ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਓ
“ਅਸੀਂ ਸਾਰਿਆਂ ਨੇ ਉਸ ਤੋਂ ਅਪਾਰ ਕਿਰਪਾ ਪਾਈ ਕਿਉਂਕਿ ਉਹ ਅਪਾਰ ਕਿਰਪਾ ਨਾਲ ਭਰਪੂਰ ਸੀ।”—ਯੂਹੰ. 1:16.
ਗੀਤ: 1, 13
1, 2. (ੳ) ਯਿਸੂ ਵੱਲੋਂ ਦਿੱਤੀ ਅੰਗੂਰੀ ਬਾਗ਼ ਦੇ ਮਾਲਕ ਦੀ ਮਿਸਾਲ ਦੱਸੋ। (ਅ) ਇਸ ਮਿਸਾਲ ਤੋਂ ਖੁੱਲ੍ਹ-ਦਿਲੀ ਅਤੇ ਅਪਾਰ ਕਿਰਪਾ ਬਾਰੇ ਕੀ ਪਤਾ ਲੱਗਦਾ ਹੈ?
ਅੰਗੂਰੀ ਬਾਗ਼ ਦਾ ਮਾਲਕ ਤੜਕੇ ਬਾਜ਼ਾਰ ਵਿਚ ਮਜ਼ਦੂਰ ਲੈਣ ਗਿਆ। ਉਸ ਨੂੰ ਜਿਹੜੇ ਮਜ਼ਦੂਰ ਮਿਲੇ, ਉਸ ਨੇ ਉਨ੍ਹਾਂ ਨਾਲ ਮਜ਼ਦੂਰੀ ਤੈਅ ਕੀਤੀ ਅਤੇ ਉਹ ਬਾਗ਼ ਵਿਚ ਕੰਮ ਕਰਨ ਲਈ ਉਸ ਨਾਲ ਆ ਗਏ। ਪਰ ਮਾਲਕ ਨੂੰ ਹੋਰ ਮਜ਼ਦੂਰ ਚਾਹੀਦੇ ਸਨ। ਇਸ ਲਈ ਉਹ ਸਾਰਾ ਦਿਨ ਹੋਰ ਮਜ਼ਦੂਰ ਲੈਣ ਲਈ ਬਾਜ਼ਾਰ ਜਾਂਦਾ ਰਿਹਾ। ਉਸ ਨੇ ਉਨ੍ਹਾਂ ਨੂੰ ਬਣਦੀ ਮਜ਼ਦੂਰੀ ਦੇਣ ਦਾ ਵਾਅਦਾ ਕੀਤਾ ਭਾਵੇਂ ਕਿ ਉਹ ਸ਼ਾਮ ਦੇ ਪੰਜ ਕੁ ਵਜੇ ਹੀ ਕੰਮ ’ਤੇ ਲੱਗੇ ਸਨ। ਜਦੋਂ ਸ਼ਾਮ ਹੋਈ, ਤਾਂ ਉਸ ਨੇ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਲਈ ਇਕੱਠਾ ਕੀਤਾ। ਉਸ ਨੇ ਸਾਰਿਆਂ ਨੂੰ ਇੱਕੋ ਜਿਹੀ ਮਜ਼ਦੂਰੀ ਦਿੱਤੀ ਚਾਹੇ ਉਨ੍ਹਾਂ ਵਿੱਚੋਂ ਕਈਆਂ ਨੇ ਕਈ ਘੰਟੇ ਕੰਮ ਕੀਤਾ ਸੀ ਜਾਂ ਕਈਆਂ ਨੇ ਸਿਰਫ਼ ਇਕ ਘੰਟਾ। ਸਵੇਰ ਤੋਂ ਕੰਮ ਕਰਨ ਵਾਲੇ ਬੁੜ-ਬੁੜ ਕਰਨ ਲੱਗ ਪਏ ਜਦੋਂ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ। ਮਾਲਕ ਨੇ ਕਿਹਾ: ‘ਕੀ ਤੁਸੀਂ ਇੰਨੀ ਮਜ਼ਦੂਰੀ ’ਤੇ ਕੰਮ ਕਰਨ ਲਈ ਨਹੀਂ ਮੰਨੇ ਸੀ? ਕੀ ਮੇਰਾ ਹੱਕ ਨਹੀਂ ਬਣਦਾ ਕਿ ਮੈਂ ਆਪਣੇ ਪੈਸੇ ਨਾਲ ਜੋ ਜੀਅ ਚਾਹੇ ਕਰਾਂ? ਕੀ ਤੁਹਾਨੂੰ ਇਸ ਗੱਲ ਦਾ ਸਾੜਾ ਹੈ ਕਿ ਮੈਂ ਇਨ੍ਹਾਂ ਦਾ ਭਲਾ ਕੀਤਾ?’—ਮੱਤੀ 20:1-15.
2 ਯਿਸੂ ਦੀ ਇਸ ਮਿਸਾਲ ਤੋਂ ਸਾਨੂੰ ਯਹੋਵਾਹ ਦੇ ਇਕ ਗੁਣ ਦਾ ਪਤਾ ਲੱਗਦਾ ਹੈ 2 ਕੁਰਿੰਥੀਆਂ 6:1 ਪੜ੍ਹੋ।) ਕੁਝ ਜਣਿਆਂ ਨੂੰ ਸ਼ਾਇਦ ਲੱਗੇ ਕਿ ਜਿਨ੍ਹਾਂ ਮਜ਼ਦੂਰਾਂ ਨੇ ਸਿਰਫ਼ ਇਕ ਘੰਟਾ ਕੰਮ ਕੀਤਾ, ਉਹ ਪੂਰੀ ਮਜ਼ਦੂਰੀ ਦੇ ਹੱਕਦਾਰ ਨਹੀਂ ਸਨ। ਪਰ ਅੰਗੂਰੀ ਬਾਗ਼ ਦੇ ਮਾਲਕ ਨੇ ਉਨ੍ਹਾਂ ’ਤੇ ਕਿਰਪਾ ਦਿਖਾਈ। “ਅਪਾਰ ਕਿਰਪਾ” ਸ਼ਬਦ ਦਾ ਕਈ ਬਾਈਬਲਾਂ ਵਿਚ “ਮਿਹਰ” ਅਨੁਵਾਦ ਕੀਤਾ ਜਾਂਦਾ ਹੈ। ਇਕ ਵਿਦਵਾਨ ਨੇ ਲਿਖਿਆ: “ਇਸ ਦਾ ਮਤਲਬ ਹੈ, ਇਕ ਅਜਿਹਾ ਵਰਦਾਨ ਜੋ ਮੁਫ਼ਤ ਦਿੱਤਾ ਜਾਂਦਾ ਹੈ। ਇਸ ਨੂੰ ਨਾ ਤਾਂ ਖ਼ਰੀਦਿਆ ਜਾ ਸਕਦਾ ਹੈ ਤੇ ਨਾ ਹੀ ਕੋਈ ਇਸ ਦੇ ਯੋਗ ਹੈ।”
ਜਿਸ ਦਾ ਬਾਈਬਲ ਵਿਚ ਅਕਸਰ ਜ਼ਿਕਰ ਆਉਂਦਾ ਹੈ, ਉਹ ਹੈ ਯਹੋਵਾਹ ਦੀ “ਅਪਾਰ ਕਿਰਪਾ।” (ਯਹੋਵਾਹ ਵੱਲੋਂ ਸਭ ਤੋਂ ਵੱਡਾ ਤੋਹਫ਼ਾ
3, 4. ਯਹੋਵਾਹ ਨੇ ਸਾਰੀ ਮਨੁੱਖਜਾਤੀ ਉੱਤੇ ਕਿਉਂ ਅਤੇ ਕਿਵੇਂ ਅਪਾਰ ਕਿਰਪਾ ਦਿਖਾਈ?
3 ਬਾਈਬਲ ‘ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਦਾਤ’ ਬਾਰੇ ਦੱਸਦੀ ਹੈ। (ਅਫ਼. 3:7) ਯਹੋਵਾਹ ਇਹ “ਦਾਤ” ਕਿਉਂ ਅਤੇ ਕਿਵੇਂ ਦਿੰਦਾ ਹੈ? ਜੇ ਅਸੀਂ ਪੂਰੀ ਤਰ੍ਹਾਂ ਯਹੋਵਾਹ ਦੀਆਂ ਮੰਗਾਂ ’ਤੇ ਖਰੇ ਉਤਰਦੇ ਹਾਂ, ਤਾਂ ਅਸੀਂ ਉਸ ਦੀ ਅਪਾਰ ਕਿਰਪਾ ਦੇ ਹੱਕਦਾਰ ਬਣਦੇ ਹਾਂ। ਪਰ ਅਸੀਂ ਇੱਦਾਂ ਕਰ ਹੀ ਨਹੀਂ ਸਕਦੇ। ਇਸ ਲਈ ਰਾਜਾ ਸੁਲੇਮਾਨ ਨੇ ਲਿਖਿਆ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪ. 7:20) ਇਸੇ ਤਰ੍ਹਾਂ ਪੌਲੁਸ ਰਸੂਲ ਨੇ ਕਿਹਾ: “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ” ਅਤੇ “ਪਾਪ ਕਰਨ ਦੀ ਮਜ਼ਦੂਰੀ ਮੌਤ ਹੈ।” (ਰੋਮੀ. 3:23; 6:23ੳ) ਅਸੀਂ ਇਸੇ ਦੇ ਹੱਕਦਾਰ ਹਾਂ।
4 ਪਰ ਯਹੋਵਾਹ ਨੇ ਪਿਆਰ ਖ਼ਾਤਰ ਪਾਪੀ ਇਨਸਾਨਾਂ ਲਈ ਇਕ ਅਜਿਹਾ ਕੰਮ ਕੀਤਾ ਜੋ ਉਸ ਦੀ ਅਪਾਰ ਕਿਰਪਾ ਦਾ ਸਭ ਤੋਂ ਵੱਡਾ ਸਬੂਤ ਹੈ। ਉਸ ਨੇ ਸਾਡੀ ਖ਼ਾਤਰ ‘ਆਪਣੇ ਇਕਲੌਤੇ ਪੁੱਤਰ’ ਨੂੰ ਜਾਨ ਕੁਰਬਾਨ ਕਰਨ ਲਈ ਧਰਤੀ ’ਤੇ ਭੇਜਿਆ। ਯਹੋਵਾਹ ਨੇ ਇਨਸਾਨਾਂ ਨੂੰ ਇਹ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ। (ਯੂਹੰ. 3:16) ਇਸ ਲਈ ਪੌਲੁਸ ਨੇ ਯਿਸੂ ਬਾਰੇ ਲਿਖਿਆ ਕਿ ਹੁਣ ਉਸ ਦੇ “ਸਿਰ ’ਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਗਿਆ ਹੈ ਕਿਉਂਕਿ ਉਸ ਨੇ ਮਰਨ ਤਕ ਦੁੱਖ ਝੱਲੇ ਸਨ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਉਸ ਨੇ ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ।” (ਇਬ. 2:9) ਜੀ ਹਾਂ “ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।”—ਰੋਮੀ. 6:23ਅ.
5, 6. ਕੀ ਨਤੀਜੇ ਨਿਕਲਦੇ ਹਨ ਜਦੋਂ ਅਸੀਂ (ੳ) ਪਾਪ ਦੇ ਗ਼ੁਲਾਮ ਹੁੰਦੇ ਹਾਂ? (ਅ) ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਅਧੀਨ ਹੁੰਦੇ ਹਾਂ?
5 ਸਾਰੇ ਇਨਸਾਨ ਪਾਪੀ ਕਿਉਂ ਹਨ ਅਤੇ ਮਰਦੇ ਕਿਉਂ ਹਨ? ਬਾਈਬਲ ਦੱਸਦੀ ਹੈ: “ਇਕ ਆਦਮੀ [ਆਦਮ] ਦੇ ਗੁਨਾਹ ਕਰਕੇ ਮੌਤ ਨੇ” ਉਸ ਦੀ ਸੰਤਾਨ ’ਤੇ “ਰਾਜੇ ਵਜੋਂ ਰਾਜ ਕੀਤਾ।” (ਰੋਮੀ. 5:12, 14, 17) ਪਰ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪਾਪ ਦੇ ਅਧੀਨ ਨਾ ਰਹਿਣ ਦਾ ਫ਼ੈਸਲਾ ਕਰ ਸਕਦੇ ਹਾਂ। ਯਿਸੂ ਦੀ ਰਿਹਾਈ ਦੀ ਕੀਮਤ ’ਤੇ ਨਿਹਚਾ ਕਰ ਕੇ ਅਸੀਂ ਆਪਣੇ ਆਪ ਨੂੰ ਯਹੋਵਾਹ ਦੀ ਅਪਾਰ ਕਿਰਪਾ ਦੇ ਅਧੀਨ ਕਰਦੇ ਹਾਂ। ਕਿਵੇਂ? “ਪਾਪ ਵਧਣ ਕਰਕੇ ਪਰਮੇਸ਼ੁਰ ਨੇ ਹੋਰ ਵੀ ਅਪਾਰ ਕਿਰਪਾ ਕੀਤੀ। ਕਿਸ ਕਰਕੇ? ਇਸ ਕਰਕੇ ਕਿ ਜਿਵੇਂ ਪਾਪ ਨੇ ਮੌਤ ਨਾਲ ਮਿਲ ਕੇ ਰਾਜੇ ਵਜੋਂ ਰਾਜ ਕੀਤਾ, ਉਸੇ ਤਰ੍ਹਾਂ ਅਪਾਰ ਕਿਰਪਾ ਵੀ ਧਾਰਮਿਕਤਾ ਦੇ ਰਾਹੀਂ ਰਾਜ ਕਰੇ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ।”—ਰੋਮੀ. 5:20, 21.
6 ਭਾਵੇਂ ਕਿ ਅਸੀਂ ਪਾਪੀ ਹਾਂ, ਪਰ ਅਸੀਂ ਇਸ ਗ਼ੁਲਾਮੀ ਤੋਂ ਛੁੱਟ ਸਕਦੇ ਹਾਂ। ਪੌਲੁਸ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਤੁਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹੋ, ਸਗੋਂ ਅਪਾਰ ਕਿਰਪਾ ਦੇ ਅਧੀਨ ਹੋ, ਇਸ ਲਈ, ਤੁਸੀਂ ਕਦੇ ਪਾਪ ਦੇ ਵੱਸ ਵਿਚ ਨਾ ਪਓ।” (ਰੋਮੀ. 6:14) ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਪੌਲੁਸ ਨੇ ਦੱਸਿਆ: ‘ਪਰਮੇਸ਼ੁਰ ਦੀ ਅਪਾਰ ਕਿਰਪਾ ਸਾਨੂੰ ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ ਅਤੇ ਇਸ ਦੁਨੀਆਂ ਵਿਚ ਸਮਝਦਾਰੀ, ਨੇਕੀ ਤੇ ਭਗਤੀ ਨਾਲ ਜੀਵਨ ਗੁਜ਼ਾਰਨਾ ਸਿਖਾਉਂਦੀ ਹੈ।’—ਤੀਤੁ. 2:11, 12.
“ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ” ਕੀਤੀ ਗਈ
7, 8. “ਵੱਖੋ-ਵੱਖਰੇ ਤਰੀਕਿਆਂ ਨਾਲ” ਦਿਖਾਈ ਯਹੋਵਾਹ ਦੀ ਅਪਾਰ ਕਿਰਪਾ ਦਾ ਕੀ ਮਤਲਬ ਹੈ? (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।)
7 ਪਤਰਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਤੁਹਾਡੇ 1 ਪਤ. 4:10) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਭਾਵੇਂ ਅਸੀਂ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹੋਈਏ, ਪਰ ਯਹੋਵਾਹ ਸਾਨੂੰ ਇਨ੍ਹਾਂ ਨਾਲ ਲੜਨ ਦੀ ਤਾਕਤ ਦੇ ਸਕਦਾ ਹੈ। (1 ਪਤ. 1:6) ਇੱਦਾਂ ਦੀ ਕੋਈ ਵੀ ਅਜ਼ਮਾਇਸ਼ ਨਹੀਂ ਜਿਸ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਦੀ ਅਪਾਰ ਕਿਰਪਾ ਸਾਡੀ ਮਦਦ ਨਹੀਂ ਕਰ ਸਕਦੀ।
’ਤੇ ਵੱਖੋ-ਵੱਖਰੇ ਤਰੀਕਿਆਂ ਨਾਲ ਅਪਾਰ ਕਿਰਪਾ ਕਰ ਕੇ ਤੁਹਾਨੂੰ ਹੁਨਰ ਬਖ਼ਸ਼ੇ ਹਨ। ਵਧੀਆ ਅਤੇ ਜ਼ਿੰਮੇਵਾਰ ਸੇਵਕਾਂ ਦੇ ਤੌਰ ਤੇ, ਤੁਸੀਂ ਆਪਣੇ ਹੁਨਰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।” (8 ਯਹੋਵਾਹ ਵੱਖੋ-ਵੱਖਰੇ ਤਰੀਕਿਆਂ ਰਾਹੀਂ ਆਪਣੀ ਅਪਾਰ ਕਿਰਪਾ ਦਿਖਾਉਂਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਸਾਰਿਆਂ ਨੇ ਉਸ ਤੋਂ ਅਪਾਰ ਕਿਰਪਾ ਪਾਈ ਕਿਉਂਕਿ ਉਹ ਅਪਾਰ ਕਿਰਪਾ ਨਾਲ ਭਰਪੂਰ ਸੀ।” (ਯੂਹੰ. 1:16) ਇਸ ਕਰਕੇ ਸਾਨੂੰ ਬਹੁਤ ਬਰਕਤਾਂ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਬਰਕਤਾਂ ਕਿਹੜੀਆਂ ਹਨ?
9. ਅਸੀਂ ਯਹੋਵਾਹ ਦੀ ਅਪਾਰ ਕਿਰਪਾ ਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ ਅਤੇ ਅਸੀਂ ਇਸ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
9 ਪਾਪਾਂ ਦੀ ਮਾਫ਼ੀ। ਯਹੋਵਾਹ ਦੀ ਅਪਾਰ ਕਿਰਪਾ ਕਰਕੇ ਸਾਨੂੰ ਪਾਪਾਂ ਦੀ ਮਾਫ਼ ਮਿਲ ਸਕਦੀ ਹੈ। ਪਰ ਸਿਰਫ਼ ਉਦੋਂ, ਜਦੋਂ ਅਸੀਂ ਤੋਬਾ ਕਰਦੇ ਹਾਂ ਅਤੇ ਆਪਣੀਆਂ ਪਾਪੀ ਇੱਛਾਵਾਂ ਖ਼ਿਲਾਫ਼ ਲੜਦੇ ਰਹਿੰਦੇ ਹਾਂ। (1 ਯੂਹੰਨਾ 1:8, 9 ਪੜ੍ਹੋ।) ਪਰਮੇਸ਼ੁਰ ਦੀ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਉਣ ਲਈ ਸਾਨੂੰ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ। ਪੌਲੁਸ ਨੇ ਚੁਣੇ ਹੋਏ ਮਸੀਹੀਆਂ ਨੂੰ ਲਿਖਿਆ: “[ਯਹੋਵਾਹ] ਨੇ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਲਿਆਂਦਾ ਹੈ, ਅਤੇ ਆਪਣੇ ਪੁੱਤਰ ਰਾਹੀਂ ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ ਯਾਨੀ ਸਾਡੇ ਪਾਪ ਮਾਫ਼ ਕੀਤੇ ਹਨ।” (ਕੁਲੁ. 1:13, 14) ਯਹੋਵਾਹ ਵੱਲੋਂ ਮਾਫ਼ੀ ਮਿਲਣ ਕਰਕੇ ਸਾਨੂੰ ਹੋਰ ਕਈ ਬਰਕਤਾਂ ਮਿਲਦੀਆਂ ਹਨ।
10. ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਅਸੀਂ ਕਿਸ ਚੀਜ਼ ਦਾ ਆਨੰਦ ਮਾਣਦੇ ਹਾਂ?
10 ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ। ਪਾਪੀ ਹੋਣ ਕਰਕੇ ਅਸੀਂ ਜਨਮ ਤੋਂ ਹੀ ਪਰਮੇਸ਼ੁਰ ਦੇ ਦੁਸ਼ਮਣ ਸੀ। ਪੌਲੁਸ ਨੇ ਕਿਹਾ: “ਜਦੋਂ ਅਸੀਂ ਪਰਮੇਸ਼ੁਰ ਦੇ ਦੁਸ਼ਮਣ ਸਾਂ, ਉਦੋਂ ਉਸ ਦੇ ਪੁੱਤਰ ਦੀ ਮੌਤ ਰਾਹੀਂ ਉਸ ਨਾਲ ਸਾਡੀ ਸੁਲ੍ਹਾ ਹੋਈ।” (ਰੋਮੀ. 5:10) ਯਿਸੂ ਦੀ ਕੁਰਬਾਨੀ ਕਰਕੇ ਅਸੀਂ ਯਹੋਵਾਹ ਨਾਲ ਸੁਲ੍ਹਾ ਕਰ ਸਕਦੇ ਹਾਂ। ਪੌਲੁਸ ਨੇ ਇਸ ਸਨਮਾਨ ਦਾ ਸੰਬੰਧ ਅਪਾਰ ਕਿਰਪਾ ਨਾਲ ਜੋੜਦਿਆਂ ਕਿਹਾ: “ਹੁਣ ਸਾਨੂੰ [ਮਸੀਹ ਦੇ ਚੁਣੇ ਹੋਏ ਭਰਾਵਾਂ ਨੂੰ] ਨਿਹਚਾ ਕਰਨ ਕਰਕੇ ਧਰਮੀ ਠਹਿਰਾ ਦਿੱਤਾ ਗਿਆ ਹੈ, ਇਸ ਲਈ, ਆਓ ਆਪਾਂ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾ ਕੇ ਰੱਖੀਏ। ਯਿਸੂ ਉੱਤੇ ਨਿਹਚਾ ਕਰਨ ਕਰਕੇ ਸਾਡੇ ਵਾਸਤੇ ਅਪਾਰ ਕਿਰਪਾ ਪਾਉਣ ਦਾ ਰਾਹ ਖੁੱਲ੍ਹਿਆ ਹੈ ਅਤੇ ਇਹ ਅਪਾਰ ਕਿਰਪਾ ਸਾਡੇ ’ਤੇ ਹੁਣ ਹੋ ਰਹੀ ਹੈ।” (ਰੋਮੀ. 5:1, 2) ਇਹ ਕਿੰਨੀ ਹੀ ਵੱਡੀ ਬਰਕਤ ਹੈ!
11. ਚੁਣੇ ਹੋਏ ਮਸੀਹੀਆਂ ਦੇ ਕਿਹੜੇ ਕੰਮ ਕਰਕੇ “ਹੋਰ ਭੇਡਾਂ” ਦੇ ਲੋਕ ਧਰਮੀ ਗਿਣੇ ਜਾਂਦੇ ਹਨ?
11 ਧਰਮੀ ਬਣਾਉਂਦੇ ਹਨ। ਅਸੀਂ ਸਾਰੇ ਕੁਧਰਮੀ ਹਾਂ। ਪਰ ਦਾਨੀਏਲ ਨਬੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੰਤ ਦੇ ਸਮੇਂ ਦੌਰਾਨ “ਬੁੱਧਵਾਨ” ਯਾਨੀ ਚੁਣੇ ਹੋਏ ਮਸੀਹੀ ‘ਢੇਰ ਸਾਰਿਆਂ ਨੂੰ ਧਰਮੀ ਬਣਾਉਣਗੇ।’ (ਦਾਨੀਏਲ 12:3 ਪੜ੍ਹੋ।) ਚੁਣੇ ਹੋਏ ਮਸੀਹੀ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰਦੇ ਹਨ ਜਿਸ ਕਰਕੇ ਲੱਖਾਂ ਹੀ “ਭੇਡਾਂ” ਵਰਗੇ ਲੋਕ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਂਦੇ ਹਨ। (ਯੂਹੰਨਾ 10:16) ਪਰ ਇਹ ਸਿਰਫ਼ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਹੀ ਮੁਮਕਿਨ ਹੋਇਆ ਹੈ। ਪੌਲੁਸ ਨੇ ਸਮਝਾਇਆ: “ਪਰਮੇਸ਼ੁਰ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ’ਤੇ ਧਰਮੀ ਠਹਿਰਾਉਂਦਾ ਹੈ। ਇਹੀ ਵਰਦਾਨ ਹੈ ਜੋ ਪਰਮੇਸ਼ੁਰ ਉਨ੍ਹਾਂ ਨੂੰ ਦਿੰਦਾ ਹੈ।”—ਰੋਮੀ. 3:23, 24.
12. ਪ੍ਰਾਰਥਨਾ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਕਿਵੇਂ ਹੈ?
12 ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਜਾਣਾ। ਯਹੋਵਾਹ ਦੀ ਅਪਾਰ ਕਿਰਪਾ ਕਰਕੇ ਅਸੀਂ ਪ੍ਰਾਰਥਨਾ ਰਾਹੀਂ ਉਸ ਦੇ ਸਿੰਘਾਸਣ ਸਾਮ੍ਹਣੇ ਜਾ ਸਕਦੇ ਹਾਂ। ਦਰਅਸਲ ਪੌਲੁਸ ਨੇ ਕਿਹਾ ਕਿ ਯਹੋਵਾਹ ਸਾਨੂੰ “ਬੇਝਿਜਕ ਹੋ ਕੇ ਪ੍ਰਾਰਥਨਾ” ਕਰਨ ਦਾ ਸੱਦਾ ਦਿੰਦਾ ਹੈ। (ਇਬ. 4:16ੳ) ਯਹੋਵਾਹ ਨੇ ਇਹ ਸਨਮਾਨ ਸਾਨੂੰ ਆਪਣੇ ਪੁੱਤਰ ਦੇ ਜ਼ਰੀਏ ਦਿੱਤਾ ਹੈ ਜਿਸ ਕਰਕੇ ਅਸੀਂ “ਬੇਝਿਜਕ ਹੋ ਕੇ ਗੱਲ ਕਰ ਸਕਦੇ ਹਾਂ ਅਤੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਅਸੀਂ ਪਰਮੇਸ਼ੁਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ।” (ਅਫ਼. 3:12) ਯਹੋਵਾਹ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਰਥਨਾ ਕਰਨਾ ਵਾਕਈ ਉਸ ਦੀ ਅਪਾਰ ਕਿਰਪਾ ਦਾ ਸਬੂਤ ਹੈ।
13. ‘ਜਦੋਂ ਸਾਨੂੰ ਮਦਦ ਦੀ ਲੋੜ ਹੁੰਦੀ ਹੈ,’ ਤਾਂ ਅਪਾਰ ਕਿਰਪਾ ਸਾਡੀ ਕਿਵੇਂ ਮਦਦ ਕਰਦੀ ਹੈ?
13 ਸਹੀ ਸਮੇਂ ’ਤੇ ਮਦਦ ਮਿਲਣੀ। ਪੌਲੁਸ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਬੇਝਿਜਕ ਹੋ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਤਾਂਕਿ “ਜਦੋਂ ਸਾਨੂੰ ਮਦਦ ਦੀ ਲੋੜ ਹੋਵੇ, ਤਾਂ ਉਹ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।” (ਇਬ. 4:16ਅ) ਜਦੋਂ ਵੀ ਸਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਜਾਂ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਅਸੀਂ ਯਹੋਵਾਹ ਨੂੰ ਮਦਦ ਲਈ ਪੁਕਾਰ ਸਕਦੇ ਹਾਂ। ਅਸੀਂ ਇਸ ਦੇ ਲਾਇਕ ਨਹੀਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ। ਪਰ ਫਿਰ ਵੀ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ ਅਕਸਰ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ ਤਾਂਕਿ “ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: ‘ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?’”—ਇਬ. 13:6.
14. ਯਹੋਵਾਹ ਦੀ ਅਪਾਰ ਕਿਰਪਾ ਕਰਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
14 ਸਾਡੇ ਦਿਲਾਂ ਨੂੰ ਦਿਲਾਸਾ। ਯਹੋਵਾਹ ਦੀ ਅਪਾਰ ਕਿਰਪਾ ਕਰਕੇ ਸਾਨੂੰ ਇਕ ਹੋਰ ਬਰਕਤ ਮਿਲਦੀ ਹੈ, ਉਹ ਹੈ ਨਿਰਾਸ਼ ਦਿਲਾਂ ਨੂੰ ਦਿਲਾਸਾ। (ਜ਼ਬੂ. 51:17) ਸਤਾਹਟਾਂ ਦਾ ਸਾਮ੍ਹਣਾ ਕਰ ਰਹੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਪੌਲੁਸ ਨੇ ਲਿਖਿਆ: “ਸਾਡਾ ਪਿਤਾ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਹਮੇਸ਼ਾ ਰਹਿਣ ਵਾਲਾ ਦਿਲਾਸਾ ਦਿੱਤਾ ਹੈ ਅਤੇ ਇਕ ਸ਼ਾਨਦਾਰ ਉਮੀਦ ਵੀ ਦਿੱਤੀ ਹੈ। ਸਾਡੀ ਇਹੀ ਦੁਆ ਹੈ ਕਿ ਉਹ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਦੋਵੇਂ ਤੁਹਾਡੇ ਦਿਲਾਂ ਨੂੰ ਦਿਲਾਸਾ ਦੇਣ ਅਤੇ ਤੁਹਾਨੂੰ ਤਕੜਾ ਕਰਨ।” (2 ਥੱਸ. 2:16, 17) ਸਾਨੂੰ ਇਹ ਗੱਲ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ!
15. ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਸਾਨੂੰ ਕਿਹੜੀ ਉਮੀਦ ਮਿਲੀ ਹੈ?
15 ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ। ਪਾਪੀ ਹੋਣ ਕਰਕੇ ਅਸੀਂ ਨਾ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਤੇ ਨਾ ਹੀ ਕਿਸੇ ਹੋਰ ਨੂੰ। (ਜ਼ਬੂਰਾਂ ਦੀ ਪੋਥੀ 49:7, 8 ਪੜ੍ਹੋ।) ਪਰ ਯਹੋਵਾਹ ਨੇ ਸਾਨੂੰ ਇਕ ਸ਼ਾਨਦਾਰ ਉਮੀਦ ਦਿੱਤੀ। ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ: “ਮੇਰੇ ਪਿਤਾ ਦੀ ਇੱਛਾ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਜਾਣਦਾ ਹੈ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 6:40) ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਇਕ ਦਾਤ ਹੈ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਹੈ। ਪੌਲੁਸ ਨੇ ਇਸ ਸੱਚਾਈ ਦੀ ਕਦਰ ਕਰਦਿਆਂ ਕਿਹਾ: “ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਜ਼ਾਹਰ ਕੀਤੀ ਹੈ ਜਿਸ ਰਾਹੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ।”—ਤੀਤੁ. 2:11.
ਯਹੋਵਾਹ ਦੀ ਅਪਾਰ ਕਿਰਪਾ ਨੂੰ ਪਾਪ ਕਰਨ ਦਾ ਬਹਾਨਾ ਨਾ ਬਣਾਓ
16. ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਗ਼ਲਤ ਕੰਮ ਕਰਨ ਦਾ ਬਹਾਨਾ ਕਿਵੇਂ ਬਣਾਇਆ?
16 ਸਾਨੂੰ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਪਰ ਸਾਨੂੰ ਯਹੋਵਾਹ ਦੀ ਅਪਾਰ ਕਿਰਪਾ ਨੂੰ ਗ਼ਲਤ ਕੰਮ ਕਰਨ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ। ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ “ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ” ਸੀ। (ਯਹੂ. 4) ਇਨ੍ਹਾਂ ਬੇਵਫ਼ਾ ਮਸੀਹੀਆਂ ਨੇ ਸ਼ਾਇਦ ਸੋਚਿਆ ਹੋਣਾ ਕਿ ਉਹ ਪਾਪ ਕਰ ਕੇ ਯਹੋਵਾਹ ਤੋਂ ਮਾਫ਼ੀ ਮੰਗ ਸਕਦੇ ਸਨ। ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਉਨ੍ਹਾਂ ਨੇ ਹੋਰ ਭੈਣਾਂ-ਭਰਾਵਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ। ਅੱਜ ਵੀ ਜੇ ਕੋਈ ਇੱਦਾਂ ਕਰਦਾ ਹੈ, ਤਾਂ ਉਹ “ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਘੋਰ ਅਪਮਾਨ” ਕਰਦਾ ਹੈ।—ਇਬ. 10:29.
17. ਪਤਰਸ ਨੇ ਕਿਹੜੀ ਸਖ਼ਤ ਚੇਤਾਵਨੀ ਦਿੱਤੀ?
17 ਸ਼ੈਤਾਨ ਨੇ ਅੱਜ ਕੁਝ ਮਸੀਹੀਆਂ ਨੂੰ ਗੁਮਰਾਹ ਕੀਤਾ ਹੈ ਕਿ ਉਹ ਜੋ ਮਰਜ਼ੀ ਗ਼ਲਤ ਕੰਮ ਕਰਨ, ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਕਰ ਹੀ ਦੇਣਾ ਹੈ। ਭਾਵੇਂ ਕਿ ਯਹੋਵਾਹ ਤੋਬਾ ਕਰਨ ਵਾਲੇ ਪਾਪੀਆਂ ਨੂੰ ਮਾਫ਼ ਕਰਨ ਲਈ ਤਿਆਰ ਹੈ, ਪਰ ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜੀਏ। ਉਸ ਨੇ ਪਤਰਸ ਨੂੰ ਲਿਖਣ ਲਈ ਪ੍ਰੇਰਿਆ: “ਪਿਆਰੇ ਭਰਾਵੋ, ਤੁਸੀਂ ਪਹਿਲਾਂ ਤੋਂ ਹੀ ਇਹ ਗੱਲਾਂ ਜਾਣਦੇ ਹੋ, ਇਸ ਲਈ ਤੁਸੀਂ ਖ਼ਬਰਦਾਰ ਰਹੋ ਕਿ ਅਜਿਹੇ ਲੋਕਾਂ ਵਾਂਗ ਤੁਸੀਂ ਵੀ ਬੁਰੇ ਲੋਕਾਂ ਦੇ ਗ਼ਲਤ ਕੰਮਾਂ ਰਾਹੀਂ ਨਿਹਚਾ ਦੇ ਰਾਹ ਤੋਂ ਭਟਕ ਨਾ ਜਾਇਓ ਅਤੇ ਨਿਹਚਾ ਵਿਚ ਡਾਵਾਂ-ਡੋਲ ਨਾ ਹੋ ਜਾਇਓ। ਇਸ ਦੀ ਬਜਾਇ, ਤੁਸੀਂ ਅਪਾਰ ਕਿਰਪਾ ਅਤੇ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦਾ ਵੱਧ ਤੋਂ ਵੱਧ ਗਿਆਨ ਪਾਉਂਦੇ ਜਾਓ।”—2 ਪਤ. 3:17, 18.
ਅਪਾਰ ਕਿਰਪਾ ਕਰਕੇ ਜ਼ਿੰਮੇਵਾਰੀਆਂ
18. ਯਹੋਵਾਹ ਦੀ ਅਪਾਰ ਕਿਰਪਾ ਕਰਕੇ ਸਾਡੇ ’ਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਂਦੀਆਂ ਹਨ?
18 ਅਸੀਂ ਯਹੋਵਾਹ ਦੀ ਅਪਾਰ ਕਿਰਪਾ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਲਈ ਸਾਨੂੰ ਆਪਣੀਆਂ ਦਾਤਾਂ ਨੂੰ ਯਹੋਵਾਹ ਦੀ ਮਹਿਮਾ ਕਰਨ ਅਤੇ ਲੋਕਾਂ ਦੇ ਫ਼ਾਇਦੇ ਲਈ ਵਰਤਣਾ ਚਾਹੀਦਾ ਹੈ। ਕਿਵੇਂ? ਪੌਲੁਸ ਨੇ ਜਵਾਬ ਦਿੱਤਾ: “ਅਪਾਰ ਕਿਰਪਾ ਸਦਕਾ ਸਾਨੂੰ ਵੱਖੋ-ਵੱਖਰੇ ਵਰਦਾਨ ਮਿਲੇ ਹੋਏ ਹਨ। ਇਸ ਲਈ ਜੇ ਸਾਨੂੰ ਭਵਿੱਖਬਾਣੀ ਕਰਨ ਦਾ ਵਰਦਾਨ ਮਿਲਿਆ ਹੈ, ਤਾਂ ਆਓ ਆਪਾਂ ਉਸ ਨਿਹਚਾ ਅਨੁਸਾਰ, ਜੋ ਸਾਨੂੰ ਦਿੱਤੀ ਗਈ ਹੈ, ਭਵਿੱਖਬਾਣੀ ਕਰੀਏ; ਜਿਹੜਾ ਸੇਵਾ ਕਰਦਾ ਹੈ, ਉਹ ਸੇਵਾ ਕਰਦਾ ਰਹੇ; ਜਾਂ ਜਿਹੜਾ ਸਿੱਖਿਆ ਦਿੰਦਾ ਹੈ, ਉਹ ਸਿੱਖਿਆ ਦਿੰਦਾ ਰਹੇ; ਜਿਹੜਾ ਨਸੀਹਤਾਂ ਦਿੰਦਾ ਹੈ, ਉਹ ਨਸੀਹਤਾਂ ਦਿੰਦਾ ਰਹੇ; . . . ਜਿਹੜਾ ਰਹਿਮ ਕਰਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਉੱਤੇ ਰਹਿਮ ਕਰੇ।” (ਰੋਮੀ. 12:6-8) ਯਹੋਵਾਹ ਦੀ ਅਪਾਰ ਕਿਰਪਾ ਕਰਕੇ ਸਾਡੇ ਉੱਤੇ ਜ਼ਿੰਮੇਵਾਰੀ ਆਉਂਦੀ ਹੈ ਕਿ ਅਸੀਂ ਪ੍ਰਚਾਰ ਵਿਚ ਪੂਰੀ ਵਾਹ ਲਾਈਏ, ਲੋਕਾਂ ਨੂੰ ਬਾਈਬਲ ਬਾਰੇ ਸਿਖਾਈਏ, ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਈਏ ਅਤੇ ਦੂਜਿਆਂ ਨੂੰ ਮਾਫ਼ ਕਰੀਏ।
19. ਅਗਲੇ ਲੇਖ ਵਿਚ ਅਸੀਂ ਕਿਸ ਜ਼ਿੰਮੇਵਾਰੀ ਬਾਰੇ ਦੇਖਾਂਗੇ?
19 ਅਸੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਇਸ ਲਈ ਸਾਨੂੰ “ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। (ਰਸੂ. 20:24) ਅਗਲੇ ਲੇਖ ਵਿਚ ਅਸੀਂ ਇਸ ਜ਼ਿੰਮੇਵਾਰੀ ਬਾਰੇ ਦੇਖਾਂਗੇ।