‘ਇਸ ਛੋਟੇ ਜਿਹੇ ਬ੍ਰੋਸ਼ਰ ਵਿਚ ਬਹੁਤ ਸਾਰੀ ਜਾਣਕਾਰੀ ਹੈ’
‘ਇਸ ਛੋਟੇ ਜਿਹੇ ਬ੍ਰੋਸ਼ਰ ਵਿਚ ਬਹੁਤ ਸਾਰੀ ਜਾਣਕਾਰੀ ਹੈ’
ਇਸ ਤਰ੍ਹਾਂ ਇਕ ਔਰਤ ਨੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬ੍ਰੋਸ਼ਰ ਬਾਰੇ ਕਿਹਾ। ਉਸ ਨੂੰ ਇਹ ਕਹਿਣ ਲਈ ਕਿਸ ਗੱਲ ਨੇ ਪ੍ਰੇਰਿਤ ਕੀਤਾ? ਉਹ ਦੱਸਦੀ ਹੈ: “ਇਸ ਬ੍ਰੋਸ਼ਰ ਦੇ ਜ਼ਰੀਏ ਗਲੋਰੀਆ ਨਾਂ ਦੀ ਇਕ ਸਿਆਣੀ ਔਰਤ ਦੇ ਦਿਲ ਵਿਚ ਬਾਈਬਲ ਪੜ੍ਹਨ ਦੀ ਚਾਹ ਦੁਬਾਰਾ ਜਾਗੀ। ਪਹਿਲਾਂ ਤਾਂ ਉਹ ਥੋੜ੍ਹੇ ਚਿਰ ਲਈ ਵੀ ਬੈਠ ਕੇ ਧਿਆਨ ਨਹੀਂ ਲਗਾ ਸਕਦੀ ਸੀ, ਪਰ ਹੁਣ ਉਹ ਦੋ-ਦੋ ਘੰਟਿਆਂ ਲਈ ਧਿਆਨ ਲਾ ਕੇ ਪੜ੍ਹਾਈ ਕਰਦੀ ਹੈ। ਉਹ ਸਟੱਡੀ ਕਰਨ ਤੋਂ ਪਹਿਲਾਂ ਹਰ ਪਾਠ ਦੀ ਚੰਗੀ ਤਰ੍ਹਾਂ ਤਿਆਰੀ ਕਰਦੀ ਹੈ ਅਤੇ ਬਾਈਬਲ ਵਿੱਚੋਂ ਦਿੱਤੇ ਗਏ ਸਾਰੇ ਹਵਾਲੇ ਪੜ੍ਹਦੀ ਹੈ।”
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? 32 ਸਫ਼ਿਆਂ ਵਾਲਾ ਬ੍ਰੋਸ਼ਰ ਹੈ। ਇਸ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਮਕਸਦ ਕੀ ਹੈ ਅਤੇ ਉਸ ਦੀ ਮਨਜ਼ੂਰੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਇਸ ਬ੍ਰੋਸ਼ਰ ਵਿਚ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ: “ਪਰਮੇਸ਼ੁਰ ਕੌਣ ਹੈ?,” “ਯਿਸੂ ਮਸੀਹ ਕੌਣ ਹੈ?,” “ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?” ਅਤੇ “ਪਰਮੇਸ਼ੁਰ ਦਾ ਰਾਜ ਕੀ ਹੈ?”
ਜੇ ਤੁਸੀਂ ਇਹ ਬ੍ਰੋਸ਼ਰ ਪੜ੍ਹਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g04 1/08)
□ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬ੍ਰੋਸ਼ਰ ਬਾਰੇ ਹੋਰ ਜਾਣਕਾਰੀ ਭੇਜੋ।
□ ਮੁਫ਼ਤ ਬਾਈਬਲ ਸਟੱਡੀ ਕਰਨ ਲਈ ਮੇਰੇ ਨਾਲ ਸੰਪਰਕ ਕਰੋ।