Skip to content

Skip to table of contents

ਇਕ ਸੁਨਹਿਰਾ ਭਵਿੱਖ!

ਇਕ ਸੁਨਹਿਰਾ ਭਵਿੱਖ!

ਇਕ ਸੁਨਹਿਰਾ ਭਵਿੱਖ!

“ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ . . . ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”​—ਜ਼ਬੂਰ 37:10, 11.

ਕੀ ਤੁਸੀਂ ਚਾਹੁੰਦੇ ਹੋ ਕਿ ਇਹ ਭਵਿੱਖਬਾਣੀ ਪੂਰੀ ਹੋ ਜਾਵੇ? ਤੁਸੀਂ ਜ਼ਰੂਰ ਚਾਹੁੰਦੇ ਹੋਣੇ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਬਾਈਬਲ ਵਿਚ ਲਿਖੀ ਇਹ ਗੱਲ ਜ਼ਰੂਰ ਪੂਰੀ ਹੋਵੇਗੀ।

ਹੁਣ ਤਕ ਅਸੀਂ ਜਿਨ੍ਹਾਂ ਭਵਿੱਖਬਾਣੀਆਂ ਵੱਲ ਧਿਆਨ ਦਿੱਤਾ, ਉਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਪਰਮੇਸ਼ੁਰ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਬਾਈਬਲ ਵਿਚ ਇਸ ਲਈ ਲਿਖਵਾਇਆ ਤਾਂਕਿ ਸਾਨੂੰ ਇਕ ਉਮੀਦ ਮਿਲ ਸਕੇ। (ਰੋਮੀਆਂ 15:4) ਇਹ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ, ਇਸ ਦਾ ਮਤਲਬ ਹੈ ਕਿ ਬਹੁਤ ਜਲਦੀ ਇਕ ਚੰਗਾ ਸਮਾਂ ਆਉਣ ਵਾਲਾ ਹੈ।

ਆਖ਼ਰੀ ਦਿਨਾਂ ਤੋਂ ਬਾਅਦ ਕੀ ਹੋਵੇਗਾ? ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ’ਤੇ ਹਕੂਮਤ ਕਰੇਗਾ। (ਮੱਤੀ 6:9, 10) ਆਓ ਦੇਖੀਏ ਕਿ ਉਸ ਵੇਲੇ ਹਾਲਾਤ ਕਿਹੋ ਜਿਹੇ ਹੋਣਗੇ:

ਕੋਈ ਭੁੱਖਾ ਨਹੀਂ ਰਹੇਗਾ। “ਧਰਤੀ ਉੱਤੇ ਬਹੁਤ ਅੰਨ ਹੋਵੇਗਾ; ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।”​—ਜ਼ਬੂਰ 72:16.

ਕੋਈ ਬੀਮਾਰ ਨਹੀਂ ਹੋਵੇਗਾ। “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’”​—ਯਸਾਯਾਹ 33:24.

ਧਰਤੀ ਫਿਰ ਤੋਂ ਸੋਹਣੀ ਬਣ ਜਾਵੇਗੀ। “ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।”​—ਯਸਾਯਾਹ 35:1.

ਇਸ ਤੋਂ ਇਲਾਵਾ, ਬਾਈਬਲ ਵਿਚ ਹੋਰ ਵੀ ਕਈ ਭਵਿੱਖਬਾਣੀਆਂ ਲਿਖੀਆਂ ਗਈਆਂ ਹਨ ਜੋ ਬਹੁਤ ਜਲਦੀ ਪੂਰੀਆਂ ਹੋਣਗੀਆਂ। ਪਰ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਹ ਭਵਿੱਖਬਾਣੀਆਂ ਜ਼ਰੂਰ ਪੂਰੀਆਂ ਹੋਣਗੀਆਂ? ਯਹੋਵਾਹ ਦੇ ਗਵਾਹਾਂ ਨੂੰ ਤੁਹਾਨੂੰ ਇਸ ਬਾਰੇ ਦੱਸ ਕੇ ਬਹੁਤ ਖ਼ੁਸ਼ੀ ਹੋਵੇਗੀ।