੋਰੀ-ਛਿਪੇ ਲਿਆਉਂਦਾ ਹੈ। (ਸੱਚੀ ਘਟਨਾ ਦੇ ਆਧਾਰ ʼਤੇ ਬਣਾਈ ਗਈ।)

  • ਸਫ਼ਾ 182 ਪੌਲੁਸ ਬਜ਼ੁਰਗਾਂ ਦੀ ਸਲਾਹ ਮੰਨਦਾ ਹੈ। ਪਿੱਛੇ ਲੂਕਾ ਤੇ ਤਿਮੋਥਿਉਸ ਬੈਠੇ ਹਨ ਜੋ ਦਾਨ ਪਹੁੰਚਾਉਣ ਵਿਚ ਪੌਲੁਸ ਦੀ ਮਦਦ ਕਰ ਰਹੇ ਹਨ।

  • ਸਫ਼ਾ 190 ਪੌਲੁਸ ਦਾ ਭਾਣਜਾ ਅਨਟੋਨੀਆ ਦੇ ਕਿਲੇ ਵਿਚ ਕਲੋਡੀਉਸ ਲੁਸੀਅਸ ਨਾਲ ਗੱਲ ਕਰਦਾ ਹੈ ਜਿੱਥੇ ਪੌਲੁਸ ਕੈਦ ਵਿਚ ਹੈ। ਪਿੱਛੇ ਹੇਰੋਦੇਸ ਦੁਆਰਾ ਬਣਾਇਆ ਗਿਆ ਮੰਦਰ ਦਿਖਾਈ ਦਿੰਦਾ ਹੈ।

  • ਸਫ਼ਾ 206 ਪੌਲੁਸ ਜਹਾਜ਼ ਵਿਚ ਥੱਕੇ-ਟੁੱਟੇ ਮੁਸਾਫ਼ਰਾਂ ਲਈ ਪ੍ਰਾਰਥਨਾ ਕਰਦਾ ਹੈ।

  • ਸਫ਼ਾ 222 ਇਕ ਫ਼ੌਜੀ ਨਾਲ ਬੇੜੀਆਂ ਵਿਚ ਬੰਨ੍ਹਿਆ ਪੌਲੁਸ ਰੋਮ ਸ਼ਹਿਰ ਵੱਲ ਦੇਖਦਾ ਹੈ।