ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2017

ਇਸ ਅੰਕ ਵਿਚ 27 ਫਰਵਰੀ ਤੋਂ ਲੈ ਕੇ 2 ਅਪ੍ਰੈਲ 2017 ਦੇ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਬਹੁਤ ਸਾਰੀਆਂ ਭੈਣਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕੀਤੀ ਹੈ। ਪਰ ਉਹ ਪਹਿਲਾਂ ਉੱਥੇ ਜਾਣ ਤੋਂ ਡਰਦੀਆਂ ਸਨ। ਉਨ੍ਹਾਂ ਨੂੰ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕਰ ਕੇ ਕੀ ਸਿੱਖਿਆ?

“ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ”

ਯਹੋਵਾਹ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਉਹ ਕਰਦਾ ਜੋ ਅਸੀਂ ਖ਼ੁਦ ਨਹੀਂ ਕਰ ਪਾਉਂਦੇ। ਪਰ ਉਹ ਚਾਹੁੰਦਾ ਹੈ ਕਿ ਅਸੀਂ ਵੀ ਕੋਸ਼ਿਸ਼ ਕਰੀਏ। 2017 ਦਾ ਹਵਾਲਾ ਸਾਡੀ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਕਿਵੇਂ ਮਦਦ ਕਰਦਾ ਹੈ?

ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰੋ

ਆਜ਼ਾਦ ਮਰਜ਼ੀ ਕੀ ਹੈ ਅਤੇ ਬਾਈਬਲ ਇਸ ਬਾਰੇ ਕੀ ਸਿਖਾਉਂਦੀ ਹੈ? ਨਾਲੇ ਅਸੀਂ ਦੂਸਰਿਆਂ ਦੀ ਆਜ਼ਾਦ ਮਰਜ਼ੀ ਦੀ ਕਦਰ ਕਿਵੇਂ ਕਰ ਸਕਦੇ ਹਾਂ?

ਨਿਮਰ ਬਣਨਾ ਜ਼ਰੂਰੀ ਕਿਉਂ ਹੈ?

ਨਿਮਰਤਾ ਕੀ ਹੈ ਅਤੇ ਇਹ ਜ਼ਰੂਰੀ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?

ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ

ਅਸੀਂ ਉਦੋਂ ਨਿਮਰ ਕਿਵੇਂ ਰਹਿ ਸਕਦੇ ਹੋ ਜਦੋਂ ਸਾਡੇ ਹਾਲਾਤ ਬਦਲ ਜਾਂਦੇ ਹਨ, ਜਦੋਂ ਕੋਈ ਸਾਡੀ ਨੁਕਤਾਚੀਨੀ ਜਾਂ ਤਾਰੀਫ਼ ਕਰਦਾ ਹੈ ਅਤੇ ਜਦੋਂ ਕੋਈ ਸਾਡਾ ਵਿਸ਼ਵਾਸ ਤੋੜਦਾ ਹੈ?

“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”

ਸਿਆਣੇ ਭਰਾ ਨੌਜਵਾਨ ਭਰਾਵਾਂ ਦੀ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦ ਕਿਵੇਂ ਕਰ ਸਕਦੇ ਹਨ? ਨੌਜਵਾਨ ਉਨ੍ਹਾਂ ਭਰਾਵਾਂ ਪ੍ਰਤੀ ਕਦਰ ਕਿਵੇਂ ਦਿਖਾ ਸਕਦੇ ਹਨ ਜੋ ਲੰਬੇ ਸਮੇਂ ਤੋਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਦੇ ਜ਼ਮਾਨੇ ਵਿਚ ਅੱਗ ਨੂੰ ਇਕ ਥਾਂ ਦੂਜੀ ਥਾਂ ਕਿਵੇਂ ਲਿਜਾਇਆ ਜਾਂਦਾ ਸੀ?