ਹੋਸ਼ੇਆ 6:1-11

  • ਯਹੋਵਾਹ ਕੋਲ ਵਾਪਸ ਜਾਣ ਦਾ ਸੱਦਾ (1-3)

  • ਲੋਕਾਂ ਦਾ ਅਟੱਲ ਪਿਆਰ ਥੋੜ੍ਹੇ ਚਿਰ ਲਈ (4-6)

    • ਅਟੱਲ ਪਿਆਰ ਬਲ਼ੀਆਂ ਤੋਂ ਉੱਤਮ (6)

  • ਲੋਕਾਂ ਦਾ ਬੇਸ਼ਰਮੀ ਭਰਿਆ ਚਾਲ-ਚਲਣ (7-11)

6  “ਆਓ ਆਪਾਂ ਯਹੋਵਾਹ ਕੋਲ ਵਾਪਸ ਜਾਈਏਕਿਉਂਕਿ ਉਸ ਨੇ ਹੀ ਸਾਡੇ ਟੋਟੇ-ਟੋਟੇ ਕੀਤੇ ਹਨ+ ਅਤੇ ਉਹੀ ਸਾਨੂੰ ਚੰਗਾ ਕਰੇਗਾ। ਉਸ ਨੇ ਹੀ ਸਾਨੂੰ ਜ਼ਖ਼ਮੀ ਕੀਤਾ ਹੈ ਅਤੇ ਉਹੀ ਸਾਡੇ ਜ਼ਖ਼ਮਾਂ ’ਤੇ ਪੱਟੀ ਬੰਨ੍ਹੇਗਾ।   ਉਹ ਦੋ ਦਿਨਾਂ ਬਾਅਦ ਸਾਡੇ ਵਿਚ ਜਾਨ ਪਾਵੇਗਾ। ਉਹ ਤੀਸਰੇ ਦਿਨ ਸਾਨੂੰ ਜੀਉਂਦਾ ਕਰੇਗਾਅਤੇ ਅਸੀਂ ਉਸ ਦੀ ਹਜ਼ੂਰੀ ਵਿਚ ਜੀਉਂਦੇ ਰਹਾਂਗੇ।   ਅਸੀਂ ਯਹੋਵਾਹ ਨੂੰ ਜਾਣਾਂਗੇ, ਹਾਂ, ਅਸੀਂ ਪੂਰੇ ਦਿਲ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਰੋਜ਼ ਸੂਰਜ ਨਿਕਲਦਾ ਹੈ, ਉਸੇ ਤਰ੍ਹਾਂ ਉਹ ਜ਼ਰੂਰ ਸਾਡੇ ਕੋਲ ਆਵੇਗਾ;ਉਹ ਤੇਜ਼ ਮੀਂਹ ਵਾਂਗ ਸਾਡੇ ਕੋਲ ਆਵੇਗਾ,ਹਾਂ, ਬਸੰਤ ਰੁੱਤ ਵਿਚ ਪੈਂਦੇ ਮੀਂਹ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।”   “ਹੇ ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ? ਤੇਰਾ ਅਟੱਲ ਪਿਆਰ ਸਵੇਰ ਦੇ ਬੱਦਲਾਂ ਵਰਗਾ ਹੈ,ਨਾਲੇ ਤ੍ਰੇਲ ਵਰਗਾ ਜੋ ਝੱਟ ਗਾਇਬ ਹੋ ਜਾਂਦੀ ਹੈ।   ਇਸੇ ਕਰਕੇ ਮੈਂ ਤੈਨੂੰ ਨਬੀਆਂ ਦੇ ਰਾਹੀਂ ਵੱਢ ਦਿਆਂਗਾ;+ਮੈਂ ਤੈਨੂੰ ਆਪਣੇ ਮੂੰਹ ਦੇ ਬਚਨਾਂ ਨਾਲ ਜਾਨੋਂ ਮਾਰ ਦਿਆਂਗਾ।+ ਤੇਰੇ ਉੱਤੇ ਸਜ਼ਾ ਦੇ ਫ਼ੈਸਲੇ ਚਾਨਣ ਵਾਂਗ ਚਮਕਣਗੇ।+   ਮੈਨੂੰ ਅਟੱਲ ਪਿਆਰ* ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਬਲ਼ੀਆਂ ਤੋਂਅਤੇ ਪਰਮੇਸ਼ੁਰ ਦੇ ਗਿਆਨ ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਹੋਮ-ਬਲ਼ੀਆਂ ਤੋਂ।+   ਪਰ ਮੇਰੇ ਲੋਕਾਂ ਨੇ ਮਾਮੂਲੀ ਇਨਸਾਨਾਂ ਵਾਂਗ ਇਕਰਾਰ ਨੂੰ ਤੋੜਿਆ ਹੈ।+ ਉਨ੍ਹਾਂ ਨੇ ਮੈਨੂੰ ਆਪਣੇ ਦੇਸ਼ ਵਿਚ ਧੋਖਾ ਦਿੱਤਾ ਹੈ।   ਗਿਲਆਦ ਬੁਰੇ ਕੰਮ ਕਰਨ ਵਾਲਿਆਂ ਦਾ ਸ਼ਹਿਰ ਹੈ,+ਇਹ ਸ਼ਹਿਰ ਖ਼ੂਨ ਨਾਲ ਲਿਬੜਿਆ ਹੋਇਆ ਹੈ।+   ਪੁਜਾਰੀਆਂ ਦਾ ਦਲ ਲੁਟੇਰਿਆਂ ਦੇ ਗਿਰੋਹਾਂ ਵਰਗਾ ਹੈ ਜੋ ਕਤਲ ਕਰਨ ਲਈ ਘਾਤ ਲਾ ਕੇ ਬੈਠਦੇ ਹਨ। ਉਹ ਸ਼ਕਮ ਵਿਚ ਸੜਕ ’ਤੇ ਕਤਲ ਕਰਦੇ ਹਨ,+ਉਨ੍ਹਾਂ ਦਾ ਚਾਲ-ਚਲਣ ਬੇਸ਼ਰਮੀ ਭਰਿਆ ਹੈ। 10  ਮੈਂ ਇਜ਼ਰਾਈਲ ਦੇ ਘਰਾਣੇ ਵਿਚ ਇਕ ਘਿਣਾਉਣੀ ਚੀਜ਼ ਦੇਖੀ ਹੈ। ਉੱਥੇ ਇਫ਼ਰਾਈਮ ਵੇਸਵਾਗਿਰੀ ਕਰਦਾ ਹੈ;+ਇਜ਼ਰਾਈਲ ਨੇ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ਹੈ।+ 11  ਇਸ ਤੋਂ ਇਲਾਵਾ, ਹੇ ਯਹੂਦਾਹ, ਵਾਢੀ ਦੇ ਸਮੇਂ ਵਾਂਗ ਤੈਨੂੰ ਇਕੱਠਾ ਕੀਤੇ ਜਾਣ ਦਾ ਸਮਾਂ ਮਿਥਿਆ ਗਿਆ ਹੈ,ਜਦੋਂ ਮੈਂ ਆਪਣੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲਿਆਵਾਂਗਾ।”+

ਫੁਟਨੋਟ

ਜਾਂ, “ਦਇਆ।”