Skip to content

Skip to table of contents

ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ

ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ

ਇਤਹਾਸ ਦੀ ਪਹਿਲੀ ਪੋਥੀ 460 ਈ. ਪੂ. ਵਿਚ ਲਿਖੀ ਗਈ ਸੀ। ਇਹ ਕਿਉਂ ਲਿਖੀ ਗਈ ਸੀ? ਉਸ ਸਮੇਂ ਯਹੂਦੀਆਂ ਨੂੰ ਹੌਸਲੇ ਦੀ ਡਾਢੀ ਲੋੜ ਸੀ। ਉਨ੍ਹਾਂ ਨੂੰ ਬਾਬਲ ਤੋਂ ਆਪਣੇ ਦੇਸ਼ ਵਾਪਸ ਆਇਆਂ ਤਕਰੀਬਨ 77 ਸਾਲ ਹੋ ਗਏ ਸਨ ਅਤੇ ਜ਼ਰੁੱਬਾਬਲ ਗਵਰਨਰ ਦੁਆਰਾ ਹੈਕਲ ਦੇ ਮੁੜ ਉਸਾਰੇ ਜਾਣ ਨੂੰ 55 ਸਾਲ ਹੋ ਚੁੱਕੇ ਸਨ। ਇਸਰਾਏਲੀਆਂ ਦਾ ਯਰੂਸ਼ਲਮ ਵਾਪਸ ਮੁੜਨ ਦਾ ਮੁੱਖ ਉਦੇਸ਼ ਸੀ ਯਹੋਵਾਹ ਦੀ ਭਗਤੀ ਮੁੜ ਕੇ ਸ਼ੁਰੂ ਕਰਨੀ, ਪਰ ਲੋਕਾਂ ਵਿਚ ਭਗਤੀ ਕਰਨ ਦਾ ਜੋਸ਼ ਨਹੀਂ ਸੀ। ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਨ ਦਾ ਉਤਸ਼ਾਹ ਦੇਣ ਲਈ ਹੀ ਇਹ ਪੋਥੀ ਲਿਖੀ ਗਈ ਸੀ।

ਵੰਸ਼ਾਵਲੀਆਂ ਤੋਂ ਇਲਾਵਾ ਇਤਹਾਸ ਦੀ ਪਹਿਲੀ ਪੋਥੀ ਵਿਚ ਰਾਜਾ ਸ਼ਾਊਲ ਦੀ ਮੌਤ ਤੋਂ ਰਾਜਾ ਦਾਊਦ ਦੀ ਮੌਤ ਤਕ 40 ਸਾਲਾਂ ਦਾ ਇਤਿਹਾਸ ਵੀ ਦੱਸਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਪੋਥੀ ਨੂੰ ਅਜ਼ਰਾ ਜਾਜਕ ਨੇ ਲਿਖਿਆ ਸੀ। ਇਸ ਪੋਥੀ ਵਿਚ ਦੱਸਿਆ ਗਿਆ ਹੈ ਕਿ ਹੈਕਲ ਵਿਚ ਯਹੋਵਾਹ ਦੀ ਭਗਤੀ ਕਿਵੇਂ ਕੀਤੀ ਜਾਂਦੀ ਸੀ। ਇਸ ਕਰਕੇ ਸਾਨੂੰ ਇਸ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਨੂੰ ਮਸੀਹਾ ਦੀ ਵੰਸ਼ਾਵਲੀ ਬਾਰੇ ਪਤਾ ਲੱਗਦਾ ਹੈ। ਇਹ ਪੋਥੀ ਪਰਮੇਸ਼ੁਰ ਦੇ ਬਚਨ, ਬਾਈਬਲ ਦਾ ਹਿੱਸਾ ਹੈ ਅਤੇ ਇਸ ਵਿਚ ਲਿਖੀਆਂ ਗੱਲਾਂ ਸਾਨੂੰ ਬਾਕੀ ਦੀ ਬਾਈਬਲ ਸਮਝਣ ਵਿਚ ਮਦਦ ਦੇ ਸਕਦੀਆਂ ਹਨ ਜਿਸ ਨਾਲ ਸਾਡੀ ਨਿਹਚਾ ਮਜ਼ਬੂਤ ਹੋ ਸਕਦੀ ਹੈ।—ਇਬਰਾਨੀਆਂ 4:12.

ਨਾਵਾਂ ਦਾ ਮਹੱਤਵਪੂਰਣ ਰਿਕਾਰਡ

(1 ਇਤਹਾਸ 1:1–9:44)

ਅਜ਼ਰਾ ਨੇ ਘੱਟੋ-ਘੱਟ ਤਿੰਨ ਕਾਰਨਾਂ ਕਰਕੇ ਇਹ ਵੰਸ਼ਾਵਲੀ ਤਿਆਰ ਕੀਤੀ ਸੀ। ਪਹਿਲਾ ਕਾਰਨ ਹੈ ਕਿ ਇਨ੍ਹਾਂ ਦੀ ਮਦਦ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਸੀ ਕਿ ਕਿਹੜੇ ਆਦਮੀ ਜਾਜਕ ਵਜੋਂ ਸੇਵਾ ਕਰ ਸਕਦੇ ਸਨ। ਦੂਜਾ, ਇਸਰਾਏਲ ਦੇ ਗੋਤਾਂ ਦੇ ਹਰ ਖ਼ਾਨਦਾਨ ਨੂੰ ਉਨ੍ਹਾਂ ਦੀ ਮਲਕੀਅਤ ਦੇਣ ਲਈ ਅਤੇ ਤੀਜਾ ਇਸ ਵੰਸ਼ਾਵਲੀ ਦੇ ਜ਼ਰੀਏ ਮਸੀਹਾ ਦੀ ਵੰਸ਼ਾਵਲੀ ਬਰਕਰਾਰ ਰੱਖਣੀ। ਇਨ੍ਹਾਂ ਵਿਚ ਇਸਰਾਏਲੀਆਂ ਦਾ ਇਤਿਹਾਸ ਆਦਮ ਤੋਂ ਸ਼ੁਰੂ ਹੁੰਦਾ ਹੈ। ਆਦਮ ਤੋਂ ਨੂਹ ਤਕ ਦਸ ਪੀੜ੍ਹੀਆਂ ਤੇ ਫਿਰ ਨੂਹ ਤੋਂ ਅਬਰਾਹਾਮ ਤਕ ਦਸ ਪੀੜ੍ਹੀਆਂ। ਇਸ਼ਮਾਏਲ ਦੇ ਪੁੱਤਰਾਂ, ਅਬਰਾਹਾਮ ਦੀ ਰਖੇਲ ਕਤੂਰਾਹ ਦੇ ਪੁੱਤਰਾਂ ਅਤੇ ਏਸਾਓ ਦੇ ਪੁੱਤਰਾਂ ਦੀ ਸੂਚੀ ਦੇਣ ਤੋਂ ਬਾਅਦ ਇਸਰਾਏਲ ਦੇ 12 ਪੁੱਤਰਾਂ ਦੇ ਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਂ ਦਿੱਤੇ ਗਏ ਹਨ।—1 ਇਤਹਾਸ 2:1.

ਯਹੂਦਾਹ ਦੇ ਖ਼ਾਨਦਾਨ ਬਾਰੇ ਅਜ਼ਰਾ ਨੇ ਜ਼ਿਆਦਾ ਲਿਖਿਆ ਕਿਉਂਕਿ ਰਾਜਾ ਦਾਊਦ ਦਾ ਸ਼ਾਹੀ ਘਰਾਣਾ ਉਨ੍ਹਾਂ ਦੇ ਗੋਤ ਵਿੱਚੋਂ ਸੀ। ਅਬਰਾਹਾਮ ਤੋਂ ਦਾਊਦ ਤਕ 14 ਪੀੜ੍ਹੀਆਂ ਸਨ ਅਤੇ ਦਾਊਦ ਤੋਂ ਇਸਰਾਏਲ ਦੇ ਬਾਬਲ ਨੂੰ ਜਾਣ ਤਕ 14 ਹੋਰ ਪੀੜ੍ਹੀਆਂ ਸਨ। (1 ਇਤਹਾਸ 1:27, 34; 2:1-15; 3:1-17; ਮੱਤੀ 1:17) ਫਿਰ ਅਜ਼ਰਾ ਨੇ ਯਰਦਨ ਦਰਿਆ ਦੇ ਪੂਰਬੀ ਪਾਸੇ ਦੇ ਗੋਤਾਂ ਦੀਆਂ ਸੂਚੀਆਂ ਦੇਣ ਤੋਂ ਬਾਅਦ ਲੇਵੀ ਦੇ ਗੋਤ ਦੀ ਸੂਚੀ ਦਿੱਤੀ। (1 ਇਤਹਾਸ 5:1-24; 6:1) ਇਨ੍ਹਾਂ ਤੋਂ ਬਾਅਦ ਅਜ਼ਰਾ ਨੇ ਯਰਦਨ ਦਰਿਆ ਦੇ ਪੱਛਮੀ ਪਾਸੇ ਦੇ ਗੋਤਾਂ ਬਾਰੇ ਥੋੜ੍ਹਾ-ਬਹੁਤ ਲਿਖਿਆ ਅਤੇ ਬਿਨਯਾਮੀਨ ਦੀ ਵੰਸ਼ਾਵਲੀ ਦਿੱਤੀ। (1 ਇਤਹਾਸ 8:1) ਅਖ਼ੀਰ ਵਿਚ ਬਾਬਲ ਤੋਂ ਵਾਪਸ ਆਉਣ ਤੇ ਯਰੂਸ਼ਲਮ ਦੇ ਪਹਿਲੇ ਵਾਸੀਆਂ ਦੇ ਨਾਂ ਵੀ ਸੂਚੀ ਵਿਚ ਦਿੱਤੇ ਗਏ ਹਨ।—1 ਇਤਹਾਸ 9:1-16.

ਕੁਝ ਸਵਾਲਾਂ ਦੇ ਜਵਾਬ:

1:18—ਸ਼ਾਲਹ ਦਾ ਪਿਤਾ ਕੇਨਾਨ ਸੀ ਕਿ ਅਰਪਕਸ਼ਾਦ? (ਲੂਕਾ 3:35, 36) ਸ਼ਾਲਹ ਦਾ ਪਿਤਾ ਅਰਪਕਸ਼ਾਦ ਸੀ। (ਉਤਪਤ 10:24; 11:12) ਲੂਕਾ 3:36 ਵਿਚ ਵਰਤਿਆ ਗਿਆ “ਕੇਨਾਨ” ਸ਼ਬਦ “ਕਸਦੀ” ਨਾਂ ਦਾ ਵਿਗੜਿਆ ਰੂਪ ਵੀ ਹੋ ਸਕਦਾ ਹੈ। ਜੇ ਇਸ ਤਰ੍ਹਾਂ ਹੈ, ਤਾਂ ਇਹ ਹਵਾਲਾ ਸ਼ਾਇਦ ਇਸ ਤਰ੍ਹਾਂ ਸੀ: ‘ਕਸਦੀ ਅਰਪਕਸ਼ਾਦ ਦਾ ਪੁੱਤਰ।’ ਜਾਂ ਇਹ ਵੀ ਹੋ ਸਕਦਾ ਹੈ ਕਿ ਕੇਨਾਨ ਅਤੇ ਅਰਪਕਸ਼ਾਦ ਇੱਕੋ ਆਦਮੀ ਦੇ ਦੋ ਨਾਂ ਸਨ। ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥਲਿਖਤਾਂ ਵਿਚ ‘ਕੇਨਾਨ’ ਦਾ ਨਾਂ ਨਹੀਂ ਆਉਂਦਾ।

2:15—ਕੀ ਦਾਊਦ ਯੱਸੀ ਦਾ ਸੱਤਵਾਂ ਪੁੱਤਰ ਸੀ? ਨਹੀਂ। ਯੱਸੀ ਦੇ ਅੱਠ ਪੁੱਤਰ ਸਨ ਅਤੇ ਦਾਊਦ ਸਭ ਤੋਂ ਛੋਟਾ ਸੀ। (1 ਸਮੂਏਲ 16:10, 11; 17:12) ਲੱਗਦਾ ਹੈ ਕਿ ਯੱਸੀ ਦਾ ਇਕ ਪੁੱਤਰ ਬੇਔਲਾਦ ਮਰ ਗਿਆ ਸੀ। ਉਸ ਦੇ ਨਾਂ ਨੂੰ ਵੰਸ਼ਾਵਲੀ ਵਿਚ ਸ਼ਾਮਲ ਕਰਨ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਣਾ ਸੀ ਜਿਸ ਕਰਕੇ ਅਜ਼ਰਾ ਨੇ ਉਸ ਦਾ ਨਾਂ ਦਰਜ ਨਹੀਂ ਕੀਤਾ।

3:17ਲੂਕਾ 3:27 ਵਿਚ ਯਕਾਨਯਾਹ ਦੇ ਪੁੱਤਰ ਸ਼ਅਲਤੀਏਲ ਨੂੰ ਨੇਰੀ ਦਾ ਪੁੱਤਰ ਕਿਉਂ ਕਿਹਾ ਗਿਆ ਹੈ? ਸ਼ਅਲਤੀਏਲ ਦਾ ਪਿਤਾ ਯਕਾਨਯਾਹ ਸੀ। ਪਰ ਲੱਗਦਾ ਹੈ ਨੇਰੀ ਸ਼ਅਲਤੀਏਲ ਦਾ ਸੌਹਰਾ ਸੀ। ਲੂਕਾ ਨੇ ਨੇਰੀ ਦੇ ਜਵਾਈ ਨੂੰ ਨੇਰੀ ਦਾ ਪੁੱਤਰ ਕਿਹਾ ਜਿਵੇਂ ਉਸ ਨੇ ਯੂਸੁਫ਼ ਨੂੰ ਮਰਿਯਮ ਦੇ ਪਿਤਾ ਹੇਲੀ ਦਾ ਪੁੱਤਰ ਕਿਹਾ ਸੀ।—ਲੂਕਾ 3:23.

3:17-19—ਜ਼ਰੁੱਬਾਬਲ, ਫਦਾਯਾਹ ਅਤੇ ਸ਼ਅਲਤੀਏਲ ਦੀ ਕੀ ਰਿਸ਼ਤੇਦਾਰੀ ਸੀ? ਫਦਾਯਾਹ ਜ਼ਰੁੱਬਾਬਲ ਦਾ ਪਿਤਾ ਸੀ ਅਤੇ ਸ਼ਅਲਤੀਏਲ ਦਾ ਭਰਾ ਸੀ। ਪਰ ਬਾਈਬਲ ਵਿਚ ਸ਼ਅਲਤੀਏਲ ਨੂੰ ਵੀ ਜ਼ਰੁੱਬਾਬਲ ਦਾ ਪਿਤਾ ਕਿਹਾ ਗਿਆ ਹੈ। (ਮੱਤੀ 1:12; ਲੂਕਾ 3:27) ਹੋ ਸਕਦਾ ਹੈ ਕਿ ਫਦਾਯਾਹ ਦੇ ਮਰਨ ਤੋਂ ਬਾਅਦ ਸ਼ਅਲਤੀਏਲ ਨੇ ਜ਼ਰੁੱਬਾਬਲ ਨੂੰ ਪਾਲਿਆ ਸੀ। ਜਾਂ ਇਹ ਵੀ ਹੋ ਸਕਦਾ ਹੈ ਕਿ ਸ਼ਅਲਤੀਏਲ ਬੇਔਲਾਦ ਮਰ ਗਿਆ ਸੀ ਤੇ ਫਦਾਯਾਹ ਨੇ ਆਪਣੀ ਭਰਜਾਈ ਤੇ ਚਾਦਰ ਪਾਈ ਸੀ ਅਤੇ ਜ਼ਰੁੱਬਾਬਲ ਉਨ੍ਹਾਂ ਦੋਹਾਂ ਦਾ ਜੇਠਾ ਪੁੱਤਰ ਸੀ।—ਬਿਵਸਥਾ ਸਾਰ 25:5-10.

5:1, 2—ਜੇਠੇ ਦਾ ਹੱਕ ਪਾ ਕੇ ਯੂਸੁਫ਼ ਨੂੰ ਕੀ ਲਾਭ ਹੋਇਆ ਸੀ? ਉਸ ਨੂੰ ਆਪਣੇ ਪਿਤਾ ਤੋਂ ਵਿਰਸੇ ਦਾ ਦੁਗਣਾ ਹਿੱਸਾ ਮਿਲਿਆ ਸੀ। (ਬਿਵਸਥਾ ਸਾਰ 21:17) ਉਹ ਦੋ ਗੋਤਾਂ ਯਾਨੀ ਇਫਰਾਈਮ ਅਤੇ ਮਨੱਸ਼ਹ ਦਾ ਕੁਲਪਿਤਾ ਬਣਿਆ ਜਦ ਕਿ ਇਸਰਾਏਲ ਦੇ ਬਾਕੀ ਪੁੱਤਰਾਂ ਦਾ ਇਕ-ਇਕ ਗੋਤ ਸੀ।

ਸਾਡੇ ਲਈ ਸਬਕ:

1:1–9:44. ਬਾਈਬਲ ਵਿਚ ਯਹੂਦੀਆਂ ਦੀ ਵੰਸ਼ਾਵਲੀ ਦਿੱਤੀ ਗਈ ਹੈ। ਵਿਸਥਾਰ ਵਿਚ ਲਿਖੀਆਂ ਇਨ੍ਹਾਂ ਸੂਚੀਆਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਕਹਾਣੀਆਂ ਜਾਂ ਮਿਥਿਹਾਸ ਉੱਤੇ ਨਹੀਂ ਬਲਕਿ ਸੱਚਾਈ ਉੱਤੇ ਆਧਾਰਿਤ ਹੈ।

4:9,10. ਯਅਬੇਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਬਿਨਾਂ ਕਿਸੇ ਮੁਸ਼ਕਲ ਦੇ ਆਪਣੇ ਇਲਾਕੇ ਨੂੰ ਵਧਾਉਣ ਵਿਚ ਯਹੋਵਾਹ ਉਸ ਦੀ ਮਦਦ ਕਰੇ ਤਾਂਕਿ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਜ਼ਿਆਦਾ ਲੋਕ ਉਸ ਦੇ ਇਲਾਕੇ ਵਿਚ ਰਹਿ ਸਕਣ। ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। ਸਾਨੂੰ ਵੀ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪ੍ਰਚਾਰ ਕਰਦੇ ਸਮੇਂ ਲੋਕ ਸਾਡਾ ਸੰਦੇਸ਼ ਸੁਣਨ ਅਤੇ ਯਹੋਵਾਹ ਸਾਨੂੰ ਬਰਕਤ ਦੇਵੇ।

5:10, 18-22. ਰਾਜਾ ਸ਼ਾਊਲ ਦੇ ਦਿਨਾਂ ਵਿਚ ਯਰਦਨ ਦਰਿਆ ਦੇ ਪੂਰਬੀ ਇਲਾਕੇ ਵਿਚ ਵਸੇ ਗੋਤਾਂ ਨੇ ਹਗਰੀਆਂ ਨੂੰ ਹਰਾਇਆ ਸੀ। ਭਾਵੇਂ ਹਗਰੀਆਂ ਦੀ ਗਿਣਤੀ ਇਸਰਾਏਲੀਆਂ ਨਾਲੋਂ ਦੁਗਣੀ ਸੀ, ਫਿਰ ਵੀ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾਇਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਤੇ ਨਹੀਂ, ਸਗੋਂ ਯਹੋਵਾਹ ਤੇ ਭਰੋਸਾ ਰੱਖਿਆ ਸੀ। ਆਓ ਆਪਾਂ ਵੀ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਆਪਣੇ ਦੁਸ਼ਮਣਾਂ ਦਾ ਸਾਮ੍ਹਣਾ ਕਰੀਏ, ਭਾਵੇਂ ਉਨ੍ਹਾਂ ਦੀ ਗਿਣਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ।—ਅਫ਼ਸੀਆਂ 6:10-17.

9:26, 27. ਲੇਵੀ ਦਰਬਾਨਾਂ ਨੂੰ ਜ਼ਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਸਨ। ਉਨ੍ਹਾਂ ਨੂੰ ਹੈਕਲ ਦੀਆਂ ਪਵਿੱਤਰ ਥਾਵਾਂ ਦੇ ਦਰਵਾਜ਼ੇ ਖੋਲ੍ਹਣ ਦਾ ਕੰਮ ਸੌਂਪਿਆ ਗਿਆ ਸੀ। ਉਹ ਵਫ਼ਾਦਾਰੀ ਨਾਲ ਹਰ ਰੋਜ਼ ਦਰਵਾਜ਼ੇ ਖੋਲ੍ਹਦੇ ਸਨ। ਸਾਨੂੰ ਵੀ ਜ਼ਿੰਮੇਵਾਰੀ ਦਾ ਕੰਮ ਸੌਂਪਿਆ ਗਿਆ ਹੈ ਕਿ ਅਸੀਂ ਆਪਣੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਈਏ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰਨੀ ਸਿੱਖ ਸਕਣ। ਕੀ ਸਾਨੂੰ ਵੀ ਲੇਵੀ ਦਰਬਾਨਾਂ ਵਾਂਗ ਵਫ਼ਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਚਾਹੀਦੀ?

ਦਾਊਦ ਦੀ ਬਾਦਸ਼ਾਹਤ

(1 ਇਤਹਾਸ 10:1–29:30)

ਵੰਸ਼ਾਵਲੀ ਦੀ ਸੂਚੀ ਤੋਂ ਬਾਅਦ ਰਾਜਾ ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰਾਂ ਦੀ ਮੌਤ ਦੀ ਗੱਲ ਸ਼ੁਰੂ ਹੁੰਦੀ ਹੈ। ਉਹ ਗਿਲਬੋਆ ਦੇ ਪਹਾੜ ਤੇ ਫਿਲਿਸਤੀਆਂ ਨਾਲ ਲੜਦੇ-ਲੜਦੇ ਮਾਰੇ ਗਏ। ਇਸ ਤੋਂ ਬਾਅਦ ਯੱਸੀ ਦੇ ਪੁੱਤਰ ਦਾਊਦ ਨੂੰ ਯਹੂਦਾਹ ਦੇ ਗੋਤ ਦਾ ਬਾਦਸ਼ਾਹ ਬਣਾਇਆ ਗਿਆ। ਸਾਰੇ ਗੋਤਾਂ ਦੇ ਯੋਧੇ ਹਬਰੋਨ ਸ਼ਹਿਰ ਆਏ ਅਤੇ ਉਨ੍ਹਾਂ ਨੇ ਦਾਊਦ ਨੂੰ ਪੂਰੇ ਇਸਰਾਏਲ ਦਾ ਬਾਦਸ਼ਾਹ ਬਣਾ ਦਿੱਤਾ ਸੀ। ਥੋੜ੍ਹੇ ਹੀ ਸਮੇਂ ਬਾਅਦ ਦਾਊਦ ਨੇ ਯਰੂਸ਼ਲਮ ਤੇ ਕਬਜ਼ਾ ਕਰ ਲਿਆ। (1 ਇਤਹਾਸ 11:1-3) ਬਾਅਦ ਵਿਚ ਇਸਰਾਏਲੀਆਂ ਨੇ ‘ਪੁਕਾਰਦਿਆਂ ਅਰ ਤੁਰ੍ਹੀਆਂ ਅਰ ਸਿਤਾਰਾਂ ਅਰ ਬੀਨਾਂ ਨੂੰ ਉੱਚੀ ਅਵਾਜ਼ ਨਾਲ ਵਜਾਉਂਦਿਆਂ ਵਜਾਉਂਦਿਆਂ’ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਲਿਆਂਦਾ।—1 ਇਤਹਾਸ 15:28.

ਫਿਰ ਦਾਊਦ ਨੇ ਪਰਮੇਸ਼ੁਰ ਲਈ ਭਵਨ ਬਣਾਉਣ ਦਾ ਫ਼ੈਸਲਾ ਕੀਤਾ। ਯਹੋਵਾਹ ਨੇ ਉਸ ਨੂੰ ਦੱਸਿਆ ਕਿ ਭਵਨ ਨੂੰ ਉਹ ਨਹੀਂ, ਪਰ ਸੁਲੇਮਾਨ ਬਣਾਏਗਾ, ਪਰ ਉਸ ਨੇ ਦਾਊਦ ਨਾਲ ਰਾਜ ਦਾ ਨੇਮ ਬੰਨ੍ਹਿਆ। ਦਾਊਦ ਇਸਰਾਏਲ ਦੇ ਦੁਸ਼ਮਣਾਂ ਨਾਲ ਲੜਾਈਆਂ ਕਰਦਾ ਰਿਹਾ ਤੇ ਯਹੋਵਾਹ ਉਸ ਨੂੰ ਹਰ ਵਾਰ ਫਤਹਿ ਦਿੰਦਾ ਗਿਆ। ਲੋਕਾਂ ਦੀ ਨਾਜਾਇਜ਼ ਗਿਣਤੀ ਹੋਣ ਕਰਕੇ 70,000 ਲੋਕ ਮਾਰੇ ਗਏ। ਯਹੋਵਾਹ ਦੇ ਦੂਤ ਨੇ ਦਾਊਦ ਨੂੰ ਇਕ ਜਗਵੇਦੀ ਉਸਾਰਨ ਲਈ ਕਿਹਾ ਤੇ ਦਾਊਦ ਨੇ ਯਬੂਸੀ ਆਰਨਾਨ ਤੋਂ ਜ਼ਮੀਨ ਖ਼ਰੀਦੀ। ਫਿਰ ਦਾਊਦ ਨੇ ਉਸੇ ਜ਼ਮੀਨ ਤੇ ਯਹੋਵਾਹ ਦੇ “ਬਹੁਤ ਹੀ ਸੁੰਦਰ” ਭਵਨ ਬਣਾਏ ਜਾਣ ਲਈ “ਅਤਿਅੰਤ ਤਿਆਰੀਆਂ ਕੀਤੀਆਂ।” (1 ਇਤਹਾਸ 22:5) ਦਾਊਦ ਨੇ ਲੇਵੀਆਂ ਦੀਆਂ ਵੱਖੋ-ਵੱਖਰੀਆਂ ਟੋਲੀਆਂ ਬਣਾਈਆਂ ਤੇ ਉਨ੍ਹਾਂ ਨੂੰ ਹੈਕਲ ਦੇ ਵੱਖੋ-ਵੱਖਰੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਅਤੇ ਬਾਈਬਲ ਦੀ ਸਿਰਫ਼ ਇਤਹਾਸ ਦੀ ਪਹਿਲੀ ਪੋਥੀ ਵਿਚ ਇਨ੍ਹਾਂ ਕੰਮਾਂ ਦੇ ਜ਼ਿਆਦਾ ਵੇਰਵੇ ਦਿੱਤੇ ਗਏ ਹਨ। ਦਾਊਦ ਬਾਦਸ਼ਾਹ ਤੇ ਉਸ ਦੀ ਪਰਜਾ ਨੇ ਹੈਕਲ ਦੀ ਤਿਆਰੀ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਸੀ। ਫਿਰ 40 ਸਾਲ ਦੀ ਬਾਦਸ਼ਾਹਤ ਤੋਂ ਬਾਅਦ ਦਾਊਦ “ਜੀਉਣ, ਧਨ ਅਤੇ ਪਤ ਨਾਲ ਪੂਰਨ ਹੋ ਕੇ ਮਰ ਗਿਆ ਅਤੇ ਉਸ ਦਾ ਪੁੱਤ੍ਰ ਸੁਲੇਮਾਨ ਉਸ ਦੇ ਥਾਂ ਪਾਤਸ਼ਾਹ ਹੋਇਆ।”—1 ਇਤਹਾਸ 29:28.

ਕੁਝ ਸਵਾਲਾਂ ਦੇ ਜਵਾਬ:

11:11—ਇੱਥੇ ਤਿੰਨ ਸੌ ਲੋਕਾਂ ਦੇ ਮਾਰੇ ਜਾਣ ਬਾਰੇ ਕਿਉਂ ਲਿਖਿਆ ਜਦ ਕਿ ਇਸੇ ਬਿਰਤਾਂਤ ਬਾਰੇ 2 ਸਮੂਏਲ 23:8 ਵਿਚ ਅੱਠ ਸੌ ਲੋਕਾਂ ਦੀ ਗੱਲ ਕੀਤੀ ਗਈ ਹੈ? ਦਾਊਦ ਦੇ ਤਿੰਨ ਸੂਰਮਿਆਂ ਦਾ ਮੁਖੀਆ ਯੋਸ਼ੇਬ-ਬੱਸ਼ਬਥ ਉਰਫ਼ ਯਾਸ਼ਾਬਆਮ ਸੀ। ਦੂਜਿਆਂ ਦੇ ਨਾਂ ਅਲਆਜ਼ਾਰ ਅਤੇ ਸ਼ੰਮਾਹ ਸਨ। (2 ਸਮੂਏਲ 23:8-11) ਇੱਦਾਂ ਲੱਗਦਾ ਹੈ ਇਸ ਬਿਰਤਾਂਤ ਵਿਚ ਦੋ ਵੱਖਰੀਆਂ ਘਟਨਾਵਾਂ ਦੀ ਗੱਲ ਕੀਤੀ ਗਈ ਹੈ ਜਦੋਂ ਯਾਸ਼ਾਬਆਮ ਨੇ ਆਪਣੇ ਦੁਸ਼ਮਣਾਂ ਤੇ ਹਮਲਾ ਕੀਤਾ ਸੀ।

11:20, 21—ਕੀ ਅਬੀਸ਼ਈ ਦਾਊਦ ਦੇ ਤਿੰਨ ਸੂਰਬੀਰਾਂ ਵਿੱਚੋਂ ਸੀ? ਅਬੀਸ਼ਈ ਦਾਊਦ ਦੇ ਤਿੰਨ ਮੁੱਖ ਸੂਰਮਿਆਂ ਵਿੱਚੋਂ ਨਹੀਂ ਸੀ। ਪਰ ਕੁਝ ਬਾਈਬਲਾਂ ਜਿਵੇਂ ਕਿ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਦੱਸਿਆ ਗਿਆ ਕਿ ਉਹ 30 ਸੂਰਮਿਆਂ ਦਾ ਆਗੂ ਸੀ ਤੇ ਉਨ੍ਹਾਂ ਤੋਂ ਜ਼ਿਆਦਾ ਪ੍ਰਸਿੱਧ ਸੀ। ਉਸ ਨੇ ਯਾਸ਼ਾਬਆਮ ਵਾਂਗ ਕੋਈ ਵੱਡਾ ਕੰਮ ਕੀਤਾ ਸੀ ਜਿਸ ਕਰਕੇ ਉਹ ਤਿੰਨਾਂ ਜਿੰਨਾ ਪ੍ਰਸਿੱਧ ਹੋ ਗਿਆ ਸੀ।

12:8—ਗਾਦੀ ਸੂਰਮਿਆਂ ਦੇ ਮੂੰਹ “ਸੀਂਹ ਦੇ ਮੂੰਹ” ਵਰਗੇ ਕਿਵੇਂ ਸਨ? ਇਹ ਬਹਾਦਰ ਆਦਮੀ ਦਾਊਦ ਦੇ ਨਾਲ ਉਜਾੜ ਵਿਚ ਸਨ। ਇਨ੍ਹਾਂ ਦੇ ਵਾਲ ਲੰਬੇ ਹੋ ਜਾਣ ਕਾਰਨ ਇਹ ਸ਼ੇਰ ਸਮਾਨ ਨਜ਼ਰ ਆਉਣ ਲੱਗ ਪਏ ਸਨ।

13:5—‘ਮਿਸਰ ਦਾ ਸ਼ੀਹੋਰ’ ਕੀ ਹੈ? ਇਬਰਾਨੀ ਭਾਸ਼ਾ ਵਿਚ ਸ਼ੀਹੋਰ ਦਾ ਮਤਲਬ ਹੈ ਨਦੀ ਜਿਸ ਕਰਕੇ ਕਈ ਲੋਕ ਸਮਝਦੇ ਹਨ ਕਿ ਇੱਥੇ ਨੀਲ ਦਰਿਆ ਦੀ ਕਿਸੇ ਉਪ-ਨਦੀ ਦੀ ਗੱਲ ਕੀਤੀ ਗਈ ਹੈ। ਗਿਣਤੀ 34:5 ਵਿਚ “ਮਿਸਰ ਦੀ ਨਦੀ” ਲਈ ਇਕ ਹੋਰ ਇਬਰਾਨੀ ਸ਼ਬਦ ਵਰਤਿਆ ਗਿਆ ਹੈ ਜਿਸ ਦਾ ਸਹੀ ਮਤਲਬ ‘ਵਾਦੀ’ ਹੈ। ਇਸ ਕਰਕੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ‘ਮਿਸਰ ਦਾ ਸ਼ੀਹੋਰ’ ਇਕ ਵੱਡੀ ਵਾਦੀ ਸੀ ਜੋ ਵਾਅਦਾ ਕੀਤੇ ਦੇਸ਼ ਦੀ ਦੱਖਣ-ਪੱਛਮੀ ਸਰਹੱਦ ਸੀ।—ਗਿਣਤੀ 34:2, 5; ਉਤਪਤ 15:18.

16:1, 37-40; 21:29, 30; 22:19—ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆਏ ਜਾਣ ਦੇ ਸਮੇਂ ਤੋਂ ਲੈ ਕੇ ਹੈਕਲ ਦੀ ਉਸਾਰੀ ਤਕ ਇਸਰਾਏਲ ਵਿਚ ਭਗਤੀ ਕਰਨ ਦਾ ਕੀ ਇੰਤਜ਼ਾਮ ਸੀ? ਦਾਊਦ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆ ਕੇ ਤੰਬੂ ਵਿਚ ਰੱਖਿਆ ਸੀ, ਪਰ ਉਸ ਨੇ ਡੇਹਰੇ ਨੂੰ ਯਰੂਸ਼ਲਮ ਵਿਚ ਨਹੀਂ ਲਿਆਂਦਾ। ਡੇਹਰਾ ਗਿਬਓਨ ਵਿਚ ਸੀ ਜਿੱਥੇ ਸਦੋਕ ਜਾਜਕ ਅਤੇ ਉਸ ਦੇ ਭਰਾ ਬਿਵਸਥਾ ਮੁਤਾਬਕ ਚੜ੍ਹਾਵੇ ਚੜ੍ਹਾਉਂਦੇ ਰਹੇ। ਜਦ ਤਕ ਯਰੂਸ਼ਲਮ ਵਿਚ ਹੈਕਲ ਦੀ ਉਸਾਰੀ ਨਹੀਂ ਹੋਈ, ਉਹ ਇਸੇ ਤਰ੍ਹਾਂ ਕਰਦੇ ਰਹੇ। ਜਦ ਹੈਕਲ ਦੀ ਉਸਾਰੀ ਪੂਰੀ ਹੋਈ, ਤਾਂ ਡੇਹਰੇ ਨੂੰ ਗਿਬਓਨ ਤੋਂ ਯਰੂਸ਼ਲਮ ਲਿਆਂਦਾ ਗਿਆ ਅਤੇ ਨੇਮ ਦੇ ਸੰਦੂਕ ਨੂੰ ਹੈਕਲ ਦੇ ਅੱਤ ਪਵਿੱਤਰ ਅਸਥਾਨ ਵਿਚ ਰੱਖਿਆ ਗਿਆ ਸੀ।—1 ਰਾਜਿਆਂ 8:4, 6.

ਸਾਡੇ ਲਈ ਸਬਕ:

13:11. ਜਦ ਸਾਡੀ ਕੋਈ ਕੋਸ਼ਿਸ਼ ਨਾਕਾਮਯਾਬ ਹੁੰਦੀ ਹੈ, ਤਾਂ ਸਾਨੂੰ ਗੁੱਸੇ ਵਿਚ ਆ ਕੇ ਯਹੋਵਾਹ ਨੂੰ ਦੋਸ਼ ਦੇਣ ਦੀ ਬਜਾਇ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਿਉਂ ਹੋਇਆ। ਦਾਊਦ ਨੇ ਇਸੇ ਤਰ੍ਹਾਂ ਕੀਤਾ ਹੋਣਾ। ਉਸ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਲਿਆਉਣਾ ਚਾਹਿਆ, ਪਰ ਉਸ ਦੀ ਪਹਿਲੀ ਕੋਸ਼ਿਸ਼ ਦੇ ਮਾੜੇ ਨਤੀਜੇ ਨਿਕਲੇ। ਸਹੀ ਤਰੀਕਾ ਵਰਤ ਕੇ ਉਹ ਆਪਣੀ ਦੂਜੀ ਕੋਸ਼ਿਸ਼ ਵਿਚ ਕਾਮਯਾਬ ਹੋਇਆ ਸੀ। *

14:10, 13-16; 22:17-19. ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਸ ਦਾ ਸਾਡੀ ਭਗਤੀ ਤੇ ਅਸਰ ਪਵੇਗਾ, ਸਾਨੂੰ ਯਹੋਵਾਹ ਅੱਗੇ ਪ੍ਰਾਰਥਨਾ ਕਰ ਕੇ ਉਸ ਦੀ ਸੇਧ ਮੰਗਣੀ ਚਾਹੀਦੀ ਹੈ।

16:23-29. ਯਹੋਵਾਹ ਦੀ ਭਗਤੀ ਸਾਡੀ ਜ਼ਿੰਦਗੀ ਵਿਚ ਮੁੱਖ ਗੱਲ ਹੋਣੀ ਚਾਹੀਦੀ ਹੈ।

18:3. ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। ਉਸ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਦਾਊਦ ਦੇ ਜ਼ਰੀਏ ਪੂਰਾ ਕੀਤਾ ਕਿ ਉਹ ਅਬਰਾਹਾਮ ਦੀ ਸੰਤਾਨ ਨੂੰ ਉਹ ਦੇਸ਼ ਦੇਵੇਗਾ ਜੋ “ਮਿਸਰ ਦੇ ਦਰਿਆ ਤੋਂ ਲੈਕੇ ਵੱਡੇ ਦਰਿਆ ਫਰਾਤ ਤੀਕ” ਹੈ।—ਉਤਪਤ 15:18; 1 ਇਤਹਾਸ 13:5.

21:13-15. ਯਹੋਵਾਹ ਨੇ ਦੂਤ ਨੂੰ ਬਿਪਤਾ ਰੋਕਣ ਲਈ ਕਿਹਾ ਕਿਉਂਕਿ ਉਹ ਆਪਣੇ ਲੋਕਾਂ ਦੇ ਦੁੱਖ ਮਹਿਸੂਸ ਕਰਦਾ। ਬਾਈਬਲ ਕਹਿੰਦੀ ਹੈ ਕਿ “ਉਸ ਦੀਆਂ ਦਯਾਂ ਬਹੁਤ ਵਡੀਆਂ ਹਨ।” *

22:5, 9; 29:3-5, 14-16. ਭਾਵੇਂ ਦਾਊਦ ਨੂੰ ਯਹੋਵਾਹ ਦਾ ਭਵਨ ਉਸਾਰਨ ਦਾ ਕੰਮ ਨਹੀਂ ਸੌਂਪਿਆ ਗਿਆ ਸੀ, ਫਿਰ ਵੀ ਉਸ ਨੇ ਖੁੱਲ੍ਹੇ ਦਿਲ ਨਾਲ ਉਸ ਦੀ ਤਿਆਰੀ ਕੀਤੀ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਉਸ ਕੋਲ ਜੋ ਵੀ ਸੀ ਉਹ ਸਭ ਯਹੋਵਾਹ ਦੀ ਦੇਣ ਸੀ। ਯਹੋਵਾਹ ਦੀ ਭਲਾਈ ਬਾਰੇ ਜਾਣ ਕੇ ਸਾਨੂੰ ਵੀ ਦਾਊਦ ਵਾਂਗ ਖੁੱਲ੍ਹੇ ਦਿਲ ਵਾਲੇ ਬਣਨਾ ਚਾਹੀਦਾ ਹੈ।

24:7-18. ਦਾਊਦ ਨੇ ਲੇਵੀਆਂ ਨੂੰ 24 ਟੋਲੀਆਂ ਵਿਚ ਵੰਡਿਆ ਸੀ ਜਿਨ੍ਹਾਂ ਨੇ ਆਪਣੀ ਵਾਰੀ ਅਨੁਸਾਰ ਹੈਕਲ ਵਿਚ ਸੇਵਾ ਕਰਨੀ ਸੀ। ਜਦ ਯਹੋਵਾਹ ਦਾ ਦੂਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਪਿਤਾ ਜ਼ਕਰਯਾਹ ਕੋਲ ਆਇਆ ਸੀ, ਤਾਂ ਉਸ ਸਮੇਂ ਵੀ ਹੈਕਲ ਦਾ ਕੰਮ ਇਸੇ ਤਰ੍ਹਾਂ ਹੁੰਦਾ ਸੀ। ਜ਼ਕਰਯਾਹ “ਅਬੀਯਾਹ ਦੇ ਵਾਰੀ ਵਾਲਿਆਂ ਵਿੱਚੋਂ” ਸੀ ਅਤੇ ਉਸ ਵੇਲੇ ਆਪਣੀ ਵਾਰੀ ਸਿਰ ਹੈਕਲ ਵਿਚ ਜਾਜਕ ਦਾ ਕੰਮ ਕਰ ਰਿਹਾ ਸੀ। (ਲੂਕਾ 1:5, 8, 9) ਯਹੋਵਾਹ ਦੇ ਭਗਤਾਂ ਬਾਰੇ ਅਜਿਹੇ ਬਿਰਤਾਂਤ ਮਨ-ਘੜਤ ਕਹਾਣੀਆਂ ਉੱਤੇ ਨਹੀਂ ਬਲਕਿ ਹਕੀਕਤਾਂ ਉੱਤੇ ਆਧਾਰਿਤ ਹਨ। ਇਸੇ ਤਰ੍ਹਾਂ ਅੱਜ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਗਰਾਨੀ ਅਧੀਨ ਯਹੋਵਾਹ ਦੀ ਉਪਾਸਨਾ ਸਹੀ ਢੰਗ ਨਾਲ ਹੁੰਦੀ ਹੈ ਅਤੇ ਜੇ ਅਸੀਂ ਉਸ ਦੀ ਗੱਲ ਸੁਣਾਂਗੇ, ਤਾਂ ਸਾਨੂੰ ਵੀ ਜ਼ਕਰਯਾਹ ਵਾਂਗ ਬਰਕਤਾਂ ਮਿਲਣਗੀਆਂ।—ਮੱਤੀ 24:45.

“ਚਿੱਤ ਦੇ ਪ੍ਰੇਮ ਨਾਲ” ਯਹੋਵਾਹ ਦੀ ਸੇਵਾ ਕਰੋ

ਇਤਹਾਸ ਦੀ ਪਹਿਲੀ ਪੋਥੀ ਵਿਚ ਸਿਰਫ਼ ਵੰਸ਼ਾਵਲੀ ਦੀਆਂ ਸੂਚੀਆਂ ਹੀ ਨਹੀਂ ਹਨ। ਇਸ ਵਿਚ ਦਾਊਦ ਦੀਆਂ ਜਿੱਤਾਂ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਕਿਵੇਂ ਲਿਆਂਦਾ ਸੀ, ਹੈਕਲ ਦੀ ਤਿਆਰ ਲਈ ਕੀ-ਕੀ ਕੀਤਾ ਸੀ ਅਤੇ ਲੇਵੀਆਂ ਦੇ ਕੰਮਾਂ ਨੂੰ ਕਿਵੇਂ ਸੰਗਠਿਤ ਕੀਤਾ ਸੀ। ਇਹ ਸਭ ਕੁਝ ਅਜ਼ਰਾ ਨੇ ਇਸਰਾਏਲੀਆਂ ਦੇ ਫ਼ਾਇਦੇ ਲਈ ਲਿਖਿਆ ਸੀ ਕਿ ਉਹ ਫਿਰ ਤੋਂ ਜੋਸ਼ ਨਾਲ ਹੈਕਲ ਵਿਚ ਯਹੋਵਾਹ ਦੀ ਭਗਤੀ ਕਰਨ।

ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਕੇ ਦਾਊਦ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਹੈ! ਆਪਣੇ ਨਾਂ ਦੀ ਵਡਿਆਈ ਕਰਾਉਣ ਦੀ ਬਜਾਇ ਦਾਊਦ ਨੇ ਯਹੋਵਾਹ ਦੀ ਮਰਜ਼ੀ ਪੂਰੀ ਕੀਤੀ। ਸਾਨੂੰ ਵੀ “ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ” ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ।—1 ਇਤਹਾਸ 28:9.

[ਫੁਟਨੋਟ]

^ ਪੈਰਾ 2 ਪਰਮੇਸ਼ੁਰ ਦੇ ਸੰਦੂਕ ਨੂੰ ਯਰੂਸ਼ਲਮ ਲਿਆਉਣ ਦੀ ਦਾਊਦ ਦੀ ਕੋਸ਼ਿਸ਼ ਤੋਂ ਹੋਰ ਸਬਕ ਸਿੱਖਣ ਲਈ ਪਹਿਰਾਬੁਰਜ 15 ਮਈ 2005 ਸਫ਼ੇ 16-19 ਦੇਖੋ।

^ ਪੈਰਾ 6 ਦਾਊਦ ਦੇ ਲੋਕਾਂ ਦੀ ਨਾਜਾਇਜ਼ ਤੌਰ ਤੇ ਗਿਣਤੀ ਕਰਨ ਤੋਂ ਹੋਰ ਸਬਕ ਸਿੱਖਣ ਲਈ ਪਹਿਰਾਬੁਰਜ 15 ਮਈ 2005 ਸਫ਼ੇ 16-19 ਦੇਖੋ।

[ਸਫ਼ੇ 8-11 ਉੱਤੇ ਚਾਰਟ/ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

4026 ਈ. ਪੂ. ਆਦਮ ਆਦਮ ਤੋਂ

ਨੂਹ ਤਕ (1,056 ਸਾਲ)

130 ਸਾਲ ⇩

 

ਸੇਥ

 

105 ⇩

 

ਅਨੋਸ਼

 

90 ⇩

 

ਕੇਨਾਨ

 

70 ⇩

 

ਮਹਲਲੇਲ

 

65 ⇩

 

ਯਰਦ

 

162 ⇩

 

ਹਨੋਕ

 

65 ⇩

 

ਮਥੂਸਲਹ

 

187 ⇩

 

ਲਾਮਕ

 

182 ⇩

 

2970 ਈ. ਪੂ. ਨੂਹ 2970 ਈ. ਪੂ. ਵਿਚ ਨੂਹ ਦਾ ਜਨਮ

ਨੂਹ ਤੋਂ

502 ਸਾਲ ⇩ ਅਬਰਾਹਾਮ ਤਕ (952 ਸਾਲ)

 

ਸ਼ੇਮ

2370 ਈ. ਪੂ. ਵਿਚ ਜਲ-ਪਰਲੋ

100 ⇩

 

ਅਰਪਕਸ਼ਾਦ

 

35 ⇩

 

ਸ਼ਾਲਹ

 

30 ⇩

 

ਏਬਰ

 

34 ⇩

 

ਪਲਗ

 

30 ⇩

 

ਰਊ

 

32 ⇩

 

ਸਰੂਗ

 

30 ⇩

 

ਨਾਹੋਰ

 

29 ⇩

 

ਤਾਰਹ

 

130 ⇩

 

2018 ਈ. ਪੂ. ਅਬਰਾਹਾਮ 2018 ਈ. ਪੂ. ਵਿਚ ਅਬਰਾਹਾਮ ਦਾ ਜਨਮ

ਅਬਰਾਹਾਮ ਤੋਂ ਦਾਊਦ ਤਕ:

100 ਸਾਲ 14 ਪੀੜ੍ਹੀਆਂ (911 ਸਾਲ)

 

ਇਸਹਾਕ

 

60 ⇩

ਯਾਕੂਬ

 

88 ਕੁ ⇩

 

ਯਹੂਦਾਹ

 

 

ਪਾਰਸ

 

 

ਹਸਰੋਨ

 

 

ਰਾਮ

 

 

ਅੰਮੀਨਾਦਾਬ

 

 

ਨਹਸ਼ੋਨ

 

 

ਸਲਮੋਨ

 

 

ਬੋਅਜ਼

 

 

ਓਬੇਦ

 

 

ਯੱਸੀ

 

 

1107 ਈ. ਪੂ. ਵਿਚ ਦਾਊਦ ਦਾ ਜਨਮ