ਜ਼ਬੂਰ 15:1-5
ਦਾਊਦ ਦਾ ਜ਼ਬੂਰ।
15 ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?
ਕੌਣ ਤੇਰੇ ਪਵਿੱਤਰ ਪਹਾੜ ’ਤੇ ਵੱਸ ਸਕਦਾ?+
2 ਉਹੀ ਜਿਹੜਾ ਬੇਦਾਗ਼ ਜ਼ਿੰਦਗੀ ਜੀਉਂਦਾ ਹੈ,*+ਸਹੀ ਕੰਮ ਕਰਦਾ ਹੈ+ਅਤੇ ਦਿਲੋਂ ਸੱਚ ਬੋਲਦਾ ਹੈ।+
3 ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਹੀਂ ਕਰਦਾ,+ਉਹ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਦਾ+ਅਤੇ ਉਹ ਆਪਣੇ ਦੋਸਤਾਂ ਦਾ ਨਾਂ ਖ਼ਰਾਬ ਨਹੀਂ ਕਰਦਾ।*+
4 ਉਹ ਨੀਚ ਇਨਸਾਨ ਤੋਂ ਦੂਰ ਰਹਿੰਦਾ ਹੈ,+ਪਰ ਉਹ ਯਹੋਵਾਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ।
ਉਹ ਆਪਣੇ ਵਾਅਦੇ* ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+
5 ਉਹ ਵਿਆਜ ’ਤੇ ਪੈਸੇ ਉਧਾਰ ਨਹੀਂ ਦਿੰਦਾ+ਅਤੇ ਉਹ ਬੇਕਸੂਰ ਨੂੰ ਫਸਾਉਣ ਲਈ ਰਿਸ਼ਵਤ ਨਹੀਂ ਲੈਂਦਾ।+
ਅਜਿਹੇ ਇਨਸਾਨ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।*+
ਫੁਟਨੋਟ
^ ਜਾਂ, “ਸਹੀ ਰਾਹ ’ਤੇ ਚੱਲਦਾ ਹੈ।”
^ ਜਾਂ, “ਨੂੰ ਸ਼ਰਮਿੰਦਾ ਨਹੀਂ ਕਰਦਾ।”
^ ਇਬ, “ਸਹੁੰ।”
^ ਜਾਂ, “ਨਹੀਂ ਡੋਲੇਗਾ।”