Skip to content

Skip to table of contents

“ਸਿਖਾਉਣ ਦਾ ਅਲੱਗ ਹੀ ਤਰੀਕਾ!”

“ਸਿਖਾਉਣ ਦਾ ਅਲੱਗ ਹੀ ਤਰੀਕਾ!”

ਸੂ-ਜੰਗ, ਜੋ ਦੱਖਣੀ ਕੋਰੀਆ ਦੇ ਹਾਈ ਸਕੂਲ ਦੀ ਇਕ ਸਲਾਹਕਾਰ ਹੈ, ਨੇ ਆਪਣੀ ਕਲਾਸ ਵਿਚ jw.org ਵੈੱਬਸਾਈਟ ਤੋਂ ਵੀਡੀਓ ਦਿਖਾਏ। ਉਹ ਕਹਿੰਦੀ ਹੈ: ਸੱਚਾ ਦੋਸਤ ਕੌਣ ਹੁੰਦਾ ਹੈ? (ਅੰਗ੍ਰੇਜ਼ੀ) ਨਾਂ ਦਾ ਵੀਡੀਓ ਵਿਦਿਆਰਥੀਆਂ ਨੂੰ ਬਹੁਤ ਵਧੀਆ ਲੱਗਾ! ਵੀਡੀਓ ਦੇਖਣ ਤੋਂ ਬਾਅਦ ਉਹ ਇਸ ਤਰ੍ਹਾਂ ਕਹਿੰਦੇ ਹਨ: ‘ਮੈਂ ਦੋਸਤੀ ਬਾਰੇ ਕਦੇ ਵੀ ਇੱਦਾਂ ਨਹੀਂ ਸੀ ਸੋਚਿਆ। ਇਹ ਸਿਖਾਉਣ ਦਾ ਅਲੱਗ ਹੀ ਤਰੀਕਾ ਹੈ!’ ਕੁਝ ਜਣਿਆਂ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਸਲਾਹ ਦੀ ਲੋੜ ਪਵੇਗੀ, ਤਾਂ ਉਹ ਇਹ ਵੈੱਬਸਾਈਟ ਦੇਖਣਗੇ।” ਸੂ-ਜੰਗ ਅੱਗੇ ਕਹਿੰਦੀ ਹੈ: “ਮੈਂ ਹੋਰ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਇਹ ਵੀਡੀਓ ਦਿਖਾਉਣ ਤੇ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਆਪਣੀਆਂ ਕਲਾਸਾਂ ਵਿਚ ਇਹ ਵੀਡੀਓ ਦਿਖਾਇਆ।”

ਦੱਖਣੀ ਕੋਰੀਆ ਦੇ ਕਈ ਵਿਦਿਆਰਥੀਆਂ ਨੂੰ ਇਕ ਹੋਰ ਕਾਰਟੂਨ ਵੀਡੀਓ ਦਿਮਾਗ਼ ਲੜਾਓ ਬਦਮਾਸ਼ ਭਜਾਓ ਤੋਂ ਮਦਦ ਮਿਲੀ। ਨੌਜਵਾਨਾਂ ਨਾਲ ਹੁੰਦੀ ਹਿੰਸਾ ਨੂੰ ਰੋਕਣ ਵਾਲੀ ਸੰਸਥਾ ਵਿਚ ਕੰਮ ਕਰ ਰਹੀ ਇਕ ਲੈਕਚਰਾਰ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਇਹ ਵੀਡੀਓ ਦਿਖਾਇਆ। ਉਸ ਨੇ ਕਿਹਾ: “ਇਸ ਵੀਡੀਓ ਵਿਚਲੀਆਂ ਕਮਾਲ ਦੀਆਂ ਤਸਵੀਰਾਂ ਕਰਕੇ ਵਿਦਿਆਰਥੀਆਂ ਦਾ ਧਿਆਨ ਇਸ ਵੀਡੀਓ ਵੱਲ ਖਿੱਚਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵੀਡੀਓ ਵਿਚ ਨਾ ਸਿਰਫ਼ ਇਹ ਦਿਖਾਇਆ ਹੈ ਕਿ ਹਿੰਸਾ ਕਰਨ ਵਾਲਿਆਂ ਦਾ ਕਿਵੇਂ ਸਾਮ੍ਹਣਾ ਕਰਨਾ ਹੈ, ਸਗੋਂ ਇਹ ਵੀ ਦੱਸਿਆ ਹੈ ਕਿ ਕਿਨ੍ਹਾਂ ਤਰੀਕਿਆਂ ਨਾਲ ਅਸੀਂ ਹਿੰਸਾ ਤੋਂ ਆਪਣਾ ਬਚਾਅ ਕਰ ਸਕਦੇ ਹਾਂ।” ਇਸ ਸੰਸਥਾ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਦਿੱਤੇ ਜਾਂਦੇ ਆਪਣੇ ਲੈਕਚਰਾਂ ਵਿਚ ਇਹ ਵੀਡੀਓ ਵਰਤਣ ਦੀ ਇਜਾਜ਼ਤ ਮੰਗੀ। ਉਨ੍ਹਾਂ ਨੂੰ ਇਹ ਇਜਾਜ਼ਤ ਮਿਲ ਗਈ। ਪੁਲਿਸ ਅਧਿਕਾਰੀ ਵੀ jw.org ਤੋਂ ਵੀਡੀਓ ਦਿਖਾ ਰਹੇ ਹਨ।

ਜੇ ਤੁਸੀਂ ਹਾਲੇ ਸਾਡੀ ਵੈੱਬਸਾਈਟ ’ਤੇ ਨਹੀਂ ਗਏ, ਤਾਂ ਕਿਉਂ ਨਾ ਹੁਣ ਜਾਓ? ਇਸ ਵੈੱਬਸਾਈਟ ਨੂੰ ਵਰਤਣਾ ਆਸਾਨ ਹੈ ਅਤੇ ਇਸ ਤੋਂ ਆਡੀਓ, ਵੀਡੀਓ, ਬਾਈਬਲ ਤੇ ਹੋਰ ਕਈ ਪ੍ਰਕਾਸ਼ਨ ਮੁਫ਼ਤ ਵਿਚ ਡਾਊਨਲੋਡ ਕੀਤੇ ਜਾ ਸਕਦੇ ਹਨ। ▪ (g16-E No. 5)