ਬੁੱਧ ਪੁਕਾਰ ਰਹੀ ਹੈ—ਕੀ ਤੁਹਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ?
‘ਭਲਾ, ਬੁੱਧ ਨਹੀਂ ਪੁਕਾਰਦੀ? ਭਲਾ, ਸਮਝ ਅਵਾਜ਼ ਨਹੀਂ ਮਾਰਦੀ? ਉਹ ਰਾਹ ਦੇ ਲਾਗੇ ਉੱਚੀਂ ਥਾਈਂ, ਅਤੇ ਚੌਰਾਹਿਆਂ ਵਿੱਚ ਖਲੋਂਦੀ ਹੈ ਅਤੇ ਬੂਹਿਆਂ ਦੇ ਕੋਲ ਹਾਕ ਮਾਰਦੀ ਹੈ।’—ਕਹਾਉਤਾਂ 8:1-3.
ਬੁੱਧ ਅਨਮੋਲ ਹੈ। ਇਸ ਤੋਂ ਬਿਨਾਂ ਅਸੀਂ ਇਕ ਤੋਂ ਬਾਅਦ ਇਕ ਗ਼ਲਤੀ ਕਰਦੇ ਰਹਾਂਗੇ, ਪਰ ਅਸੀਂ ਬੁੱਧ ਕਿੱਥੋਂ ਪਾ ਸਕਦੇ ਹੋ? ਕਹਾਉਤਾਂ ਦੇ ਲਿਖਾਰੀ ਨੇ ਸ੍ਰਿਸ਼ਟੀਕਰਤਾ ਦੀ ਬੇਮਿਸਾਲ ਬੁੱਧ ਬਾਰੇ ਲਿਖਿਆ। ਤੁਸੀਂ ਵੀ ਇਕ ਖ਼ਾਸ ਕਿਤਾਬ ਯਾਨੀ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਬੁੱਧ ਬਾਰੇ ਪੜ੍ਹ ਸਕਦੇ ਹੋ। ਅੱਗੇ ਦੱਸੀਆਂ ਕੁਝ ਗੱਲਾਂ ’ਤੇ ਗੌਰ ਕਰੋ:
ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ। ਨਾਲੇ ਹੋਰ ਕਿਸੇ ਵੀ ਕਿਤਾਬ ਨਾਲੋਂ ਬਾਈਬਲ ਦਾ ਸਭ ਤੋਂ ਜ਼ਿਆਦਾ ਵਾਰ ਅਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਤਰਜਮਾ ਕੀਤਾ ਗਿਆ ਹੈ।” ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 2,600 ਭਾਸ਼ਾਵਾਂ ਵਿਚ ਮਿਲ ਸਕਦੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆਂ ਦੇ 90% ਤੋਂ ਜ਼ਿਆਦਾ ਲੋਕ ਇਸ ਨੂੰ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਦੇ ਹਨ।
ਪਰ ਇਕ ਹੋਰ ਤਰੀਕੇ ਨਾਲ ਵੀ ‘ਬੁੱਧ ਹਾਕ ਮਾਰਦੀ ਹੈ।’ ਮੱਤੀ 24:14 ਵਿਚ ਅਸੀਂ ਪੜ੍ਹਦੇ ਹਾਂ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ [ਇਸ ਦੁਨੀਆਂ ਦਾ] ਅੰਤ ਆਵੇਗਾ।”
ਇਸ “ਖ਼ੁਸ਼ ਖ਼ਬਰੀ” ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਦੇ ਸਾਰੇ ਮਸਲਿਆਂ ਨੂੰ ਆਪਣੇ ਰਾਜ ਰਾਹੀਂ ਸੁਲਝਾਵੇਗਾ। ਇਹ ਰੱਬ ਦੀ ਸਰਕਾਰ ਹੈ ਜੋ ਪੂਰੀ ਦੁਨੀਆਂ ਉੱਤੇ ਰਾਜ ਕਰੇਗੀ। ਇਸ ਦਾ ਮਤਲਬ ਹੈ ਕਿ ਪੂਰੀ ਦੁਨੀਆਂ ਉੱਤੇ ਸਿਰਫ਼ ਇੱਕੋ ਸਰਕਾਰ ਹੋਵੇਗੀ। ਇਹ ਹੋਇਆ ਨਾ ਪਰਮੇਸ਼ੁਰ ਦੀ ਬੁੱਧ ਦਾ ਕਮਾਲ! (ਦਾਨੀਏਲ 2:44; 7:13, 14) ਇਸ ਲਈ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ ਸੀ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”—ਮੱਤੀ 6:9, 10.
ਯਹੋਵਾਹ ਦੇ ਗਵਾਹਾਂ ਲਈ ਇਹ ਬਹੁਤ ਵੱਡਾ ਸਨਮਾਨ ਹੈ ਕਿ ਉਹ 239 ਦੇਸ਼ਾਂ ਵਿਚ ਰੱਬ ਦੇ ਰਾਜ ਦਾ ਐਲਾਨ ਕਰਦੇ ਹਨ। ਜੀ ਹਾਂ, ਪਰਮੇਸ਼ੁਰ ਦੀ ਬੁੱਧ ਸੱਚ-ਮੁੱਚ ‘ਬੂਹਿਆਂ ਦੇ ਕੋਲ ਹਾਕ ਮਾਰਦੀ ਹੈ।’ ਕੀ ਤੁਹਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ? ▪ (g14 05-E)