ਗਿਣਤੀ 1:1-54
1 ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਦੀ ਪਹਿਲੀ ਤਾਰੀਖ਼+ ਨੂੰ ਸੀਨਈ ਦੀ ਉਜਾੜ+ ਵਿਚ ਮੰਡਲੀ ਦੇ ਤੰਬੂ ਵਿਚ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਕਿਹਾ:
2 “ਇਜ਼ਰਾਈਲੀਆਂ* ਦੀ ਪੂਰੀ ਮੰਡਲੀ ਦੀ ਗਿਣਤੀ ਕਰ।+ ਇਕ-ਇਕ ਕਰ ਕੇ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਤਿਆਰ ਕਰ।
3 ਤੂੰ ਅਤੇ ਹਾਰੂਨ ਦੋਵੇਂ ਉਨ੍ਹਾਂ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ+ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਹਨ। ਤੁਸੀਂ ਇਹ ਸੂਚੀ ਉਨ੍ਹਾਂ ਦੀ ਫ਼ੌਜੀ ਟੁਕੜੀ ਅਨੁਸਾਰ ਬਣਾਓ।
4 “ਤੁਸੀਂ ਆਪਣੇ ਨਾਲ ਹਰ ਗੋਤ ਵਿੱਚੋਂ ਇਕ ਆਦਮੀ ਲਓ ਜਿਹੜਾ ਆਪਣੇ ਗੋਤ ਦਾ ਮੁਖੀ+ ਹੋਵੇ।
5 ਇਹ ਉਨ੍ਹਾਂ ਆਦਮੀਆਂ ਦੇ ਨਾਂ ਹਨ ਜਿਹੜੇ ਤੇਰੀ ਮਦਦ ਕਰਨਗੇ; ਰਊਬੇਨ ਦੇ ਗੋਤ ਵਿੱਚੋਂ ਸ਼ਦੇਊਰ ਦਾ ਪੁੱਤਰ ਅਲੀਸੂਰ;+
6 ਸ਼ਿਮਓਨ ਦੇ ਗੋਤ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;+
7 ਯਹੂਦਾਹ ਦੇ ਗੋਤ ਵਿੱਚੋਂ ਅਮੀਨਾਦਾਬ ਦਾ ਪੁੱਤਰ ਨਹਸ਼ੋਨ;+
8 ਯਿਸਾਕਾਰ ਦੇ ਗੋਤ ਵਿੱਚੋਂ ਸੂਆਰ ਦਾ ਪੁੱਤਰ ਨਥਨੀਏਲ;+
9 ਜ਼ਬੂਲੁਨ ਦੇ ਗੋਤ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;+
10 ਯੂਸੁਫ਼ ਦੇ ਪੁੱਤਰ ਇਫ਼ਰਾਈਮ ਦੇ ਗੋਤ+ ਵਿੱਚੋਂ ਅਮੀਹੂਦ ਦਾ ਪੁੱਤਰ ਅਲੀਸ਼ਾਮਾ; ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਗੋਤ ਵਿੱਚੋਂ ਪਦਾਹਸੂਰ ਦਾ ਪੁੱਤਰ ਗਮਲੀਏਲ;
11 ਬਿਨਯਾਮੀਨ ਦੇ ਗੋਤ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;+
12 ਦਾਨ ਦੇ ਗੋਤ ਵਿੱਚੋਂ ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ;+
13 ਆਸ਼ੇਰ ਦੇ ਗੋਤ ਵਿੱਚੋਂ ਆਕਰਾਨ ਦਾ ਪੁੱਤਰ ਪਗੀਏਲ;+
14 ਗਾਦ ਦੇ ਗੋਤ ਵਿੱਚੋਂ ਦਊਏਲ ਦਾ ਪੁੱਤਰ ਅਲਯਾਸਾਫ਼;+
15 ਨਫ਼ਤਾਲੀ ਦੇ ਗੋਤ ਵਿੱਚੋਂ ਏਨਾਨ ਦਾ ਪੁੱਤਰ ਅਹੀਰਾ।+
16 ਮੰਡਲੀ ਵਿੱਚੋਂ ਇਨ੍ਹਾਂ ਸਾਰਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਪਣੇ ਪਿਉ-ਦਾਦਿਆਂ ਦੇ ਗੋਤਾਂ ਦੇ ਮੁਖੀ+ ਅਤੇ ਇਜ਼ਰਾਈਲੀਆਂ ਵਿਚ ਹਜ਼ਾਰਾਂ ਦੇ ਆਗੂ ਹਨ।”+
17 ਇਸ ਲਈ ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਜਿਨ੍ਹਾਂ ਨੂੰ ਨਾਂ ਲੈ ਕੇ ਚੁਣਿਆ ਗਿਆ ਸੀ।
18 ਉਨ੍ਹਾਂ ਨੇ ਦੂਜੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਾਰੀ ਮੰਡਲੀ ਨੂੰ ਇਕੱਠਾ ਕੀਤਾ। ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ, ਉਨ੍ਹਾਂ ਸਾਰਿਆਂ ਦੀ ਇਕ-ਇਕ ਕਰ ਕੇ ਗਿਣਤੀ ਕੀਤੀ ਗਈ ਅਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ,+
19 ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਇਸ ਤਰ੍ਹਾਂ ਉਸ ਨੇ ਸੀਨਈ ਦੀ ਉਜਾੜ ਵਿਚ ਉਨ੍ਹਾਂ ਸਾਰਿਆਂ ਦੇ ਨਾਵਾਂ ਦੀ ਸੂਚੀ ਬਣਾਈ।+
20 ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਇਕ-ਇਕ ਕਰ ਕੇ ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
21 ਰਊਬੇਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 46,500 ਸੀ।
22 ਸ਼ਿਮਓਨ ਦੇ ਪੁੱਤਰਾਂ*+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਇਕ-ਇਕ ਕਰ ਕੇ ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
23 ਸ਼ਿਮਓਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 59,300 ਸੀ।
24 ਗਾਦ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
25 ਗਾਦ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 45,650 ਸੀ।
26 ਯਹੂਦਾਹ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
27 ਯਹੂਦਾਹ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 74,600 ਸੀ।
28 ਯਿਸਾਕਾਰ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
29 ਯਿਸਾਕਾਰ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 54,400 ਸੀ।
30 ਜ਼ਬੂਲੁਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
31 ਜ਼ਬੂਲੁਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 57,400 ਸੀ।
32 ਯੂਸੁਫ਼ ਦੇ ਮੁੰਡੇ ਇਫ਼ਰਾਈਮ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
33 ਇਫ਼ਰਾਈਮ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 40,500 ਸੀ।
34 ਮਨੱਸ਼ਹ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
35 ਮਨੱਸ਼ਹ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 32,200 ਸੀ।
36 ਬਿਨਯਾਮੀਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
37 ਬਿਨਯਾਮੀਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 35,400 ਸੀ।
38 ਦਾਨ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
39 ਦਾਨ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 62,700 ਸੀ।
40 ਆਸ਼ੇਰ ਦੇ ਪੁੱਤਰਾਂ+ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
41 ਆਸ਼ੇਰ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 41,500 ਸੀ।
42 ਨਫ਼ਤਾਲੀ+ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
43 ਨਫ਼ਤਾਲੀ ਦੇ ਗੋਤ ਵਿਚ ਇਨ੍ਹਾਂ ਆਦਮੀਆਂ ਦੀ ਗਿਣਤੀ 53,400 ਸੀ।
44 ਮੂਸਾ, ਹਾਰੂਨ ਅਤੇ ਇਜ਼ਰਾਈਲ ਦੇ ਗੋਤਾਂ ਦੇ 12 ਮੁਖੀਆਂ ਨੇ ਇਨ੍ਹਾਂ ਆਦਮੀਆਂ ਦੇ ਨਾਵਾਂ ਦੀ ਸੂਚੀ ਬਣਾਈ।
45 ਉਨ੍ਹਾਂ ਸਾਰੇ ਆਦਮੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਸੀ ਅਤੇ ਜਿਹੜੇ ਇਜ਼ਰਾਈਲ ਦੀ ਫ਼ੌਜ ਵਿਚ ਕੰਮ ਕਰ ਸਕਦੇ ਸਨ।
46 ਇਨ੍ਹਾਂ ਆਦਮੀਆਂ ਦੀ ਕੁੱਲ ਗਿਣਤੀ 6,03,550 ਸੀ।+
47 ਪਰ ਇਸ ਸੂਚੀ ਵਿਚ ਲੇਵੀਆਂ+ ਦੇ ਨਾਂ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਦਰਜ ਨਹੀਂ ਕੀਤੇ ਗਏ।+
48 ਯਹੋਵਾਹ ਨੇ ਮੂਸਾ ਨੂੰ ਕਿਹਾ:
49 “ਤੂੰ ਲੇਵੀ ਦੇ ਗੋਤ ਨੂੰ ਇਸ ਸੂਚੀ ਵਿਚ ਦਰਜ ਨਾ ਕਰੀਂ ਅਤੇ ਨਾ ਹੀ ਉਨ੍ਹਾਂ ਦੀ ਗਿਣਤੀ ਹੋਰ ਇਜ਼ਰਾਈਲੀਆਂ ਦੀ ਗਿਣਤੀ ਵਿਚ ਸ਼ਾਮਲ ਕਰੀਂ।+
50 ਤੂੰ ਲੇਵੀਆਂ ਨੂੰ ਗਵਾਹੀ+ ਦੇ ਡੇਰੇ ਦੀ ਜ਼ਿੰਮੇਵਾਰੀ ਸੌਂਪ, ਨਾਲੇ ਇਸ ਦੇ ਸਾਰੇ ਭਾਂਡਿਆਂ ਅਤੇ ਇਸ ਦੀਆਂ ਸਾਰੀਆਂ ਚੀਜ਼ਾਂ ਦੀ।+ ਉਹ ਡੇਰਾ ਅਤੇ ਇਸ ਦੇ ਸਾਰੇ ਭਾਂਡੇ ਚੁੱਕਣਗੇ।+ ਉਹ ਡੇਰੇ ਵਿਚ ਸੇਵਾ ਕਰਨਗੇ+ ਅਤੇ ਇਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ।+
51 ਜਦੋਂ ਡੇਰੇ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇ, ਤਾਂ ਲੇਵੀ ਇਸ ਦੀ ਇਕ-ਇਕ ਚੀਜ਼ ਖੋਲ੍ਹਣ;+ ਅਤੇ ਜਦੋਂ ਡੇਰੇ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇ, ਤਾਂ ਉਹ ਸਾਰੀਆਂ ਚੀਜ਼ਾਂ ਜੋੜ ਕੇ ਡੇਰਾ ਖੜ੍ਹਾ ਕਰਨ; ਅਤੇ ਜੇ ਕੋਈ ਹੋਰ ਇਨਸਾਨ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ,* ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+
52 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ* ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਹਰ ਇਜ਼ਰਾਈਲੀ ਆਪਣੀ ਫ਼ੌਜੀ ਟੁਕੜੀ ਅਨੁਸਾਰ ਆਪਣੇ ਦਲ ਵਾਲੀ ਜਗ੍ਹਾ ’ਤੇ ਹੀ ਤੰਬੂ ਲਾਵੇ।
53 ਲੇਵੀ ਗਵਾਹੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂਕਿ ਇਜ਼ਰਾਈਲੀਆਂ ਦੀ ਮੰਡਲੀ ਉੱਤੇ ਮੇਰਾ ਗੁੱਸਾ ਨਾ ਭੜਕੇ।+ ਗਵਾਹੀ ਦੇ ਡੇਰੇ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਲੇਵੀਆਂ ਦੀ ਹੈ।”+
54 ਯਹੋਵਾਹ ਨੇ ਮੂਸਾ ਨੂੰ ਜੋ ਵੀ ਹੁਕਮ ਦਿੱਤਾ ਸੀ, ਇਜ਼ਰਾਈਲੀਆਂ ਨੇ ਉਸੇ ਤਰ੍ਹਾਂ ਕੀਤਾ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।
ਫੁਟਨੋਟ
^ ਇਬ, “ਇਜ਼ਰਾਈਲ ਦੇ ਪੁੱਤਰਾਂ।”
^ ਯਾਨੀ, ਔਲਾਦ।
^ ਇਬ, “ਕੋਈ ਅਜਨਬੀ,” ਯਾਨੀ ਜੋ ਲੇਵੀ ਦੇ ਗੋਤ ਵਿੱਚੋਂ ਨਹੀਂ ਹੁੰਦਾ ਸੀ।
^ ਜਾਂ, “ਝੰਡੇ।”