ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?
ਅਸੀਂ ਪਿਛਲੇ ਲੇਖਾਂ ਵਿਚ ਦੇਖਿਆ ਸੀ ਕਿ ਲੋਕ ਵਧੀਆ ਭਵਿੱਖ ਪਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਕਿਸਮਤ ’ਤੇ ਭਰੋਸਾ ਕਰਦੇ ਹਨ, ਜ਼ਿਆਦਾ ਪੜ੍ਹਾਈ-ਲਿਖਾਈ ਕਰਦੇ ਹਨ, ਧਨ-ਦੌਲਤ ਇਕੱਠੀ ਕਰਨ ਤੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਤਰ੍ਹਾਂ ਕਰ ਕੇ ਵੀ ਉਹ ਖ਼ੁਸ਼ ਨਹੀਂ ਹਨ। ਇਸ ਤਰੀਕੇ ਨਾਲ ਵਧੀਆ ਭਵਿੱਖ ਪਾਉਣ ਦੀ ਕੋਸ਼ਿਸ਼ ਕਰਨੀ ਇੱਦਾਂ ਹੈ ਜਿਵੇਂ ਅਸੀਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਅਜਿਹੇ ਲੋਕਾਂ ਤੋਂ ਰਾਹ ਪੁੱਛ ਰਹੇ ਹਾਂ ਜਿਹੜੇ ਖ਼ੁਦ ਉਸ ਜਗ੍ਹਾ ਤੋਂ ਅਣਜਾਣ ਹਨ। ਤਾਂ ਕੀ ਕੋਈ ਵੀ ਸਾਨੂੰ ਨਹੀਂ ਦੱਸ ਸਕਦਾ ਕਿ ਸਾਡਾ ਭਵਿੱਖ ਵਧੀਆ ਕਿਵੇਂ ਹੋ ਸਕਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ।
ਸਾਨੂੰ ਸਭ ਤੋਂ ਵਧੀਆ ਸਲਾਹ ਕੌਣ ਦੇ ਸਕਦਾ ਹੈ?
ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਅਕਸਰ ਆਪਣੇ ਸਿਆਣਿਆਂ ਤੋਂ ਸਲਾਹ ਲੈਂਦੇ ਹਾਂ। ਇਸੇ ਤਰ੍ਹਾਂ ਵਧੀਆ ਭਵਿੱਖ ਬਾਰੇ ਅਸੀਂ ਉਸ ਸ਼ਖ਼ਸ ਤੋਂ ਸਲਾਹ ਲੈ ਸਕਦੇ ਹਾਂ ਜੋ ਸਾਡੇ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਅਤੇ ਕਿਤੇ ਜ਼ਿਆਦਾ ਬੁੱਧੀਮਾਨ ਹੈ। ਉਸ ਦੀ ਸਲਾਹ ਅਸੀਂ ਪਵਿੱਤਰ ਲਿਖਤਾਂ ਵਿਚ ਪੜ੍ਹ ਸਕਦੇ ਹਾਂ। ਇਸ ਦਾ ਪਹਿਲਾਂ ਹਿੱਸਾ ਲਗਭਗ 3,500 ਸਾਲ ਪਹਿਲਾਂ ਲਿਖਿਆ ਗਿਆ ਸੀ। ਇਨ੍ਹਾਂ ਪਵਿੱਤਰ ਲਿਖਤਾਂ ਨੂੰ ਬਾਈਬਲ ਕਿਹਾ ਜਾਂਦਾ ਹੈ।
ਅਸੀਂ ਬਾਈਬਲ ’ਤੇ ਭਰੋਸਾ ਕਿਉਂ ਕਰ ਸਕਦੇ ਹਾਂ? ਕਿਉਂਕਿ ਇਸ ਦਾ ਲਿਖਾਰੀ ਪੂਰੇ ਜਹਾਨ ਦਾ ਸਭ ਤੋਂ ਬੁੱਧੀਮਾਨ ਅਤੇ ਸਭ ਤੋਂ ਜ਼ਿਆਦਾ ਤਜਰਬੇਕਾਰ ਹੈ। ਉਸ ਨੂੰ “ਅੱਤ ਪ੍ਰਾਚੀਨ” ਕਿਹਾ ਗਿਆ ਹੈ ਜੋ ‘ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ।’ (ਦਾਨੀਏਲ 7:9; ਜ਼ਬੂਰ 90:2) ਉਹ ਸੱਚਾ ਪਰਮੇਸ਼ੁਰ ਹੈ ‘ਜੋ ਆਕਾਸ਼ਾਂ ਦਾ ਸਿਰਜਣਹਾਰ ਹੈ ਤੇ ਜਿਸ ਨੇ ਧਰਤੀ ਨੂੰ ਬਣਾਇਆ ਹੈ।’ (ਯਸਾਯਾਹ 45:18) ਉਸ ਨੇ ਖ਼ੁਦ ਆਪਣਾ ਨਾਂ ਯਹੋਵਾਹ ਦੱਸਿਆ ਹੈ।—ਜ਼ਬੂਰ 83:18.
ਬਾਈਬਲ ਦੇ ਲਿਖਾਰੀ ਨੇ ਹੀ ਸਾਰੇ ਇਨਸਾਨਾਂ ਨੂੰ ਬਣਾਇਆ ਹੈ। ਇਸ ਕਰਕੇ ਇਸ ਵਿਚ ਇਹ ਨਹੀਂ ਲਿਖਿਆ ਕਿ ਕਿਸੇ ਇਕ ਕੌਮ ਜਾਂ ਸਭਿਆਚਾਰ ਦੇ ਲੋਕ ਦੂਜਿਆਂ ਨਾਲੋਂ ਵਧੀਆ ਹਨ। ਬਾਈਬਲ ਵਿਚ ਦਿੱਤੀ ਸਲਾਹ ਕਦੇ ਪੁਰਾਣੀ ਨਹੀਂ ਹੁੰਦੀ ਤੇ ਇਸ ਨਾਲ ਹਰ ਦੇਸ਼ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ। * ਸੋ ਇਸ ਦਾ ਮਤਲਬ ਹੈ ਕਿ ਹਰ ਕੋਈ ਇਸ ਨੂੰ ਆਸਾਨੀ ਨਾਲ ਸਮਝ ਸਕਦਾ ਹੈ ਅਤੇ ਇਸ ਤੋਂ ਸਲਾਹ ਲੈ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਲਿਖੀ ਇਹ ਗੱਲ ਬਿਲਕੁਲ ਸਹੀ ਹੈ:
“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.
ਜਿਸ ਤਰ੍ਹਾਂ ਇਕ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਸੇ ਤਰ੍ਹਾਂ ਸਾਡਾ ਪਿਆਰਾ ਪਿਤਾ ਯਹੋਵਾਹ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ ਸਹੀ ਰਾਹ ਦਿਖਾਉਂਦਾ ਹੈ। (2 ਤਿਮੋਥਿਉਸ 3:16) ਅਸੀਂ ਉਸ ਦੇ ਬਚਨ ’ਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਨੂੰ ਬਣਾਇਆ ਹੈ ਤੇ ਉਹੀ ਜਾਣਦਾ ਹੈ ਕਿ ਕਿਹੜੀਆਂ ਗੱਲਾਂ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ।
ਇਸ ਤਰ੍ਹਾਂ ਦਾ ਭਵਿੱਖ ਪਾਉਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? ਅਗਲਾ ਲੇਖ ਪੜ੍ਹੋ।
^ ਪੈਰਾ 6 ਬਾਈਬਲ ਦਾ ਅਨੁਵਾਦ ਕਿੰਨੀਆਂ ਭਾਸ਼ਾਵਾਂ ਵਿਚ ਹੋਇਆ ਅਤੇ ਇਹ ਕਿੰਨੇ ਵੱਡੇ ਪੱਧਰ ’ਤੇ ਵੰਡੀ ਗਈ ਹੈ, ਇਸ ਬਾਰੇ ਹੋਰ ਜਾਣਨ ਲਈ www.ps8318.com/pa ’ਤੇ ਜਾਓ ਅਤੇ “ਬਾਈਬਲ ਦੀਆਂ ਸਿੱਖਿਆਵਾਂ” > “ਇਤਿਹਾਸ ਅਤੇ ਬਾਈਬਲ” ਹੇਠਾਂ ਦੇਖੋ।
^ ਪੈਰਾ 16 ਹੋਰ ਜਾਣਕਾਰੀ ਲੈਣ ਲਈ 1 ਜਨਵਰੀ 2008 ਦੇ ਪਹਿਰਾਬੁਰਜ ਦੇ ਸਫ਼ੇ 22-24 ’ਤੇ “ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ” ਦਿੱਤਾ ਲੇਖ ਪੜ੍ਹੋ। ਇਹ ਯਹੋਵਾਹ ਦੇ ਗਵਾਹਾਂ ਵੱਲੋਂ ਛਾਪਿਆ ਗਿਆ ਹੈ। ਇਹ www.ps8318.com/pa ’ਤੇ ਉਪਲਬਧ ਹੈ। ਇਸ ਨੂੰ ਪੜ੍ਹਨ ਲਈ ਸਾਡੀ ਵੈੱਬਸਾਈਟ ’ਤੇ “ਲਾਇਬ੍ਰੇਰੀ” > “ਮੈਗਜ਼ੀਨ” ਹੇਠਾਂ ਦੇਖੋ।