ਜਾਗਰੂਕ ਬਣੋ! ਨੰ. 2 2018 | ਸੁਖੀ ਪਰਿਵਾਰਾਂ ਦੇ 12 ਰਾਜ਼
ਸੁਖੀ ਪਰਿਵਾਰਾਂ ਦੇ 12 ਰਾਜ਼
ਅਸੀਂ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕਿ ਪਰਿਵਾਰ ਕਿਉਂ ਟੁੱਟ ਰਹੇ ਹਨ।
ਅਮਰੀਕਾ ਵਿਚ 1990 ਤੋਂ 2015 ਤਕ 50 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਦੁਗਣੀ ਅਤੇ 65 ਸਾਲ ਤੋਂ ਉੱਪਰ ਤਲਾਕ ਲੈਣ ਵਾਲਿਆਂ ਦੀ ਗਿਣਤੀ ਤਿੱਗੁਣੀ ਹੋ ਗਈ।
ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਦੀ ਸਲਾਹ ਮੰਨਣ: ਕਈ ਮਾਹਰ ਸਲਾਹ ਦਿੰਦੇ ਹਨ ਕਿ ਬੱਚਿਆਂ ਦੀ ਲਗਾਤਾਰ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ, ਪਰ ਹੋਰ ਮਾਹਰ ਕਹਿੰਦੇ ਹਨ ਕਿ ਬੱਚਿਆਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸਖ਼ਤ ਤਾੜਨਾ ਦੇਣੀ ਚਾਹੀਦੀ ਹੈ।
ਨੌਜਵਾਨ ਵੱਡੇ ਤਾਂ ਹੋ ਜਾਂਦੇ ਹਨ, ਪਰ ਉਨ੍ਹਾਂ ਵਿਚ ਉਹ ਗੁਣ ਨਹੀਂ ਹੁੰਦੇ ਜੋ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੁੰਦੇ ਹਨ।
ਪਰ ਅਸੀਂ ਸਿੱਖਾਂਗੇ ਕਿ ਬਹੁਤ ਸਾਰੇ ਪਰਿਵਾਰ ਖ਼ੁਸ਼ ਹਨ। ਸੱਚਾਈ ਤਾਂ ਇਹ ਹੈ ਕਿ . . .
ਵਿਆਹੁਤਾ ਰਿਸ਼ਤਾ ਖ਼ੁਸ਼ੀਆਂ ਭਰਿਆ ਅਤੇ ਉਮਰ ਭਰ ਦਾ ਬੰਧਨ ਹੋ ਸਕਦਾ ਹੈ।
ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਅਨੁਸ਼ਾਸਨ ਦੇਣਾ ਸਿੱਖ ਸਕਦੇ ਹਨ।
ਵੱਡੇ ਹੋ ਕੇ ਜਿਨ੍ਹਾਂ ਗੁਣਾਂ ਦੀ ਲੋੜ ਹੁੰਦੀ ਹੈ, ਨੌਜਵਾਨ ਉਹ ਪੈਦਾ ਕਰ ਸਕਦੇ ਹਨ।
ਕਿਵੇਂ? ਜਾਗਰੂਕ ਬਣੋ! ਦੇ ਇਸ ਅੰਕ ਵਿਚ ਸੁਖੀ ਪਰਿਵਾਰਾਂ ਦੇ 12 ਰਾਜ਼ ਦੱਸੇ ਗਏ ਹਨ।
1: ਸਾਥ ਨਿਭਾਓ
ਤਿੰਨ ਸੁਝਾਵਾਂ ਦੀ ਮਦਦ ਨਾਲ ਵਿਆਹੇ ਜੋੜੇ ਸਾਥ ਨਿਭਾਉਣ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰ ਸਕਦੇ ਹਨ।
2: ਮਿਲ ਕੇ ਕੰਮ ਕਰੋ
ਕੀ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਇਕ ਅਜਨਬੀ ਵਾਂਗ ਹੈ?
3: ਆਦਰ ਕਰੋ
ਜਾਣੋ ਕਿ ਤੁਸੀਂ ਕਿਹੜੀਆਂ ਗੱਲਾਂ ਅਤੇ ਕੰਮਾਂ ਰਾਹੀਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਦਾ ਆਦਰ ਕਰਦੇ ਹੋ।
4: ਮਾਫ਼ ਕਰੋ
ਤੁਸੀਂ ਆਪਣੇ ਸਾਥੀ ਦੀਆਂ ਗ਼ਲਤੀਆਂ ਨੂੰ ਕਿਵੇਂ ਨਜ਼ਰ-ਅੰਦਾਜ਼ ਕਰ ਸਕਦੇ ਹੋ?
5: ਗੱਲਬਾਤ ਕਰੋ
ਤਿੰਨ ਕਦਮ ਚੁੱਕ ਕੇ ਤੁਸੀਂ ਆਪਣੇ ਬੱਚਿਆਂ ਦੇ ਨੇੜੇ ਜਾ ਸਕਦੇ ਹੋ।
6: ਅਨੁਸ਼ਾਸਨ ਦਿਓ
ਕੀ ਅਨੁਸ਼ਾਸਨ ਦੇਣ ਨਾਲ ਬੱਚੇ ਦਾ ਆਤਮ-ਵਿਸ਼ਵਾਸ ਘੱਟ ਜਾਂਦਾ ਹੈ?
7: ਕਦਰਾਂ-ਕੀਮਤਾਂ ਸਿਖਾਓ
ਤੁਹਾਨੂੰ ਆਪਣੇ ਬੱਚਿਆਂ ਨੂੰ ਕਿਹੜੇ ਮਿਆਰ ਸਿਖਾਉਣੇ ਚਾਹੀਦੇ ਹਨ?
8: ਮਿਸਾਲ ਬਣੋ
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਗੱਲਾਂ ਤੁਹਾਡੇ ਬੱਚੇ ਦੇ ਦਿਲ ਤਕ ਪਹੁੰਚਣ, ਤਾਂ ਆਪਣੀਆਂ ਕਹੀਆਂ ਗੱਲਾਂ ਮੁਤਾਬਕ ਕੰਮ ਵੀ ਕਰੋ।
9: ਪਛਾਣ ਬਣਾਓ
ਨੌਜਵਾਨ ਆਪਣੇ ਵਿਸ਼ਵਾਸਾਂ ਬਾਰੇ ਦੂਸਰਿਆਂ ਨੂੰ ਕਿਵੇਂ ਦੱਸ ਸਕਦੇ ਹਨ?
10: ਭਰੋਸੇਯੋਗ ਬਣੋ
ਵੱਡੇ ਹੋ ਕੇ ਜ਼ਿੰਮੇਵਾਰ ਬਣਨ ਲਈ ਮਾਪਿਆਂ ਦਾ ਭਰੋਸਾ ਜਿੱਤਣਾ ਬਹੁਤ ਜ਼ਰੂਰੀ ਹੈ।
11: ਮਿਹਨਤੀ ਬਣੋ
ਸਿੱਖੋ ਕਿ ਨੌਜਵਾਨ ਹੁੰਦਿਆਂ ਮਿਹਨਤੀ ਬਣਨ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਕੰਮ ਵਿਚ ਕਿਵੇਂ ਸਫ਼ਲ ਹੋ ਸਕਦੇ ਹੋ।
12: ਟੀਚੇ ਰੱਖੋ
ਟੀਚੇ ਹਾਸਲ ਕਰਨ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧ ਸਕਦਾ ਹੈ, ਦੋਸਤੀਆਂ ਪੱਕੀਆਂ ਹੋ ਸਕਦੀਆਂ ਹਨ ਅਤੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ।
ਪਰਿਵਾਰ ਲਈ ਹੋਰ ਮਦਦ
ਬਾਈਬਲ ਦੀ ਸਲਾਹ ਨਾਲ ਪਰਿਵਾਰ ਸੁਖੀ ਹੋ ਸਕਦੇ ਹਨ ਅਤੇ ਵਿਆਹੁਤਾ ਬੰਧਨ ਉਮਰ ਭਰ ਦਾ ਹੋ ਸਕਦਾ ਹੈ।