ਜ਼ਬੂਰ 2:1-12

  • ਯਹੋਵਾਹ ਅਤੇ ਉਸ ਦਾ ਚੁਣਿਆ ਹੋਇਆ ਸੇਵਕ

    • ਯਹੋਵਾਹ ਕੌਮਾਂ ਉੱਤੇ ਹੱਸਦਾ ਹੈ (4)

    • ਯਹੋਵਾਹ ਆਪਣੇ ਰਾਜੇ ਨੂੰ ਸਿੰਘਾਸਣ ’ਤੇ ਬਿਠਾਉਂਦਾ ਹੈ (6)

    • ਪੁੱਤਰ ਦਾ ਆਦਰ ਕਰੋ (12)

2  ਕੌਮਾਂ ਕਿਉਂ ਕ੍ਰੋਧਵਾਨ ਹਨਅਤੇ ਦੇਸ਼-ਦੇਸ਼ ਦੇ ਲੋਕ ਵਿਅਰਥ ਸਾਜ਼ਸ਼ ਕਿਉਂ ਘੜਦੇ* ਹਨ?+   ਯਹੋਵਾਹ ਅਤੇ ਉਸ ਦੇ ਚੁਣੇ ਹੋਏ*+ ਦੇ ਖ਼ਿਲਾਫ਼ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਹਨਅਤੇ ਹਾਕਮ ਉਨ੍ਹਾਂ ਦੇ ਵਿਰੁੱਧ ਇਕੱਠੇ ਹੋਏ ਹਨ।*+   ਉਹ ਕਹਿੰਦੇ ਹਨ: “ਆਓ ਆਪਾਂ ਆਪਣੇ ਉੱਤੋਂ ਉਨ੍ਹਾਂ ਦੀਆਂ ਜ਼ੰਜੀਰਾਂ ਤੋੜ ਦੇਈਏਅਤੇ ਉਨ੍ਹਾਂ ਦੀਆਂ ਰੱਸੀਆਂ ਲਾਹ ਸੁੱਟੀਏ!”   ਸਵਰਗ ਵਿਚ ਸਿੰਘਾਸਣ ’ਤੇ ਬਿਰਾਜਮਾਨ ਯਹੋਵਾਹ ਉਨ੍ਹਾਂ ’ਤੇ ਹੱਸੇਗਾ;ਉਹ ਉਨ੍ਹਾਂ ਦਾ ਮਜ਼ਾਕ ਉਡਾਏਗਾ।   ਉਸ ਵੇਲੇ ਉਹ ਉਨ੍ਹਾਂ ਨਾਲ ਗੁੱਸੇ ਵਿਚ ਬੋਲੇਗਾਅਤੇ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਡਰਾਵੇਗਾ,   ਉਹ ਕਹੇਗਾ: “ਮੈਂ ਪਵਿੱਤਰ ਪਹਾੜ ਸੀਓਨ+ ’ਤੇਆਪਣੇ ਰਾਜੇ ਨੂੰ ਸਿੰਘਾਸਣ ’ਤੇ ਬਿਠਾ ਦਿੱਤਾ ਹੈ।”+   ਮੈਂ ਯਹੋਵਾਹ ਦੇ ਫ਼ਰਮਾਨ ਦਾ ਐਲਾਨ ਕਰਾਂਗਾ;ਉਸ ਨੇ ਮੈਨੂੰ ਕਿਹਾ: “ਤੂੰ ਮੇਰਾ ਪੁੱਤਰ ਹੈਂ;+ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।+   ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਵਿਰਾਸਤ ਵਿਚ ਕੌਮਾਂਅਤੇ ਸਾਰੀ ਧਰਤੀ ਦਿਆਂਗਾ।+   ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+ 10  ਇਸ ਲਈ ਹੁਣ ਤੁਸੀਂ ਰਾਜਿਓ, ਸਮਝਦਾਰੀ ਵਰਤੋਅਤੇ ਧਰਤੀ ਦੇ ਨਿਆਂਕਾਰੋ, ਤਾੜਨਾ ਕਬੂਲ ਕਰੋ।* 11  ਡਰਦੇ ਹੋਏ ਯਹੋਵਾਹ ਦੀ ਸੇਵਾ ਕਰੋ,ਗਹਿਰਾ ਆਦਰ ਦਿਖਾਉਂਦੇ ਹੋਏ ਖ਼ੁਸ਼ੀ ਮਨਾਓ। 12  ਪੁੱਤਰ ਦਾ ਆਦਰ ਕਰੋ,*+ ਨਹੀਂ ਤਾਂ ਪਰਮੇਸ਼ੁਰ* ਕ੍ਰੋਧ ਵਿਚ ਆ ਜਾਵੇਗਾਅਤੇ ਤੁਸੀਂ ਨਸ਼ਟ ਹੋ ਜਾਓਗੇ*+ਕਿਉਂਕਿ ਉਸ ਦਾ ਕ੍ਰੋਧ ਝੱਟ ਭੜਕ ਉੱਠਦਾ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ਕੋਲ ਪਨਾਹ ਲੈਂਦੇ ਹਨ।

ਫੁਟਨੋਟ

ਜਾਂ, “ਵਿਅਰਥ ਗੱਲ ਉੱਤੇ ਸੋਚ-ਵਿਚਾਰ ਕਰਦੇ।”
ਜਾਂ, “ਮਸੀਹ।”
ਜਾਂ, “ਸਲਾਹ-ਮਸ਼ਵਰਾ ਕਰਦੇ ਹਨ।”
ਜਾਂ, “ਚੇਤਾਵਨੀ ਸੁਣੋ।”
ਇਬ, “ਨੂੰ ਚੁੰਮੋ।”
ਇਬ, “ਉਹ।”
ਜਾਂ, “ਧਾਰਮਿਕਤਾ ਦੇ ਰਾਹ ਤੋਂ ਨਸ਼ਟ ਹੋ ਜਾਓਗੇ।”