ਗਿਣਤੀ 27:1-23

  • ਸਲਾਫਹਾਦ ਦੀਆਂ ਕੁੜੀਆਂ (1-11)

  • ਯਹੋਸ਼ੁਆ ਨੂੰ ਮੂਸਾ ਦੀ ਥਾਂ ਆਗੂ ਨਿਯੁਕਤ ਕੀਤਾ ਗਿਆ (12-23)

27  ਸਲਾਫਹਾਦ ਹੇਫਰ ਦਾ ਪੁੱਤਰ ਸੀ, ਹੇਫਰ ਗਿਲਆਦ ਦਾ ਪੁੱਤਰ ਸੀ, ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪਰਿਵਾਰਾਂ ਵਿੱਚੋਂ ਸਨ। ਸਲਾਫਹਾਦ ਦੀਆਂ ਧੀਆਂ+ ਦੇ ਨਾਂ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।  ਉਹ ਕੁੜੀਆਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆ ਕੇ ਮੂਸਾ, ਪੁਜਾਰੀ ਅਲਆਜ਼ਾਰ, ਮੁਖੀਆਂ+ ਅਤੇ ਸਾਰੀ ਮੰਡਲੀ ਸਾਮ੍ਹਣੇ ਖੜ੍ਹੀਆਂ ਹੋ ਗਈਆਂ। ਉਨ੍ਹਾਂ ਨੇ ਕਿਹਾ:  “ਉਜਾੜ ਵਿਚ ਸਾਡੇ ਪਿਤਾ ਦੀ ਮੌਤ ਹੋ ਗਈ ਸੀ, ਪਰ ਉਹ ਕੋਰਹ ਅਤੇ ਉਸ ਦੇ ਸਾਥੀਆਂ ਦੀ ਟੋਲੀ ਵਿਚ ਸ਼ਾਮਲ ਨਹੀਂ ਹੋਇਆ ਸੀ ਜਿਨ੍ਹਾਂ ਨੇ ਇਕੱਠੇ ਹੋ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਸੀ,+ ਸਗੋਂ ਉਹ ਆਪਣੇ ਪਾਪ ਕਰਕੇ ਮਰਿਆ ਅਤੇ ਉਸ ਦੇ ਕੋਈ ਪੁੱਤਰ ਨਹੀਂ ਸੀ।  ਕੀ ਸਾਡੇ ਪਿਤਾ ਦਾ ਨਾਂ ਉਸ ਦੇ ਖ਼ਾਨਦਾਨ ਵਿੱਚੋਂ ਇਸ ਕਰਕੇ ਮਿਟ ਜਾਵੇ ਕਿਉਂਕਿ ਉਸ ਦੇ ਕੋਈ ਪੁੱਤਰ ਨਹੀਂ ਸੀ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਵਿਰਾਸਤ ਦਿੱਤੀ ਜਾਵੇ।”  ਇਸ ਲਈ ਮੂਸਾ ਨੇ ਉਨ੍ਹਾਂ ਦਾ ਮਸਲਾ ਯਹੋਵਾਹ ਸਾਮ੍ਹਣੇ ਪੇਸ਼ ਕੀਤਾ।+  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:  “ਸਲਾਫਹਾਦ ਦੀਆਂ ਧੀਆਂ ਸਹੀ ਕਹਿੰਦੀਆਂ ਹਨ। ਤੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਉਨ੍ਹਾਂ ਨੂੰ ਵੀ ਜ਼ਰੂਰ ਵਿਰਾਸਤ ਦੇ। ਸਲਾਫਹਾਦ ਦੀ ਵਿਰਾਸਤ ਉਨ੍ਹਾਂ ਦੇ ਨਾਂ ਕਰ ਦਿੱਤੀ ਜਾਵੇ।+  ਇਜ਼ਰਾਈਲੀਆਂ ਨੂੰ ਕਹਿ, ‘ਜੇ ਕਿਸੇ ਆਦਮੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਕੋਈ ਪੁੱਤਰ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੀ ਧੀ ਨੂੰ ਦਿਓ।  ਜੇ ਉਸ ਦੀ ਕੋਈ ਧੀ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦਿਓ। 10  ਜੇ ਉਸ ਦਾ ਕੋਈ ਭਰਾ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ। 11  ਜੇ ਉਸ ਆਦਮੀ ਦੇ ਪਿਤਾ ਦਾ ਕੋਈ ਭਰਾ ਨਹੀਂ ਹੈ, ਤਾਂ ਤੁਸੀਂ ਉਸ ਦੀ ਵਿਰਾਸਤ ਉਸ ਦੇ ਸਭ ਤੋਂ ਕਰੀਬੀ ਰਿਸ਼ਤੇਦਾਰ ਨੂੰ ਦਿਓ ਜਿਸ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੈ। ਉਹ ਉਸ ਵਿਰਾਸਤ ਦਾ ਮਾਲਕ ਹੋਵੇਗਾ। ਇਹ ਫ਼ੈਸਲਾ ਇਜ਼ਰਾਈਲੀਆਂ ਲਈ ਇਕ ਕਾਨੂੰਨ ਹੋਵੇਗਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਹੈ।’” 12  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਸ ਅਬਾਰੀਮ ਪਹਾੜ ’ਤੇ ਜਾਹ+ ਅਤੇ ਉੱਥੋਂ ਉਹ ਦੇਸ਼ ਦੇਖ ਜੋ ਮੈਂ ਇਜ਼ਰਾਈਲੀਆਂ ਨੂੰ ਦਿਆਂਗਾ।+ 13  ਉਹ ਦੇਸ਼ ਦੇਖ ਲੈਣ ਤੋਂ ਬਾਅਦ ਤੂੰ ਆਪਣੇ ਭਰਾ ਹਾਰੂਨ ਵਾਂਗ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ*+ 14  ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)” 15  ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: 16  “ਹੇ ਯਹੋਵਾਹ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਮੇਸ਼ੁਰ, ਇਕ ਆਦਮੀ ਨੂੰ ਮੰਡਲੀ ਉੱਤੇ ਨਿਯੁਕਤ ਕਰ 17  ਜਿਹੜਾ ਹਰ ਮਾਮਲੇ ਵਿਚ ਉਨ੍ਹਾਂ ਦੀ ਅਗਵਾਈ ਕਰੇ ਅਤੇ ਹਰ ਗੱਲ ਵਿਚ ਉਨ੍ਹਾਂ ਨੂੰ ਰਾਹ ਦਿਖਾਵੇ ਤਾਂਕਿ ਯਹੋਵਾਹ ਦੀ ਮੰਡਲੀ ਦਾ ਹਾਲ ਉਨ੍ਹਾਂ ਭੇਡਾਂ ਵਰਗਾ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।” 18  ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+ 19  ਫਿਰ ਉਸ ਨੂੰ ਪੁਜਾਰੀ ਅਲਆਜ਼ਾਰ ਅਤੇ ਸਾਰੀ ਮੰਡਲੀ ਦੇ ਸਾਮ੍ਹਣੇ ਖੜ੍ਹਾ ਕਰ ਅਤੇ ਸਾਰਿਆਂ ਸਾਮ੍ਹਣੇ ਉਸ ਨੂੰ ਆਗੂ ਨਿਯੁਕਤ ਕਰ।+ 20  ਤੂੰ ਉਸ ਨੂੰ ਆਪਣਾ ਕੁਝ ਅਧਿਕਾਰ* ਦੇ+ ਤਾਂਕਿ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਦਾ ਕਹਿਣਾ ਮੰਨੇ।+ 21  ਜਦੋਂ ਯਹੋਸ਼ੁਆ ਨੇ ਕੋਈ ਫ਼ੈਸਲਾ ਕਰਨਾ ਹੋਵੇ, ਤਾਂ ਉਹ ਪੁਜਾਰੀ ਅਲਆਜ਼ਾਰ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਅਲਆਜ਼ਾਰ ਊਰੀਮ ਦੀ ਮਦਦ ਨਾਲ ਉਸ ਲਈ ਯਹੋਵਾਹ ਤੋਂ ਸੇਧ ਮੰਗੇਗਾ।+ ਫਿਰ ਉਹ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਸੇਧ ਮੁਤਾਬਕ ਚੱਲੇ।” 22  ਫਿਰ ਮੂਸਾ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ। ਉਸ ਨੇ ਯਹੋਸ਼ੁਆ ਨੂੰ ਲੈ ਕੇ ਪੁਜਾਰੀ ਅਲਆਜ਼ਾਰ ਅਤੇ ਸਾਰੀ ਮੰਡਲੀ ਸਾਮ੍ਹਣੇ ਖੜ੍ਹਾ ਕੀਤਾ 23  ਅਤੇ ਮੂਸਾ ਨੇ ਯਹੋਸ਼ੁਆ ਉੱਤੇ ਆਪਣੇ ਹੱਥ ਰੱਖੇ ਅਤੇ ਉਸ ਨੂੰ ਆਗੂ ਨਿਯੁਕਤ ਕੀਤਾ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਦੱਸਿਆ ਸੀ।+

ਫੁਟਨੋਟ

ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ, “ਮਹਿਮਾ।”