ਅਧਿਆਇ 5
ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!
-
ਯਹੋਵਾਹ ਨੇ ਕਿਹੜੇ ਕਾਰਨ ਕਰਕੇ ਵੱਡੀ ਕੀਮਤ ਚੁਕਾਈ?
-
ਇਹ ਕੀਮਤ ਕਿੱਦਾਂ ਚੁਕਾਈ ਗਈ ਸੀ?
-
ਯਿਸੂ ਦੀ ਕੁਰਬਾਨੀ ਤੋਂ ਸਾਨੂੰ ਕਿਹੜੇ ਲਾਭ ਹੁੰਦੇ ਹਨ?
-
ਇਸ ਕੁਰਬਾਨੀ ਦੀ ਅਸੀਂ ਕਿੱਦਾਂ ਕਦਰ ਕਰ ਸਕਦੇ ਹਾਂ?
1, 2. (ੳ) ਤੁਸੀਂ ਕਿਸੇ ਤੋਹਫ਼ੇ ਦੀ ਕੀਮਤ ਦਾ ਅੰਦਾਜ਼ਾ ਕਿੱਦਾਂ ਲਾਉਂਦੇ ਹੋ? (ਅ) ਯਿਸੂ ਦੀ ਕੁਰਬਾਨੀ ਸਾਡੇ ਲਈ ਇੰਨੀ ਕੀਮਤੀ ਕਿਉਂ ਹੈ?
ਜਦੋਂ ਤੁਹਾਨੂੰ ਕੋਈ ਤੋਹਫ਼ਾ ਮਿਲਦਾ ਹੈ, ਤਾਂ ਤੁਸੀਂ ਕਿੰਨੇ ਖ਼ੁਸ਼ ਹੁੰਦੇ ਹੋ। ਪਰ ਤੁਸੀਂ ਉਸ ਤੋਹਫ਼ੇ ਦੀ ਕੀਮਤ ਦਾ ਅੰਦਾਜ਼ਾ ਕਿੱਦਾਂ ਲਾਉਂਦੇ ਹੋ? ਕੀ ਤੁਸੀਂ ਇਹ ਦੇਖਦੇ ਹੋ ਕਿ ਤੋਹਫ਼ਾ ਕਿੰਨਾ ਵੱਡਾ ਹੈ ਜਾਂ ਕਿੰਨਾ ਮਹਿੰਗਾ ਹੈ? ਨਹੀਂ, ਤੁਸੀਂ ਦੇਣ ਵਾਲੇ ਦਾ ਪਿਆਰ ਦੇਖ ਕੇ ਖ਼ੁਸ਼ ਹੁੰਦੇ ਹੋ ਜਾਂ ਇਹ ਦੇਖ ਕੇ ਖ਼ੁਸ਼ ਹੁੰਦੇ ਹੋ ਕਿ ਉਸ ਚੀਜ਼ ਤੋਂ ਤੁਹਾਨੂੰ ਕਿੰਨਾ ਫ਼ਾਇਦਾ ਹੋਵੇਗਾ।
2 ਪਰਮੇਸ਼ੁਰ ਨੇ ਵੀ ਇਕ ਖ਼ਾਸ ਤਰੀਕੇ ਨਾਲ ਸਾਡੇ ਲਈ ਆਪਣਾ ਪਿਆਰ ਜ਼ਾਹਰ ਕੀਤਾ ਹੈ। ਹਾਂ, ਯਹੋਵਾਹ ਨੇ ਬੜੇ ਪਿਆਰ ਨਾਲ ਸਾਡੀ ਖ਼ਾਤਰ ਆਪਣੇ ਇਕਲੌਤੇ ਪੁੱਤਰ, ਆਪਣੇ ਜਿਗਰ ਦੇ ਟੁਕੜੇ ਯਿਸੂ ਮਸੀਹ ਨੂੰ ਕੁਰਬਾਨ ਕਰ ਦਿੱਤਾ। ਇਹ ਕਿੰਨਾ ਅਨਮੋਲ ਅਤੇ ਕੀਮਤੀ ਤੋਹਫ਼ਾ ਹੈ! (ਮੱਤੀ 20:28 ਪੜ੍ਹੋ।) ਇਸ ਕੁਰਬਾਨੀ ਸਦਕਾ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆਵੇਗੀ ਅਤੇ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਪਰ ਪਰਮੇਸ਼ੁਰ ਨੇ ਸਾਡੀ ਖ਼ਾਤਰ ਇੰਨੀ ਵੱਡੀ ਕੀਮਤ ਕਿਉਂ ਚੁਕਾਈ ਸੀ? ਆਓ ਆਪਾਂ ਦੇਖੀਏ।
ਰਿਹਾਈ ਦੀ ਕੀਮਤ
3. ਯਹੋਵਾਹ ਨੇ ਵੱਡੀ ਕੀਮਤ ਕਿਉਂ ਚੁਕਾਈ ਸੀ ਅਤੇ ਇਸ ਨੂੰ ਸਮਝਣ ਲਈ ਸਾਨੂੰ ਕੀ ਜਾਣਨ ਦੀ ਜ਼ਰੂਰਤ ਹੈ?
3 ਯਹੋਵਾਹ ਨੇ ਇਨਸਾਨਾਂ ਨੂੰ ਪਾਪ ਅਤੇ ਮੌਤ ਦੇ ਮੂੰਹ ਵਿੱਚੋਂ ਛੁਡਾਉਣ ਲਈ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ ਸੀ। (ਅਫ਼ਸੀਆਂ 1:7) ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸ਼ੁਰੂ ਵਿਚ ਕੀ ਹੋਇਆ ਸੀ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਦਨ ਦੇ ਬਾਗ਼ ਵਿਚ ਪਹਿਲੇ ਇਨਸਾਨ ਆਦਮ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਕੇ ਕੀ ਕੁਝ ਗੁਆਇਆ ਸੀ।
4. ਆਦਮ ਦੀ ਮੁਕੰਮਲ ਜ਼ਿੰਦਗੀ ਕਿਹੋ ਜਿਹੀ ਸੀ?
4 ਜਦ ਯਹੋਵਾਹ ਨੇ ਆਦਮ ਨੂੰ ਬਣਾਇਆ ਸੀ, ਤਦ ਉਹ ਹਰ ਪੱਖੋਂ ਮੁਕੰਮਲ ਸੀ। ਉਸ ਨੇ ਨਾ ਕਦੀ ਬੀਮਾਰ ਤੇ ਨਾ ਬੁੱਢਾ ਹੋਣਾ ਸੀ ਅਤੇ ਨਾ ਹੀ ਕਦੀ ਮਰਨਾ ਸੀ, ਮਤਲਬ ਕਿ ਉਸ ਨੇ ਹਮੇਸ਼ਾ-ਹਮੇਸ਼ਾ ਲਈ ਜੀਉਣਾ ਸੀ। ਮੁਕੰਮਲ ਹੋਣ ਦੇ ਨਾਤੇ ਆਦਮ ਦਾ ਯਹੋਵਾਹ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਬਾਈਬਲ ਕਹਿੰਦੀ ਹੈ ਕਿ ਉਹ “ਪਰਮੇਸ਼ੁਰ ਦਾ ਪੁੱਤਰ ਸੀ।” (ਲੂਕਾ 3:38) ਹੋਰ ਤਾਂ ਹੋਰ, ਯਹੋਵਾਹ ਨੇ ਆਦਮ ਨਾਲ ਗੱਲ ਕਰ ਕੇ ਉਸ ਨੂੰ ਧਰਤੀ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪਿਆ ਸੀ। ਉਸ ਨੇ ਆਦਮ ਨੂੰ ਇਹ ਵੀ ਦੱਸਿਆ ਸੀ ਕਿ ਉਹ ਉਸ ਦਾ ਦਿਲ ਕਿੱਦਾਂ ਖ਼ੁਸ਼ ਕਰ ਸਕਦਾ ਸੀ।—ਉਤਪਤ 1:28-30; 2:16, 17.
5. ਇਸ ਦਾ ਕੀ ਮਤਲਬ ਹੈ ਕਿ ਆਦਮ ਨੂੰ ਪਰਮੇਸ਼ੁਰ ਦੇ “ਸਰੂਪ” ’ਤੇ ਬਣਾਇਆ ਗਿਆ ਸੀ?
5 ਇਸ ਦੇ ਨਾਲ-ਨਾਲ ਯਹੋਵਾਹ ਨੇ ਆਦਮ ਨੂੰ “ਆਪਣੇ ਸਰੂਪ ਉੱਤੇ” ਬਣਾਇਆ ਸੀ। (ਉਤਪਤ 1:27) ਇਸ ਦਾ ਇਹ ਮਤਲਬ ਨਹੀਂ ਕਿ ਉਹ ਦੇਖਣ ਵਿਚ ਯਹੋਵਾਹ ਵਰਗਾ ਸੀ ਕਿਉਂਕਿ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ। (ਯੂਹੰਨਾ 4:24) ਉਸ ਦਾ ਸਰੀਰ ਹੱਡ-ਮਾਸ ਦਾ ਨਹੀਂ ਹੈ। ਤਾਂ ਫਿਰ, ਯਹੋਵਾਹ ਦੇ “ਸਰੂਪ ਉੱਤੇ” ਬਣਾਏ ਜਾਣ ਦਾ ਮਤਲਬ ਹੈ ਕਿ ਯਹੋਵਾਹ ਨੇ ਆਦਮ ਵਿਚ ਆਪਣੇ ਵਰਗੇ ਗੁਣ ਪਾਏ ਸਨ, ਜਿੱਦਾਂ ਪਿਆਰ, ਬੁੱਧ, ਨਿਆਂ ਅਤੇ ਸ਼ਕਤੀ। ਆਦਮ ਕੋਈ ਮਸ਼ੀਨ ਜਾਂ ਰੋਬੋਟ ਨਹੀਂ ਸੀ ਜਿਸ ਦਾ ਬਟਨ ਦਬਾਇਆ ਤਾਂ ਉਹ ਚੱਲ ਪਿਆ, ਬਟਨ ਦਬਾਇਆ ਤਾਂ ਰੁਕ ਗਿਆ। ਨਹੀਂ, ਯਹੋਵਾਹ ਨੇ ਉਸ ਨੂੰ ਅਜਿਹੇ ਤਰੀਕੇ ਨਾਲ ਬਣਾਇਆ ਕਿ ਉਹ ਆਪਣੇ ਫ਼ੈਸਲੇ ਖ਼ੁਦ ਕਰ ਸਕਦਾ ਸੀ ਤੇ ਸਹੀ ਅਤੇ ਗ਼ਲਤ ਵਿਚ ਫ਼ਰਕ ਖ਼ੁਦ ਦੇਖ ਸਕਦਾ ਸੀ। ਜ਼ਰਾ ਸੋਚੋ ਜੇ ਉਹ ਯਹੋਵਾਹ ਦੇ ਅੰਗ-ਸੰਗ ਚੱਲਦਾ ਰਹਿੰਦਾ, ਤਾਂ ਉਸ ਨੇ ਹਮੇਸ਼ਾ-ਹਮੇਸ਼ਾ ਲਈ ਜੀਉਂਦਾ ਰਹਿਣਾ ਸੀ। ਯਹੋਵਾਹ ਦਾ ਆਸ਼ੀਰਵਾਦ ਹਮੇਸ਼ਾ ਲਈ ਉਸ ਉੱਤੇ ਰਹਿਣਾ ਸੀ।
6. ਪਾਪ ਕਰ ਕੇ ਆਦਮ ਨੇ ਕੀ ਗੁਆਇਆ ਅਤੇ ਇਸ ਦਾ ਉਸ ਦੀ ਔਲਾਦ ਉੱਤੇ ਕੀ ਅਸਰ ਪਿਆ?
6 ਪਰ ਅਫ਼ਸੋਸ ਦੀ ਗੱਲ ਹੈ ਕਿ ਆਦਮ ਨੇ ਜਾਣ-ਬੁੱਝ ਕੇ ਯਹੋਵਾਹ ਦਾ ਵਿਰੋਧ ਕੀਤਾ। ਇਹ ਗ਼ਲਤ ਫ਼ੈਸਲਾ ਆਦਮ ਨੂੰ ਬਹੁਤ ਹੀ ਮਹਿੰਗਾ ਪਿਆ! ਯਹੋਵਾਹ ਦਾ ਹੁਕਮ ਤੋੜ ਕੇ ਉਹ ਉਸ ਦੀ ਮਿਹਰ ਗੁਆ ਬੈਠਾ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। (ਉਤਪਤ 3:17-19) ਪਰ ਆਦਮ ਨੇ ਸਿਰਫ਼ ਆਪਣੀ ਹੀ ਜ਼ਿੰਦਗੀ ਨਹੀਂ, ਸਗੋਂ ਆਪਣੀ ਔਲਾਦ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ। ਕਿਸ ਤਰ੍ਹਾਂ? ਬਾਈਬਲ ਦੱਸਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਆਦਮ ਕੋਲ ਵਿਰਸੇ ਵਿਚ ਆਪਣੇ ਬੱਚਿਆਂ ਨੂੰ ਦੇਣ ਲਈ ਮੌਤ ਤੋਂ ਸਿਵਾਇ ਹੋਰ ਕੁਝ ਵੀ ਨਹੀਂ ਸੀ। ਇਸੇ ਲਈ ਅਸੀਂ ਸਾਰੇ ਮੌਤ ਦੇ ਪੰਜੇ ਵਿਚ ਹਾਂ। (ਰੋਮੀਆਂ 7:14) ਪਰ ਤੁਸੀਂ ਸ਼ਾਇਦ ਸੋਚੋ, ‘ਆਦਮ ਅਤੇ ਹੱਵਾਹ ਨੇ ਜਾਣ-ਬੁੱਝ ਕੇ ਪਾਪ ਕੀਤਾ, ਇਸ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਹੀ ਸੀ। ਪਰ ਸਾਡਾ ਤਾਂ ਕੋਈ ਕਸੂਰ ਨਹੀਂ। ਕੀ ਮੌਤ ਤੋਂ ਛੁੱਟਣ ਦੀ ਸਾਡੇ ਕੋਲ ਕੋਈ ਉਮੀਦ ਹੈ?’
7, 8. ਰਿਹਾਈ ਦੀ ਕੀਮਤ ਬਾਰੇ ਕਿਹੜੀਆਂ ਦੋ ਗੱਲਾਂ ਸਮਝਣੀਆਂ ਜ਼ਰੂਰੀ ਹਨ?
7 ਹਾਂ, ਯਹੋਵਾਹ ਨੇ ਸਾਨੂੰ ਮੌਤ ਦੇ ਚੁੰਗਲ ਤੋਂ ਛੁਡਾਉਣ ਲਈ ਕਦਮ ਚੁੱਕੇ ਹਨ। ਉਸ ਨੇ ਸਾਨੂੰ ਰਿਹਾ ਕਰਨ ਲਈ ਖ਼ੁਦ ਕੀਮਤ ਚੁਕਾਈ ਹੈ। ਪਰ ਰਿਹਾਈ ਦੀ ਕੀਮਤ ਬਾਰੇ ਦੋ ਗੱਲਾਂ ਸਮਝਣੀਆਂ ਜ਼ਰੂਰੀ ਹਨ। ਆਓ ਆਪਾਂ ਇਕ ਮਿਸਾਲ ’ਤੇ ਗੌਰ ਕਰੀਏ। ਕਿਸੇ ਛੋਟੇ ਬੱਚੇ ਦੇ ਅਗਵਾ ਕੀਤੇ ਜਾਣ ਵੇਲੇ ਮਾਪਿਆਂ ਨੂੰ ਕੀ ਕਰਨਾ ਪੈਂਦਾ ਹੈ? ਉਨ੍ਹਾਂ ਨੂੰ ਆਪਣੇ ਬੱਚੇ ਨੂੰ ਛੁਡਾਉਣ ਲਈ ਰਕਮ ਭਰਨੀ ਪੈਂਦੀ ਹੈ। ਯਹੋਵਾਹ ਨੇ ਵੀ ਅਜਿਹਾ ਕੁਝ ਕੀਤਾ ਹੈ। ਉਸ ਨੇ ਭਾਰੀ ਕੀਮਤ ਚੁਕਾ ਕੇ ਸਾਨੂੰ ਮੌਤ ਤੋਂ ਛੁਟਕਾਰਾ ਦਿਲਾਇਆ ਹੈ। ਇਹ ਸੀ ਪਹਿਲੀ ਗੱਲ। ਦੂਜੀ ਗੱਲ ਸਮਝਣ ਲਈ ਆਓ ਆਪਾਂ ਇਕ ਹੋਰ ਮਿਸਾਲ ਲਈਏ। ਜਦੋਂ ਕਿਸੇ ਦੀ ਕਾਰ ਦਾ ਹਾਦਸਾ ਹੁੰਦਾ ਹੈ, ਤਾਂ ਕਸੂਰਵਾਰ ਨੂੰ ਹਰਜ਼ਾਨਾ ਭਰਨਾ ਪੈਂਦਾ ਹੈ ਮਤਲਬ ਜਿੰਨਾ ਨੁਕਸਾਨ ਹੋਇਆ, ਉਸ ਨੂੰ ਉੱਨੀ ਹੀ ਕੀਮਤ ਭਰਨੀ ਪੈਂਦੀ ਹੈ। ਇਹ ਗੱਲ ਉਸ ਕੀਮਤ ਉੱਤੇ ਵੀ ਲਾਗੂ ਹੁੰਦੀ ਹੈ ਜੋ
ਪਰਮੇਸ਼ੁਰ ਨੇ ਸਾਨੂੰ ਮੌਤ ਤੋਂ ਰਿਹਾ ਕਰਨ ਲਈ ਭਰੀ ਸੀ। ਜੀ ਹਾਂ, ਬਾਈਬਲ ਅਨੁਸਾਰ ਇਹ ਜ਼ਰੂਰੀ ਹੈ ਕਿ ਕੀਮਤ ਨੁਕਸਾਨ ਦੇ ਬਰਾਬਰ ਹੋਵੇ।8 ਆਦਮ ਨੇ ਪਾਪ ਕਰ ਕੇ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਪਰ ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਸਾਡੀ ਜਾਨ ਦੀ ਕੀਮਤ ਚੁਕਾਉਣ ਲਈ ਕੀ ਪ੍ਰਬੰਧ ਕੀਤਾ।
ਯਹੋਵਾਹ ਨੇ ਕੀਮਤ ਕਿੱਦਾਂ ਚੁਕਾਈ?
9. ਕਿਸ ਤਰ੍ਹਾਂ ਦੀ ਕੀਮਤ ਚੁਕਾਉਣ ਦੀ ਜ਼ਰੂਰਤ ਸੀ?
9 ਯਾਦ ਰੱਖੋ ਕਿ ਆਦਮ ਮੁਕੰਮਲ ਸੀ, ਪਰ ਪਾਪ ਕਰ ਕੇ ਉਹ ਮੁਕੰਮਲ ਜ਼ਿੰਦਗੀ ਗੁਆ ਬੈਠਾ। ਕੀ ਉਸ ਦੀ ਔਲਾਦ ਲਈ ਅਜਿਹੀ ਜ਼ਿੰਦਗੀ ਮੁਮਕਿਨ ਹੋ ਸਕਦੀ ਸੀ? ਹਾਂ, ਪਰ ਉਨ੍ਹਾਂ ਨੂੰ ਕੀਮਤ ਚੁਕਾਉਣੀ ਪੈਣੀ ਸੀ। ਯਹੋਵਾਹ ਦਾ ਇਨਸਾਫ਼ ਮੰਗ ਕਰਦਾ ਸੀ ਕਿ ਇਹ ਕੀਮਤ ਉਸ ਜ਼ਿੰਦਗੀ ਦੇ ਬਰਾਬਰ ਹੋਵੇ ਜੋ ਆਦਮ ਨੇ ਗੁਆਈ ਸੀ। (ਬਿਵਸਥਾ ਸਾਰ 19:21) ਪਰ ਪਾਪੀ ਹੋਣ ਕਰਕੇ ਇਨਸਾਨਾਂ ਵਿੱਚੋਂ ਕੋਈ ਵੀ ਮੁਕੰਮਲ ਨਹੀਂ ਸੀ ਅਤੇ ਇਹ ਕੀਮਤ ਚੁਕਾਉਣ ਦੇ ਕਾਬਲ ਨਹੀਂ ਸੀ। (ਜ਼ਬੂਰਾਂ ਦੀ ਪੋਥੀ 49:7, 8) ਇਸ ਨੂੰ ਚੁਕਾਉਣ ਲਈ ਇਕ ਅਜਿਹੇ ਇਨਸਾਨ ਦੀ ਜ਼ਰੂਰਤ ਸੀ ਜੋ ਆਦਮ ਵਾਂਗ ਮੁਕੰਮਲ ਹੋਵੇ ਅਤੇ ਮੌਤ ਦੇ ਸਰਾਪ ਤੋਂ ਮੁਕਤ ਹੋਵੇ। ਅਜਿਹਾ ਆਦਮੀ ਹੀ ਆਪਣੀ ਜਾਨ ਨਿਛਾਵਰ ਕਰ ਕੇ ਸਾਨੂੰ ਮੌਤ ਦੇ ਚੁੰਗਲ ਤੋਂ ਬਚਾ ਸਕਦਾ ਸੀ।—1 ਤਿਮੋਥਿਉਸ 2:6.
10. ਯਹੋਵਾਹ ਨੇ ਰਿਹਾਈ ਦੀ ਕੀਮਤ ਚੁਕਾਉਣ ਲਈ ਕਿਸ ਨੂੰ ਵਰਤਿਆ?
10 ਤਾਂ ਫਿਰ, ਯਹੋਵਾਹ ਨੇ ਰਿਹਾਈ ਦੀ ਕੀਮਤ ਚੁਕਾਉਣ ਲਈ ਕਿਸ ਨੂੰ ਵਰਤਿਆ? ਉਸ ਨੇ ਆਪਣੇ ਸਭ ਤੋਂ ਅਜ਼ੀਜ਼ ਤੇ ਇਕਲੌਤੇ ਪੁੱਤਰ ਯਿਸੂ ਨੂੰ ਆਪਣੀ ਜਾਨ ਦੇਣ ਲਈ ਧਰਤੀ ’ਤੇ ਭੇਜਿਆ। (1 ਯੂਹੰਨਾ 4:9, 10 ਪੜ੍ਹੋ।) ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਸਵਰਗੀ ਜੀਵਨ ਛੱਡ ਕੇ ਇਨਸਾਨ ਵਜੋਂ ਜਨਮ ਲਿਆ। (ਫ਼ਿਲਿੱਪੀਆਂ 2:7) ਜਿੱਦਾਂ ਅਸੀਂ ਪਹਿਲਾਂ ਸਿੱਖਿਆ ਸੀ, ਯਹੋਵਾਹ ਨੇ ਚਮਤਕਾਰ ਕਰ ਕੇ ਯਿਸੂ ਦੀ ਜਾਨ ਮਰੀਅਮ ਦੀ ਕੁੱਖ ਵਿਚ ਪਾ ਦਿੱਤੀ ਸੀ। ਪਵਿੱਤਰ ਸ਼ਕਤੀ ਰਾਹੀਂ ਯਿਸੂ ਨੇ ਮੁਕੰਮਲ ਇਨਸਾਨ ਵਜੋਂ ਜਨਮ ਲਿਆ।—ਲੂਕਾ 1:35.
11. ਇਕ ਆਦਮੀ ਲੱਖਾਂ-ਕਰੋੜਾਂ ਇਨਸਾਨਾਂ ਨੂੰ ਕਿੱਦਾਂ ਬਚਾ ਸਕਦਾ ਸੀ?
11 ਪਰ ਤੁਸੀਂ ਸ਼ਾਇਦ ਸੋਚੋ ਕਿ ਇਕ ਆਦਮੀ ਦੀ ਕੁਰਬਾਨੀ ਲੱਖਾਂ-ਕਰੋੜਾਂ 1 ਕੁਰਿੰਥੀਆਂ 15:45) ਯਿਸੂ ਦਾ ਜੀਵਨ ਬਿਲਕੁਲ ਉਸ ਜੀਵਨ ਦੇ ਬਰਾਬਰ ਸੀ ਜੋ ਆਦਮ ਨੇ ਗੁਆਇਆ ਸੀ। ਭਾਵੇਂ ਯਿਸੂ ਹਮੇਸ਼ਾ ਲਈ ਜੀਉਂਦਾ ਰਹਿ ਸਕਦਾ ਸੀ, ਉਹ ਜਾਣਦਾ ਸੀ ਕਿ ਸਿਰਫ਼ ਉਹੀ ਆਦਮ ਦੇ ਪਾਪ ਦੀ ਕੀਮਤ ਚੁਕਾ ਸਕਦਾ ਸੀ। ਹਾਂ, ਸਿਰਫ਼ ਉਹੀ ਆਪਣੀ ਜਾਨ ਦੇ ਕੇ ਆਦਮ ਦੀ ਔਲਾਦ ਨੂੰ ਮੌਤ ਦੇ ਚੁੰਗਲ ਤੋਂ ਛੁਡਾ ਸਕਦਾ ਸੀ। ਇਸ ਤਰ੍ਹਾਂ ਯਿਸੂ ਨੇ ਆਪਣੀ ਜਾਨ ਕੁਰਬਾਨ ਕਰ ਕੇ ਆਦਮ ਦੇ ਬੱਚਿਆਂ ਨੂੰ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਉਮੀਦ ਦਿੱਤੀ।—ਰੋਮੀਆਂ 5:19; 1 ਕੁਰਿੰਥੀਆਂ 15:21, 22.
ਲੋਕਾਂ ਦੀ ਜਾਨ ਕਿੱਦਾਂ ਬਚਾ ਸਕਦੀ ਹੈ? ਜ਼ਰਾ ਸੋਚੋ, ਸਾਰੀ ਮਨੁੱਖਜਾਤੀ ਮੌਤ ਦੀ ਜਕੜ ਵਿਚ ਕਿੱਦਾਂ ਆਈ ਸੀ? ਹਾਂ, ਇਕ ਆਦਮੀ ਕਰਕੇ। ਯਹੋਵਾਹ ਦਾ ਵਿਰੋਧ ਕਰ ਕੇ ਆਦਮ ਸਦਾ ਦਾ ਜੀਵਨ ਗੁਆ ਬੈਠਾ ਅਤੇ ਉਸ ਨੇ ਆਪਣੇ ਬੱਚਿਆਂ ਨੂੰ ਵੀ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਪਰ ਯਿਸੂ ਨੇ ਨਾ ਤਾਂ ਕਦੀ ਯਹੋਵਾਹ ਦਾ ਵਿਰੋਧ ਕੀਤਾ ਅਤੇ ਨਾ ਹੀ ਕੋਈ ਪਾਪ ਕੀਤਾ। (12. ਯਿਸੂ ਨੂੰ ਇੰਨਾ ਦੁੱਖ ਕਿਉਂ ਝੱਲਣਾ ਪਿਆ?
12 ਸਾਨੂੰ ਜੀਵਨ ਦੇਣ ਵਾਸਤੇ ਯਿਸੂ ਨੂੰ ਬਹੁਤ ਦੁੱਖ ਝੱਲਣੇ ਪਏ। ਉਸ ਉੱਤੇ ਬਹੁਤ ਜ਼ੁਲਮ ਢਾਹੇ ਗਏ। ਕੋਰੜੇ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ ਗਈ। ਬਾਅਦ ਵਿਚ ਉਸ ਨੂੰ ਸੂਲ਼ੀ ਉੱਤੇ ਚੜ੍ਹਾਇਆ ਗਿਆ ਅਤੇ ਉਸ ਨੇ ਤੜਫ਼-ਤੜਫ਼ ਕੇ ਦਮ ਤੋੜਿਆ। (ਯੂਹੰਨਾ 19:1, 16-18, 30; ਦਿੱਤੀ ਗਈ ਵਧੇਰੇ ਜਾਣਕਾਰੀ “ਕੀ ਮਸੀਹੀਆਂ ਨੂੰ ਭਗਤੀ ਵਿਚ ਕ੍ਰਾਸ ਵਰਤਣਾ ਚਾਹੀਦਾ ਹੈ?” ਦੇਖੋ।) ਪਰ ਯਿਸੂ ਨੂੰ ਇੰਨਾ ਦੁੱਖ ਕਿਉਂ ਝੱਲਣਾ ਪਿਆ? ਅਸੀਂ ਅੱਗੇ ਜਾ ਕੇ ਸਿੱਖਾਂਗੇ ਕਿ ਸ਼ੈਤਾਨ ਨੇ ਇਹ ਦਾਅਵਾ ਕੀਤਾ ਸੀ ਕਿ ਅਜ਼ਮਾਇਸ਼ਾਂ ਆਉਣ ਤੇ ਕੋਈ ਵੀ ਇਨਸਾਨ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। ਲੇਕਿਨ, ਯਿਸੂ ਨੇ ਦੁੱਖ ਝੱਲ ਕੇ ਸ਼ੈਤਾਨ ਦੀ ਲਲਕਾਰ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ ਉਸ ਨੇ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ। ਹਾਂ, ਯਿਸੂ ਮਰਦੇ ਦਮ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਯਹੋਵਾਹ ਆਪਣੇ ਪੁੱਤਰ ਦੀ ਵਫ਼ਾਦਾਰੀ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ!—ਕਹਾਉਤਾਂ 27:11.
13. ਰਿਹਾਈ ਦੀ ਕੀਮਤ ਕਿੱਦਾਂ ਚੁਕਾਈ ਗਈ ਸੀ?
13 ਯਹੂਦੀ ਕਲੰਡਰ ਮੁਤਾਬਕ, ਸਾਲ 33 ਈਸਵੀ ਦੇ ਨੀਸਾਨ ਮਹੀਨੇ ਦੀ 14 ਤਾਰੀਖ਼ ਨੂੰ ਯਹੋਵਾਹ ਦੇ ਪੁੱਤਰ ਨੇ ਆਪਣੀ ਜਾਨ ਕੁਰਬਾਨ ਕੀਤੀ। (ਇਬਰਾਨੀਆਂ 10:10) ਯਿਸੂ ਦੀ ਮੌਤ ਤੋਂ ਤੀਸਰੇ ਦਿਨ ਬਾਅਦ ਯਹੋਵਾਹ ਨੇ ਉਸ ਨੂੰ ਮੁੜ ਜੀਉਂਦਾ ਕੀਤਾ। ਫਿਰ ਯਿਸੂ ਨੇ ਸਵਰਗ ਵਿਚ ਵਾਪਸ ਜਾ ਕੇ ਆਪਣੇ ਮੁਕੰਮਲ ਬਲੀਦਾਨ ਦੀ ਕੀਮਤ ਯਹੋਵਾਹ ਅੱਗੇ ਪੇਸ਼ ਕੀਤੀ ਤਾਂਕਿ ਉਹ ਆਦਮ ਦੀ ਔਲਾਦ ਨੂੰ ਮੌਤ ਤੋਂ ਛੁਡਾ ਸਕੇ। (ਇਬਰਾਨੀਆਂ 9:24) ਯਹੋਵਾਹ ਨੇ ਯਿਸੂ ਦੇ ਬਲੀਦਾਨ ਦੀ ਕੀਮਤ ਕਬੂਲ ਕਰ ਕੇ ਸਾਡੇ ਲਈ ਮੌਤ ਤੋਂ ਆਜ਼ਾਦ ਹੋਣ ਦਾ ਰਾਹ ਖੋਲ੍ਹਿਆ।—ਰੋਮੀਆਂ 3:23, 24 ਪੜ੍ਹੋ।
ਤੁਸੀਂ ਇਸ ਬਲੀਦਾਨ ਤੋਂ ਲਾਭ ਉਠਾ ਸਕਦੇ ਹੋ
14, 15. ਮਾਫ਼ੀ ਹਾਸਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
14 ਯਿਸੂ ਦੀ ਕੁਰਬਾਨੀ ਦੀ ਬਦੌਲਤ ਅਸੀਂ ਪਾਪੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਬਰਕਤਾਂ ਪਾ ਸਕਦੇ ਹਾਂ। ਆਓ ਆਪਾਂ ਕੁਝ ਬਰਕਤਾਂ ਵੱਲ ਧਿਆਨ ਦੇਈਏ।
15 ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ। ਆਦਮ ਤੋਂ ਵਿਰਸੇ ਵਿਚ ਮਿਲੇ ਪਾਪ ਕਰਕੇ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਸਾਡੇ ਸਾਰਿਆਂ ਤੋਂ ਕਦੀ-ਨਾ-ਕਦੀ ਭੁੱਲ ਹੋ ਹੀ ਜਾਂਦੀ ਹੈ ਤੇ ਸਾਡੇ ਤੋਂ ਬੁਰਾ-ਭਲਾ ਕਹਿ ਹੋ ਜਾਂਦਾ ਹੈ। ਪਰ ਯਿਸੂ ਦੇ ਬਲੀਦਾਨ ਸਦਕਾ ਯਹੋਵਾਹ ਸਾਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (ਕੁਲੁੱਸੀਆਂ 1:13, 14) ਲੇਕਿਨ ਮਾਫ਼ੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰਦੇ ਹੋਏ ਸੱਚੇ ਦਿਲੋਂ ਯਹੋਵਾਹ ਤੋਂ ਮਾਫ਼ੀ ਮੰਗੀਏ।—1 ਯੂਹੰਨਾ 1:8, 9 ਪੜ੍ਹੋ।
16. ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਕਿੱਦਾਂ ਹੋ ਸਕਦੇ ਹਾਂ ਅਤੇ ਇਸ ਦੇ ਲਾਭ ਕੀ ਹਨ?
16 ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਸਕਦੇ ਹਾਂ। ਗ਼ਲਤੀਆਂ ਕਾਰਨ ਸ਼ਾਇਦ ਸਾਡੀ ਜ਼ਮੀਰ ਸਾਨੂੰ ਤੰਗ ਕਰੇ ਜਿਸ ਕਰਕੇ ਅਸੀਂ ਬਹੁਤ ਹੀ ਮਾਯੂਸ ਹੋ ਸਕਦੇ ਹਾਂ। ਪਰ ਯਾਦ ਰੱਖੋ ਕਿ ਯਿਸੂ ਦੇ ਬਲੀਦਾਨ ਸਦਕਾ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ ਅਤੇ ਅਸੀਂ ਸ਼ੁੱਧ ਜ਼ਮੀਰ ਨਾਲ ਯਹੋਵਾਹ ਦੀ ਭਗਤੀ ਕਰਦੇ ਰਹਿ ਸਕਦੇ ਹਾਂ। (ਇਬਰਾਨੀਆਂ 9:13, 14) ਇਸ ਦੇ ਨਾਲ-ਨਾਲ ਅਸੀਂ ਬਿਨਾਂ ਝਿਜਕੇ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਦੁਆ ਜ਼ਰੂਰ ਸੁਣੇਗਾ। (ਇਬਰਾਨੀਆਂ 4:14-16) ਜੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ, ਅਸੀਂ ਖ਼ੁਸ਼ੀਆਂ ਪਾਵਾਂਗੇ ਅਤੇ ਸਾਡੇ ’ਤੇ ਉਸ ਦੀ ਮਿਹਰ ਹੋਵੇਗੀ।
17. ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
ਰੋਮੀਆਂ 6:23) ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਅਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਗੱਲ ਕੀਤੀ ਸੀ। (ਪ੍ਰਕਾਸ਼ ਦੀ ਕਿਤਾਬ 21:3, 4) ਇਹ ਸਾਰੀਆਂ ਬਰਕਤਾਂ ਸਾਨੂੰ ਯਿਸੂ ਸਦਕਾ ਮਿਲਣਗੀਆਂ। ਇਨ੍ਹਾਂ ਨੂੰ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਬਲੀਦਾਨ ਦੀ ਕਦਰ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ।
17 ਸਾਡੇ ਲਈ ਜੀਵਨ ਦਾ ਰਾਹ ਖੁੱਲ੍ਹ ਗਿਆ ਹੈ। ਬਾਈਬਲ ਦੱਸਦੀ ਹੈ ਕਿ ਪਾਪੀ ਹੋਣ ਕਰਕੇ ਅਸੀਂ ਮਰਦੇ ਹਾਂ, ਪਰ ਪਰਮੇਸ਼ੁਰ ਨੇ ਯਿਸੂ ਦੇ ਬਲੀਦਾਨ ਰਾਹੀਂ ਸਾਨੂੰ ਸੁੰਦਰ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਦਿੱਤੀ ਹੈ। (ਬਲੀਦਾਨ ਦੀ ਕਦਰ ਕਰੋ
18. ਯਿਸੂ ਦੇ ਬਲੀਦਾਨ ਲਈ ਸਾਨੂੰ ਯਹੋਵਾਹ ਦਾ ਅਹਿਸਾਨ ਕਿਉਂ ਮੰਨਣਾ ਚਾਹੀਦਾ ਹੈ?
18 ਸਾਨੂੰ ਯਿਸੂ ਦੇ ਬਲੀਦਾਨ ਲਈ ਯਹੋਵਾਹ ਦੇ ਅਹਿਸਾਨਮੰਦ ਕਿਉਂ ਹੋਣਾ ਚਾਹੀਦਾ ਹੈ? ਯਿਸੂ ਨੇ ਜ਼ੁਲਮ ਸਹਿ ਕੇ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਕੀ ਇਸ ਬਾਰੇ ਸੋਚ ਕੇ ਸਾਡੇ ਦਿਲ ਯਿਸੂ ਲਈ ਕਦਰ ਤੇ ਸ਼ਰਧਾ ਨਾਲ ਨਹੀਂ ਭਰ ਜਾਂਦੇ? ਪਰ ਯਿਸੂ ਤੋਂ ਵੀ ਵਧ ਅਸੀਂ ਇਸ ਬਲੀਦਾਨ ਵਿਚ ਯਹੋਵਾਹ ਦਾ ਪਿਆਰ ਦੇਖਦੇ ਹਾਂ। ਤੁਸੀਂ ਸ਼ਾਇਦ ਪੁੱਛੋ ਕਿ ਇਹ ਕਿੱਦਾਂ? ਯਹੋਵਾਹ ਪਰਮੇਸ਼ੁਰ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਸਾਡੇ ਲਈ ਵਾਰ ਕੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ! ਬਾਈਬਲ ਵਿਚ ਕਿਹਾ ਗਿਆ ਹੈ ਕਿ “ਪਰਮੇਸ਼ੁਰ ਨੇ ਯੂਹੰਨਾ 3:16) ਯਹੋਵਾਹ ਅਤੇ ਯਿਸੂ ਨਾਲੋਂ ਜ਼ਿਆਦਾ ਪਿਆਰ ਸਾਡੇ ਨਾਲ ਹੋਰ ਕੋਈ ਕਰ ਹੀ ਨਹੀਂ ਸਕਦਾ। ਉਨ੍ਹਾਂ ਦੇ ਬੇਮਿਸਾਲ ਪਿਆਰ ਦੀ ਕੋਈ ਸੀਮਾ ਨਹੀਂ!—ਯੂਹੰਨਾ 15:13 ਪੜ੍ਹੋ; ਗਲਾਤੀਆਂ 2:20.
ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ।” (19, 20. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੇ ਬਲੀਦਾਨ ਦੀ ਕਦਰ ਕਰਦੇ ਹਾਂ?
19 ਕੀ ਉਨ੍ਹਾਂ ਦਾ ਗਹਿਰਾ ਪਿਆਰ ਸਾਡੇ ਦਿਲਾਂ ਨੂੰ ਨਹੀਂ ਛੋਂਹਦਾ? ਕੀ ਅਸੀਂ ਇਸ ਅਹਿਸਾਨ ਦੀ ਕਦਰ ਨਹੀਂ ਕਰਦੇ? ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕੁਰਬਾਨੀ ਦੀ ਅਹਿਮੀਅਤ ਨੂੰ ਸਮਝਦੇ ਹਾਂ? ਸਾਡਾ ਕੀ ਫ਼ਰਜ਼ ਬਣਦਾ ਹੈ? ਪਹਿਲਾਂ ਤਾਂ ਸਾਨੂੰ ਆਪਣੇ ਕਰਤਾਰ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਣ ਦੀ ਲੋੜ ਹੈ। (ਯੂਹੰਨਾ 17:3) ਇਸ ਕਿਤਾਬ ਦੀ ਮਦਦ ਨਾਲ ਬਾਈਬਲ ਦਾ ਗਿਆਨ ਲੈ ਕੇ ਤੁਸੀਂ ਯਹੋਵਾਹ ਬਾਰੇ ਜਾਣੋਗੇ। ਜਿਉਂ-ਜਿਉਂ ਤੁਸੀਂ ਯਹੋਵਾਹ ਬਾਰੇ ਸਿੱਖਦੇ ਜਾਓਗੇ, ਤਿਉਂ-ਤਿਉਂ ਉਸ ਲਈ ਤੁਹਾਡਾ ਪਿਆਰ ਵਧਦਾ ਜਾਵੇਗਾ। ਨਤੀਜੇ ਵਜੋਂ ਤੁਸੀਂ ਉਸ ਨੂੰ ਹਮੇਸ਼ਾ ਖ਼ੁਸ਼ ਕਰਨਾ ਚਾਹੋਗੇ।—1 ਯੂਹੰਨਾ 5:3.
20 ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਯਿਸੂ ਤੋਂ ਬਗੈਰ ਅਸੀਂ ਯਹੋਵਾਹ ਨਾਲ ਰਿਸ਼ਤਾ ਨਹੀਂ ਜੋੜ ਸਕਦੇ। ਯਿਸੂ ਹੀ ਯਹੋਵਾਹ ਤਕ ਪਹੁੰਚਣ ਦਾ ਰਾਹ ਹੈ। ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ ਕਿ ਯਿਸੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਯਿਸੂ ਬਾਰੇ ਕਿਹਾ ਗਿਆ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।” (ਯੂਹੰਨਾ 3:36) ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਨੂੰ ਕਬੂਲ ਕੀਤਾ ਹੈ? ਸਿਰਫ਼ ਕਹਿਣ ਨਾਲ ਗੱਲ ਨਹੀਂ ਬਣਦੀ, ਸਾਨੂੰ ਆਪਣੇ ਹਰੇਕ ਕੰਮ ਰਾਹੀਂ ਇਹ ਜ਼ਾਹਰ ਕਰਨਾ ਪਵੇਗਾ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ ਕਿ “ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।” (ਯਾਕੂਬ 2:26) ਸਾਨੂੰ ਆਪਣੀ ਕਹਿਣੀ ਤੇ ਕਰਨੀ ਵਿਚ ਯਿਸੂ ਦੀ ਰੀਸ ਕਰ ਕੇ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਕਬੂਲ ਕੀਤਾ ਹੈ।—ਯੂਹੰਨਾ 13:15.
21, 22. (ੳ) ਸਾਨੂੰ ਹਰ ਸਾਲ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਕਿਉਂ ਹੋਣਾ ਚਾਹੀਦਾ ਹੈ? (ਅ) ਅਗਲੇ ਦੋ ਅਧਿਆਵਾਂ ਵਿਚ ਅਸੀਂ ਕੀ ਦੇਖਾਂਗੇ?
21 ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਉਸ ਦੀ ਮੌਤ ਦੀ ਅਹਿਮੀਅਤ ਨੂੰ ਹਮੇਸ਼ਾ ਯਾਦ ਰੱਖਣ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਰੋਟੀ ਅਤੇ ਦਾਖਰਸ ਲੈ ਕੇ ਆਪਣੇ ਚੇਲਿਆਂ ਨਾਲ ਇਕ ਨਵੀਂ ਰਸਮ ਸ਼ੁਰੂ ਕੀਤੀ ਜਿਸ ਨੂੰ ਬਾਈਬਲ 1 ਕੁਰਿੰਥੀਆਂ 11:20; ਮੱਤੀ 26:26-28) ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (ਲੂਕਾ 22:19) ਇਹ ਰਸਮ ਉਨ੍ਹਾਂ ਨੂੰ ਯਾਦ ਕਰਾਵੇਗੀ ਕਿ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰ ਕੇ ਇਨਸਾਨਾਂ ਲਈ ਰਿਹਾਈ ਦੀ ਕੀਮਤ ਚੁਕਾਈ ਹੈ। ਇਸ ਸਮਾਰੋਹ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਕਿਹਾ ਜਾਂਦਾ ਹੈ। ਹਰ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ ਜਾਂਦੀ ਹੈ ਅਤੇ ਇਸ ਵਿਚ ਹਾਜ਼ਰ ਹੋਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਤੇ ਸਾਨੂੰ ਯਹੋਵਾਹ ਅਤੇ ਯਿਸੂ ਦੇ ਗਹਿਰੇ ਪਿਆਰ ਦਾ ਅਹਿਸਾਸ ਕਰਾਇਆ ਜਾਂਦਾ ਹੈ। ਅਸੀਂ ਹਰ ਸਾਲ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋ ਕੇ ਆਪਣੀ ਕਦਰ ਦਿਖਾ ਸਕਦੇ ਹਾਂ। *
ਵਿਚ “ਪ੍ਰਭੂ ਦਾ ਭੋਜਨ” ਕਿਹਾ ਜਾਂਦਾ ਹੈ। (22 ਯਹੋਵਾਹ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰ ਕੇ ਸਾਡੇ ਲਈ ਜੀਵਨ ਦਾ ਰਾਹ ਖੋਲ੍ਹਿਆ ਹੈ। ਇਹ ਕੁਰਬਾਨੀ ਇੰਨੀ ਅਨਮੋਲ ਤੇ ਕੀਮਤੀ ਹੈ ਕਿ ਅਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। (2 ਕੁਰਿੰਥੀਆਂ 9:14, 15) ਪਰ ਇਸ ਕੁਰਬਾਨੀ ਤੋਂ ਸਿਰਫ਼ ਸਾਨੂੰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਵੀ ਫ਼ਾਇਦਾ ਹੋਵੇਗਾ ਜੋ ਮਰ ਚੁੱਕੇ ਹਨ। ਉਹ ਕਿੱਦਾਂ? ਅਧਿਆਇ 6 ਅਤੇ ਅਧਿਆਇ 7 ਵਿਚ ਅਸੀਂ ਇਸ ਬਾਰੇ ਦੇਖਾਂਗੇ।
^ ਪੈਰਾ 21 ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਬਾਰੇ ਹੋਰ ਜਾਣਕਾਰੀ ਲੈਣ ਲਈ, ਦਿੱਤੀ ਗਈ ਵਧੇਰੇ ਜਾਣਕਾਰੀ “ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ” ਦੇਖੋ।