ਪਾਠਕਾਂ ਵੱਲੋਂ ਸਵਾਲ
ਜੇ ਇਕ ਆਦਮੀ ਅਤੇ ਔਰਤ ਜੋ ਇਕ-ਦੂਜੇ ਨਾਲ ਵਿਆਹੇ ਹੋਏ ਨਹੀਂ ਹਨ ਤੇ ਉਹ ਬਿਨਾਂ ਕਿਸੇ ਵਾਜਬ ਕਾਰਨ ਦੇ ਇੱਕੋ ਘਰ ਵਿਚ ਰਾਤ ਬਿਤਾਉਂਦੇ ਹਨ, ਤਾਂ ਕੀ ਇਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਪਾਪ ਕੀਤਾ ਹੈ ਅਤੇ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ?
ਜੀ ਹਾਂ, ਜੇ ਇੱਕੋ ਘਰ ਵਿਚ ਰਹਿਣ ਦਾ ਕੋਈ ਵਾਜਬ ਕਾਰਨ ਨਹੀਂ ਸੀ ਅਤੇ ਹਾਲਾਤਾਂ ਨੂੰ ਦੇਖ ਕੇ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੇ ਹਰਾਮਕਾਰੀ ਕੀਤੀ ਹੈ, ਤਾਂ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ।—1 ਕੁਰਿੰ. 6:18.
ਬਜ਼ੁਰਗਾਂ ਦਾ ਸਮੂਹ ਹਰ ਮਾਮਲੇ ’ਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਦੇਖਦਾ ਹੈ ਕਿ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ ਕਿ ਨਹੀਂ। ਮਿਸਾਲ ਲਈ, ਕੀ ਉਹ ਆਦਮੀ ਤੇ ਔਰਤ ਡੇਟਿੰਗ ਕਰ ਰਹੇ ਹਨ? ਕੀ ਬਜ਼ੁਰਗਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਇਕ-ਦੂਜੇ ਨਾਲ ਪੇਸ਼ ਆਉਣ ਦੇ ਤਰੀਕੇ ਲਈ ਤਾੜਨਾ ਦਿੱਤੀ ਸੀ? ਉਨ੍ਹਾਂ ਨੇ ਇਕੱਠੇ ਰਾਤ ਕਿਉਂ ਬਿਤਾਈ ਸੀ? ਕੀ ਉਨ੍ਹਾਂ ਨੇ ਪਹਿਲਾਂ ਹੀ ਇਸ ਦੀ ਯੋਜਨਾ ਬਣਾਈ ਸੀ? ਕੀ ਹੋਰ ਕੋਈ ਚਾਰਾ ਨਹੀਂ ਸੀ? ਜਾਂ ਕੀ ਇੱਦਾਂ ਦਾ ਕੁਝ ਹੋਇਆ ਜੋ ਉਨ੍ਹਾਂ ਦੇ ਹੱਥ-ਵੱਸ ਨਹੀਂ ਸੀ, ਜਿਵੇਂ ਅਚਾਨਕ ਕੋਈ ਘਟਨਾ ਵਾਪਰ ਗਈ ਜਾਂ ਕੋਈ ਐਮਰਜੈਂਸੀ ਪੈਦਾ ਹੋ ਗਈ ਸੀ ਜਿਸ ਕਰਕੇ ਉਨ੍ਹਾਂ ਕੋਲ ਇੱਕੋ ਘਰ ਵਿਚ ਰਾਤ ਬਿਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ? (ਉਪ. 9:11) ਉਹ ਕਿੱਥੇ ਸੁੱਤੇ ਸਨ? ਹਰ ਮਾਮਲਾ ਅਲੱਗ ਹੁੰਦਾ ਹੈ। ਇਸ ਲਈ ਬਜ਼ੁਰਗ ਹਰ ਮਾਮਲੇ ਦੀ ਪੂਰੀ ਜਾਣਕਾਰੀ ਲੈ ਕੇ ਫ਼ੈਸਲਾ ਕਰਨ।
ਸਾਰੀ ਜਾਣਕਾਰੀ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਬਜ਼ੁਰਗ ਇਹ ਫ਼ੈਸਲਾ ਕਰਨਗੇ ਕਿ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ ਜਾਂ ਨਹੀਂ।