ਮੀਕਾਹ 4:1-13

  • ਯਹੋਵਾਹ ਦਾ ਪਹਾੜ ਉੱਚਾ ਕੀਤਾ ਜਾਵੇਗਾ (1-5)

    • ਤਲਵਾਰਾਂ ਹਲ਼ ਦੇ ਫਾਲੇ ਬਣਨਗੀਆਂ (3)

    • ‘ਅਸੀਂ ਯਹੋਵਾਹ ਦਾ ਨਾਂ ਲੈ ਕੇ ਚੱਲਾਂਗੇ’ (5)

  • ਮੁੜ ਬਹਾਲ ਹੋਇਆ ਸੀਓਨ ਤਾਕਤਵਰ ਬਣੇਗਾ (6-13)

4  ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ,ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ+ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾਅਤੇ ਲੋਕ ਉਸ ਪਹਾੜ ਵੱਲ ਆਉਣਗੇ।+   ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ: “ਆਓ ਆਪਾਂ ਯਹੋਵਾਹ ਦੇ ਪਹਾੜ ’ਤੇ ਚੜ੍ਹੀਏਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+ ਉਹ ਸਾਨੂੰ ਆਪਣੇ ਰਾਹ ਸਿਖਾਵੇਗਾਅਤੇ ਅਸੀਂ ਉਸ ਦੇ ਰਾਹਾਂ ’ਤੇ ਚੱਲਾਂਗੇ।” ਕਿਉਂਕਿ ਕਾਨੂੰਨ* ਸੀਓਨ ਤੋਂ ਜਾਰੀ ਕੀਤਾ ਜਾਵੇਗਾਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।   ਉਹ ਬਹੁਤ ਸਾਰੀਆਂ ਕੌਮਾਂ ਦਾ ਫ਼ੈਸਲਾ ਕਰੇਗਾ+ਅਤੇ ਦੂਰ-ਦੁਰੇਡੀਆਂ ਤਾਕਤਵਰ ਕੌਮਾਂ ਦੇ ਮਸਲੇ ਹੱਲ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇਅਤੇ ਆਪਣੇ ਬਰਛਿਆਂ ਨੂੰ ਦਾਤ।+ ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+   ਉਹ ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ*+ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ+ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ।   ਸਾਰੇ ਲੋਕ ਆਪੋ-ਆਪਣੇ ਦੇਵਤਿਆਂ ਦਾ ਨਾਂ ਲੈ ਕੇ ਚੱਲਣਗੇ,ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਹਮੇਸ਼ਾ-ਹਮੇਸ਼ਾ ਲਈ ਚੱਲਾਂਗੇ।+   ਯਹੋਵਾਹ ਕਹਿੰਦਾ ਹੈ,“ਉਸ ਦਿਨ ਮੈਂ ਲੰਗੜਾ ਕੇ ਤੁਰਨ ਵਾਲਿਆਂਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ+ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨਾਲ ਮੈਂ ਸਖ਼ਤੀ ਨਾਲ ਪੇਸ਼ ਆਇਆ ਸੀ।   ਮੈਂ ਲੰਗੜਾ ਕੇ ਤੁਰਨ ਵਾਲਿਆਂ ਵਿੱਚੋਂ ਬਾਕੀ ਬਚੇ ਹੋਇਆਂ ਦੀ ਰੱਖਿਆ ਕਰਾਂਗਾ+ਅਤੇ ਦੂਰ ਘੱਲੇ ਹੋਇਆਂ ਨੂੰ ਇਕ ਤਾਕਤਵਰ ਕੌਮ ਬਣਾਵਾਂਗਾ;+ਯਹੋਵਾਹ ਸੀਓਨ ਪਹਾੜ ਤੋਂ ਹੁਣ ਅਤੇ ਸਦਾ ਲਈਉਨ੍ਹਾਂ ਉੱਤੇ ਰਾਜੇ ਵਜੋਂ ਰਾਜ ਕਰੇਗਾ।   ਹੇ ਇੱਜੜ ਦੇ ਬੁਰਜ,ਸੀਓਨ ਦੀ ਧੀ ਦੇ ਟਿੱਲੇ,+ਤੈਨੂੰ ਉਹ ਹਕੂਮਤ, ਹਾਂ, ਪਹਿਲੀ* ਹਕੂਮਤ ਵਾਪਸ ਮਿਲੇਗੀ,+ਜਿਸ ਰਾਜ ਦੀ ਹੱਕਦਾਰ ਯਰੂਸ਼ਲਮ ਦੀ ਧੀ ਹੈ।+   ਹੁਣ ਤੂੰ ਚੀਕ-ਚਿਹਾੜਾ ਕਿਉਂ ਪਾ ਰਹੀ ਹੈਂ? ਕੀ ਤੇਰਾ ਕੋਈ ਰਾਜਾ ਨਹੀਂ,ਜਾਂ ਕੀ ਤੇਰਾ ਸਲਾਹਕਾਰ ਮਰ ਗਿਆ ਹੈ,ਜਿਸ ਕਰਕੇ ਤੂੰ ਇੰਨਾ ਤੜਫ ਰਹੀ ਹੈਂ, ਜਿਵੇਂ ਇਕ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਤੜਫਦੀ ਹੈ?+ 10  ਹੇ ਸੀਓਨ ਦੀਏ ਧੀਏ, ਦਰਦ ਨਾਲ ਤੜਫ ਅਤੇ ਹੂੰਗ,ਜਿਵੇਂ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਤੜਫਦੀ ਹੈਕਿਉਂਕਿ ਹੁਣ ਤੂੰ ਸ਼ਹਿਰ ਛੱਡ ਕੇ ਮੈਦਾਨ ਵਿਚ ਵੱਸੇਂਗੀ। ਤੂੰ ਦੂਰ ਬਾਬਲ ਜਾਵੇਂਗੀ+ਅਤੇ ਉੱਥੋਂ ਤੈਨੂੰ ਛੁਡਾਇਆ ਜਾਵੇਗਾ;+ਉੱਥੇ ਯਹੋਵਾਹ ਤੈਨੂੰ ਤੇਰੇ ਦੁਸ਼ਮਣਾਂ ਦੇ ਹੱਥੋਂ ਦੁਬਾਰਾ ਖ਼ਰੀਦ ਲਵੇਗਾ।+ 11  ਹੁਣ ਬਹੁਤ ਸਾਰੀਆਂ ਕੌਮਾਂ ਤੇਰੇ ਖ਼ਿਲਾਫ਼ ਇਕੱਠੀਆਂ ਹੋਣਗੀਆਂ;ਉਹ ਕਹਿਣਗੀਆਂ, ‘ਇਸ ਨੂੰ ਬੇਇੱਜ਼ਤ ਹੋਣ ਦਿਓਅਤੇ ਅਸੀਂ ਆਪਣੀਆਂ ਅੱਖਾਂ ਨਾਲ ਸੀਓਨ ਦਾ ਇਹ ਹਸ਼ਰ ਦੇਖੀਏ।’ 12  ਪਰ ਉਹ ਯਹੋਵਾਹ ਦੇ ਵਿਚਾਰ ਨਹੀਂ ਜਾਣਦੀਆਂ,ਉਹ ਉਸ ਦਾ ਮਕਸਦ* ਨਹੀਂ ਸਮਝਦੀਆਂ;ਉਹ ਉਨ੍ਹਾਂ ਨੂੰ ਇਸ ਤਰ੍ਹਾਂ ਇਕੱਠਾ ਕਰੇਗਾ ਜਿਵੇਂ ਫ਼ਸਲ ਵੱਢ ਕੇ ਗਹਾਈ ਲਈ ਪਿੜ* ਵਿਚ ਇਕੱਠੀ ਕੀਤੀ ਜਾਂਦੀ ਹੈ। 13  ਹੇ ਸੀਓਨ ਦੀਏ ਧੀਏ, ਉੱਠ ਅਤੇ ਗਹਾਈ ਕਰ;+ਮੈਂ ਤੇਰੇ ਸਿੰਗ ਲੋਹੇ ਦੇ ਬਣਾ ਦਿਆਂਗਾਅਤੇ ਤੇਰੇ ਖੁਰ ਤਾਂਬੇ ਦੇ,ਤੂੰ ਬਹੁਤ ਸਾਰੀਆਂ ਕੌਮਾਂ ਨੂੰ ਕੁਚਲ ਦੇਵੇਂਗੀ।+ ਤੂੰ ਯਹੋਵਾਹ ਨੂੰ ਉਨ੍ਹਾਂ ਦੀ ਬੇਈਮਾਨੀ ਦੀ ਕਮਾਈਅਤੇ ਪੂਰੀ ਧਰਤੀ ਦੇ ਸੱਚੇ ਪ੍ਰਭੂ ਨੂੰ ਉਨ੍ਹਾਂ ਦੀ ਧਨ-ਦੌਲਤ ਚੜ੍ਹਾਵੇਂਗੀ।”+

ਫੁਟਨੋਟ

ਜਾਂ, “ਸਿੱਖਿਆ।”
ਜਾਂ, “ਵੱਸਣਗੇ।”
ਜਾਂ, “ਪਹਿਲਾਂ ਵਾਲੀ।”
ਜਾਂ, “ਇਰਾਦਾ।”