ਗਿਣਤੀ 30:1-16

  • ਆਦਮੀਆਂ ਦੀਆਂ ਸੁੱਖਣਾਂ (1, 2)

  • ਔਰਤਾਂ ਅਤੇ ਧੀਆਂ ਦੀਆਂ ਸੁੱਖਣਾਂ (3-16)

30  ਫਿਰ ਮੂਸਾ ਨੇ ਇਜ਼ਰਾਈਲ ਦੇ ਗੋਤਾਂ ਦੇ ਮੁਖੀਆਂ+ ਨਾਲ ਗੱਲ ਕਰਦੇ ਹੋਏ ਕਿਹਾ: “ਯਹੋਵਾਹ ਨੇ ਇਹ ਹੁਕਮ ਦਿੱਤਾ ਹੈ:  ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+  “ਜੇ ਕੋਈ ਜਵਾਨ ਕੁੜੀ ਆਪਣੇ ਪਿਤਾ ਦੇ ਘਰ ਰਹਿੰਦਿਆਂ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦੀ ਹੈ ਜਾਂ ਸਹੁੰ ਖਾ ਕੇ ਆਪਣੇ ਉੱਤੇ ਕੋਈ ਬੰਦਸ਼ ਲਾਉਂਦੀ ਹੈ  ਅਤੇ ਉਸ ਦਾ ਪਿਤਾ ਸੁਣਦਾ ਹੈ ਕਿ ਉਸ ਨੇ ਕੀ ਸੁੱਖਣਾ ਸੁੱਖੀ ਹੈ ਜਾਂ ਸਹੁੰ ਖਾ ਕੇ ਆਪਣੇ ਉੱਤੇ ਕਿਹੜੀ ਬੰਦਸ਼ ਲਾਈ ਹੈ, ਪਰ ਉਹ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਕੁੜੀ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਉਸ ਨੇ ਆਪਣੇ ਉੱਤੇ ਜੋ ਵੀ ਬੰਦਸ਼ ਲਾਈ ਹੈ, ਉਸ ਮੁਤਾਬਕ ਚੱਲਣਾ ਪਵੇਗਾ।  ਪਰ ਜੇ ਉਸ ਦਾ ਪਿਤਾ ਇਸ ਬਾਰੇ ਸੁਣਦਾ ਹੈ ਅਤੇ ਉਸੇ ਦਿਨ ਕੁੜੀ ਨੂੰ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਜਾਂ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣ ਤੋਂ ਰੋਕਦਾ ਹੈ, ਤਾਂ ਇਹ ਰੱਦ ਹੋ ਜਾਣਗੀਆਂ। ਯਹੋਵਾਹ ਉਸ ਕੁੜੀ ਨੂੰ ਮਾਫ਼ ਕਰ ਦੇਵੇਗਾ ਕਿਉਂਕਿ ਉਸ ਦੇ ਪਿਤਾ ਨੇ ਉਸ ਨੂੰ ਰੋਕਿਆ ਹੈ।+  “ਪਰ ਜੇ ਸੁੱਖਣਾ ਸੁੱਖਣ ਜਾਂ ਜਲਦਬਾਜ਼ੀ ਵਿਚ ਵਾਅਦਾ ਕਰਨ ਤੋਂ ਬਾਅਦ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ  ਅਤੇ ਉਸ ਦਾ ਪਤੀ ਇਸ ਬਾਰੇ ਸੁਣਦਾ ਹੈ ਅਤੇ ਉਸ ਦਿਨ ਉਹ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਉਸ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਉਸ ਨੂੰ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣਾ ਪਵੇਗਾ।  ਪਰ ਜੇ ਉਸ ਦਾ ਪਤੀ ਸੁਣ ਕੇ ਉਸੇ ਦਿਨ ਉਸ ਨੂੰ ਰੋਕਦਾ ਹੈ, ਤਾਂ ਉਹ ਉਸ ਦੀ ਸੁੱਖਣਾ ਨੂੰ ਜਾਂ ਜਲਦਬਾਜ਼ੀ ਵਿਚ ਕੀਤੇ ਵਾਅਦੇ ਨੂੰ ਰੱਦ ਕਰ ਸਕਦਾ ਹੈ।+ ਯਹੋਵਾਹ ਉਸ ਕੁੜੀ ਨੂੰ ਮਾਫ਼ ਕਰ ਦੇਵੇਗਾ।  “ਪਰ ਜੇ ਕੋਈ ਵਿਧਵਾ ਜਾਂ ਤਲਾਕਸ਼ੁਦਾ ਔਰਤ ਕੋਈ ਸੁੱਖਣਾ ਸੁੱਖਦੀ ਹੈ, ਤਾਂ ਉਸ ਨੂੰ ਆਪਣੀ ਹਰ ਸੁੱਖਣਾ ਪੂਰੀ ਕਰਨੀ ਪਵੇਗੀ। 10  “ਪਰ ਜੇ ਕੋਈ ਔਰਤ ਆਪਣੇ ਪਤੀ ਦੇ ਘਰ ਵਿਚ ਰਹਿੰਦਿਆਂ ਕੋਈ ਸੁੱਖਣਾ ਸੁੱਖਦੀ ਹੈ ਜਾਂ ਆਪਣੇ ਉੱਤੇ ਕੋਈ ਬੰਦਸ਼ ਲਾਉਂਦੀ ਹੈ 11  ਅਤੇ ਉਸ ਦਾ ਪਤੀ ਇਸ ਬਾਰੇ ਸੁਣ ਕੇ ਉਸ ਦਿਨ ਕੋਈ ਇਤਰਾਜ਼ ਨਹੀਂ ਕਰਦਾ ਜਾਂ ਨਾਮਨਜ਼ੂਰ ਨਹੀਂ ਕਰਦਾ, ਤਾਂ ਉਸ ਔਰਤ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨੀਆਂ ਪੈਣਗੀਆਂ ਅਤੇ ਆਪਣੇ ਉੱਤੇ ਲਾਈ ਬੰਦਸ਼ ਮੁਤਾਬਕ ਚੱਲਣਾ ਪਵੇਗਾ। 12  ਪਰ ਜੇ ਉਸ ਦਾ ਪਤੀ ਸੁਣ ਕੇ ਉਸੇ ਦਿਨ ਉਸ ਦੀਆਂ ਸੁੱਖਣਾਂ ਜਾਂ ਬੰਦਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ, ਤਾਂ ਉਸ ਔਰਤ ਨੂੰ ਇਹ ਪੂਰੀਆਂ ਨਹੀਂ ਕਰਨੀਆਂ ਪੈਣਗੀਆਂ।+ ਉਸ ਦੇ ਪਤੀ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਕਰਕੇ ਯਹੋਵਾਹ ਉਸ ਔਰਤ ਨੂੰ ਮਾਫ਼ ਕਰ ਦੇਵੇਗਾ। 13  ਉਹ ਔਰਤ ਜੋ ਵੀ ਸੁੱਖਣਾ ਸੁੱਖਦੀ ਹੈ ਜਾਂ ਸਹੁੰ ਖਾ ਕੇ ਕਿਸੇ ਚੀਜ਼ ਤੋਂ ਦੂਰ ਰਹਿਣ ਦੀ ਆਪਣੇ ’ਤੇ ਬੰਦਸ਼ ਲਾਉਂਦੀ ਹੈ, ਤਾਂ ਉਸ ਦਾ ਪਤੀ ਫ਼ੈਸਲਾ ਕਰੇਗਾ ਕਿ ਉਸ ਨੂੰ ਇਹ ਪੂਰੀ ਕਰਨੀ ਚਾਹੀਦੀ ਹੈ ਜਾਂ ਨਹੀਂ। 14  ਪਰ ਜੇ ਉਸ ਦਾ ਪਤੀ ਆਉਣ ਵਾਲੇ ਦਿਨਾਂ ਦੌਰਾਨ ਕੋਈ ਇਤਰਾਜ਼ ਨਹੀਂ ਕਰਦਾ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਆਪਣੀਆਂ ਸਾਰੀਆਂ ਸੁੱਖਣਾਂ ਪੂਰੀਆਂ ਕਰਨ ਅਤੇ ਆਪਣੇ ਉੱਤੇ ਲਾਈਆਂ ਬੰਦਸ਼ਾਂ ਮੁਤਾਬਕ ਚੱਲਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਆਪਣੀ ਪਤਨੀ ਨੂੰ ਇਨ੍ਹਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਹ ਇਨ੍ਹਾਂ ਬਾਰੇ ਸੁਣ ਕੇ ਉਸ ਦਿਨ ਕੋਈ ਇਤਰਾਜ਼ ਨਹੀਂ ਕਰਦਾ। 15  ਪਰ ਜੇ ਉਹ ਇਨ੍ਹਾਂ ਬਾਰੇ ਸੁਣਨ ਤੋਂ ਕੁਝ ਦਿਨਾਂ ਬਾਅਦ ਇਨ੍ਹਾਂ ਨੂੰ ਰੱਦ ਕਰਦਾ ਹੈ, ਤਾਂ ਉਸ ਨੂੰ ਆਪਣੀ ਪਤਨੀ ਦੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।+ 16  “ਯਹੋਵਾਹ ਨੇ ਮੂਸਾ ਨੂੰ ਇਹ ਨਿਯਮ ਦਿੱਤੇ ਸਨ: ਜੇ ਕੋਈ ਪਤਨੀ ਸੁੱਖਣਾ ਸੁੱਖਦੀ ਹੈ, ਤਾਂ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਫਿਰ ਆਪਣੇ ਪਿਤਾ ਦੇ ਘਰ ਰਹਿੰਦਿਆਂ ਕੋਈ ਕੁੜੀ ਸੁੱਖਣਾ ਸੁੱਖਦੀ ਹੈ, ਤਾਂ ਉਸ ਨੂੰ ਤੇ ਉਸ ਦੇ ਪਿਤਾ ਨੂੰ ਕੀ ਕਰਨਾ ਚਾਹੀਦਾ ਹੈ।”

ਫੁਟਨੋਟ