Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਖਰਿਆਈ ਬਣਾਈ ਰੱਖੀਏ?

ਅਸੀਂ ਖਰਿਆਈ ਰੱਖ ਕੇ ਯਹੋਵਾਹ ਦਾ ਪੱਖ ਲੈਂਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਸ਼ਤਾਨ ਨੂੰ ਝੂਠਾ ਸਾਬਤ ਕਰਦੇ ਹਾਂ। ਖਰਿਆਈ ਦੇ ਆਧਾਰ ਤੇ ਯਹੋਵਾਹ ਸਾਡਾ ਨਿਆਂ ਕਰਦਾ ਹੈ। ਇਸ ਲਈ ਚੰਗੇ ਭਵਿੱਖ ਦੀ ਉਮੀਦ ਵਾਸਤੇ ਖਰਿਆਈ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।—12/15, ਸਫ਼ੇ 4-6.

ਕਿਹੜੇ ਕੁਝ ਖ਼ਿਤਾਬਾਂ ਤੋਂ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਪਤਾ ਲੱਗਦਾ ਹੈ?

ਇਕਲੌਤਾ ਪੁੱਤਰ। ਸ਼ਬਦ। ਆਮੀਨ। ਨਵੇਂ ਨੇਮ ਦਾ ਵਿਚੋਲਾ। ਪ੍ਰਧਾਨ ਜਾਜਕ। ਭਵਿੱਖਬਾਣੀ ਵਿਚ ਦੱਸੀ ਸੰਤਾਨ।—12/15, ਸਫ਼ਾ 15.

ਇਹ ਮਹੱਤਵਪੂਰਣ ਗੱਲ ਕਿਉਂ ਹੈ ਕਿ ਏਲੀਯਾਹ ਨੇ ਆਪਣੇ ਸੇਵਕ ਨੂੰ ਸਮੁੰਦਰ ਵੱਲ ਦੇਖਣ ਲਈ ਕਿਹਾ, ਜਦ ਉਹ ਆਪ ਮੀਂਹ ਲਈ ਪ੍ਰਾਰਥਨਾ ਕਰ ਰਿਹਾ ਸੀ? (1 ਰਾਜ. 18:43-45)

ਏਲੀਯਾਹ ਪਾਣੀ ਦੇ ਚੱਕਰ ਬਾਰੇ ਜਾਣਦਾ ਸੀ। ਉਹ ਜਾਣਦਾ ਸੀ ਕਿ ਸਮੁੰਦਰ ਤੋਂ ਪਾਣੀ ਭਾਫ਼ ਦੇ ਰੂਪ ਵਿਚ ਉੱਠ ਕੇ ਬੱਦਲ ਬਣੇਗਾ ਅਤੇ ਜ਼ਮੀਨ ਉੱਤੇ ਮੀਂਹ ਦੇ ਰੂਪ ਵਿਚ ਵਰਸੇਗਾ।—ਅਪ੍ਰੈ.-ਜੂਨ, ਸਫ਼ੇ 25, 26.

ਪ੍ਰਚਾਰ ਵਿਚ ਅਸੀਂ ਆਪਣੀ ਖ਼ੁਸ਼ੀ ਨੂੰ ਕਿਵੇਂ ਵਧਾ ਸਕਦੇ ਹਾਂ?

ਅਸੀਂ ਇਹ ਗੱਲ ਆਪਣੇ ਮਨ ਵਿਚ ਰੱਖ ਸਕਦੇ ਹਾਂ ਕਿ ਪ੍ਰਚਾਰ ਰਾਹੀਂ ਅਸੀਂ ਦੂਜਿਆਂ ਦੀ ਕਿੰਨੀ ਮਦਦ ਕਰ ਸਕਦੇ ਹਾਂ। ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਉਦੇਸ਼ ਨਾਲ ਪ੍ਰਚਾਰ ਕਰ ਸਕਦੇ ਹਾਂ। ਜੇ ਲੋਕੀ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਆਪਣੀ ਗੱਲਬਾਤ ਢਾਲ਼ ਸਕਦੇ ਹਾਂ।—1/15, ਸਫ਼ੇ 8-10.

ਬਾਈਬਲ ਦੀਆਂ ਸਿੱਖਿਆਵਾਂ ਦਾ ਸਾਡੇ ਰਵੱਈਏ ਅਤੇ ਅੰਤਿਮ-ਸੰਸਕਾਰ ਸੰਬੰਧੀ ਰੀਤਾਂ-ਰਸਮਾਂ ’ਤੇ ਕੀ ਅਸਰ ਪੈਣਾ ਚਾਹੀਦਾ ਹੈ?

ਭਾਵੇਂ ਇਕ ਮਸੀਹੀ ਆਪਣੇ ਅਜ਼ੀਜ਼ਾਂ ਦੀ ਮੌਤ ਉੱਤੇ ਸੋਗ ਕਰ ਸਕਦਾ ਹੈ, ਪਰ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੁਰਦੇ ਕੁਝ ਨਹੀਂ ਕਰ ਸਕਦੇ। ਭਾਵੇਂ ਅਵਿਸ਼ਵਾਸੀ ਲੋਕ ਉਸ ਦੀ ਨੁਕਤਾਚੀਨੀ ਕਰਨ, ਪਰ ਉਹ ਉਨ੍ਹਾਂ ਰੀਤਾਂ-ਰਸਮਾਂ ਤੋਂ ਦੂਰ ਰਹਿੰਦਾ ਹੈ ਜਿਨ੍ਹਾਂ ਤੋਂ ਲੱਗਦਾ ਹੈ ਕਿ ਮੁਰਦੇ ਜੀਉਂਦੇ ਲੋਕਾਂ ’ਤੇ ਅਸਰ ਪਾ ਸਕਦੇ ਹਨ। ਸਮੱਸਿਆਵਾਂ ਤੋਂ ਬਚਣ ਲਈ ਕੁਝ ਮਸੀਹੀ ਆਪਣੀਆਂ ਖ਼ਾਹਸ਼ਾਂ ਦਸਤਾਵੇਜ਼ ਉੱਤੇ ਲਿਖਦੇ ਹਨ ਕਿ ਉਨ੍ਹਾਂ ਦਾ ਅੰਤਿਮ-ਸੰਸਕਾਰ ਕਿਵੇਂ ਕੀਤਾ ਜਾਣਾ ਚਾਹੀਦਾ ਹੈ।—2/15, ਸਫ਼ੇ 22-24.

ਕੀ “ਯਾਸ਼ਰ ਦੀ ਪੋਥੀ” ਅਤੇ “ਯਹੋਵਾਹ ਦੇ ਜੰਗ ਨਾਮੇ” ਪੋਥੀ ਬਾਈਬਲ ਦੀਆਂ ਗੁਆਚ ਚੁੱਕੀਆਂ ਕਿਤਾਬਾਂ ਹਨ? (ਯਹੋ. 10:13; ਗਿਣ. 21:14)

ਨਹੀਂ। ਲੱਗਦਾ ਹੈ ਕਿ ਬਾਈਬਲ ਦੇ ਜ਼ਮਾਨੇ ਦੇ ਇਹ ਉਹ ਦਸਤਾਵੇਜ਼ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਨਹੀਂ ਲਿਖਵਾਇਆ ਸੀ, ਪਰ ਬਾਈਬਲ ਦੇ ਲਿਖਾਰੀਆਂ ਨੇ ਉਨ੍ਹਾਂ ਤੋਂ ਜਾਣਕਾਰੀ ਲਈ ਸੀ।—3/15, ਸਫ਼ਾ 32.