ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2015

ਇਸ ਅੰਕ ਵਿਚ 6 ਅਪ੍ਰੈਲ ਤੋਂ 3 ਮਈ 2015 ਦੇ ਅਧਿਐਨ ਲੇਖ ਹਨ।

ਜਪਾਨ ਨੂੰ ਮਿਲਿਆ ਬੇਸ਼ਕੀਮਤੀ ਤੋਹਫ਼ਾ

ਜਪਾਨ ਵਿਚ ਬਾਈਬਲ—ਮੱਤੀ ਦੁਆਰਾ ਲਿਖਿਆ ਖ਼ੁਸ਼ੀ ਦਾ ਸੰਦੇਸ਼ ਨਾਂ ਦੀ ਇਕ ਨਵੀਂ ਕਿਤਾਬ ਰਿਲੀਜ਼ ਕੀਤੀ ਗਈ। ਇਹ ਕਿਤਾਬ ਅਨੋਖੀ ਕਿਉਂ ਹੈ? ਇਸ ਨੂੰ ਤਿਆਰ ਕਰਨ ਦੀ ਲੋੜ ਕਿਉਂ ਪਈ?

ਯਿਸੂ ਵਾਂਗ ਨਿਮਰ ਅਤੇ ਦਇਆਵਾਨ ਬਣੋ

1 ਪਤਰਸ 2:21 ਸਾਨੂੰ ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲਣ ਲਈ ਕਹਿੰਦਾ ਹੈ। ਭਾਵੇਂ ਕਿ ਅਸੀਂ ਨਾਮੁਕੰਮਲ ਇਨਸਾਨ ਹਾਂ, ਪਰ ਫਿਰ ਵੀ ਅਸੀਂ ਯਿਸੂ ਵਾਂਗ ਨਿਮਰਤਾ ਅਤੇ ਦਇਆ ਕਿਵੇਂ ਦਿਖਾ ਸਕਦੇ ਹਾਂ?

ਯਿਸੂ ਵਾਂਗ ਦਲੇਰ ਅਤੇ ਸਮਝਦਾਰ ਬਣੋ

ਅਸੀਂ ਬਾਈਬਲ ਵਿੱਚੋਂ ਪੜ੍ਹ ਕੇ ਜਾਣ ਸਕਦੇ ਹਾਂ ਕਿ ਯਿਸੂ ਕਿਹੋ ਜਿਹਾ ਸੀ। ਗੌਰ ਕਰੋ ਕਿ ਅਸੀਂ ਉਸ ਦੀ ਦਲੇਰੀ ਅਤੇ ਸਮਝਦਾਰੀ ਦੀ ਰੀਸ ਕਰਦੇ ਹੋਏ ਉਸ ਦੇ ਨਕਸ਼ੇ-ਕਦਮਾਂ ’ਤੇ ਕਿਵੇਂ ਚੱਲ ਸਕਦੇ ਹਾਂ।

ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖੋ

ਅਸੀਂ ਜਾਣਦੇ ਹਾਂ ਕਿ ਅੱਜ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਸਭ ਤੋਂ ਜ਼ਰੂਰੀ ਹੈ। ਪ੍ਰਚਾਰ ਲਈ ਤੁਸੀਂ ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਅਤੇ ਵਧਾਉਣ ਲਈ ਕੀ ਕਰ ਸਕਦੇ ਹੋ?

ਸਾਰੀਆਂ ਕੌਮਾਂ ਲਈ ‘ਯਹੋਵਾਹ ਬਾਰੇ ਸਿੱਖਣ’ ਦਾ ਰਾਹ ਖੁੱਲ੍ਹਿਆ

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪਹਿਲੀ ਸਦੀ ਦੇ ਮਸੀਹੀ ਕਿੰਨੇ ਕੁ ਕਾਮਯਾਬ ਰਹੇ? ਇਤਿਹਾਸ ਦੇ ਕਿਸੇ ਹੋਰ ਸਮੇਂ ਨਾਲੋਂ ਪਹਿਲੀ ਸਦੀ ਵਿਚ ਪ੍ਰਚਾਰ ਕਰਨਾ ਕਿਨ੍ਹਾਂ ਕਾਰਨਾਂ ਕਰਕੇ ਸ਼ਾਇਦ ਸੌਖਾ ਹੋ ਗਿਆ ਸੀ?

ਯਹੋਵਾਹ ਦੀ ਅਗਵਾਈ ਅਧੀਨ ਦੁਨੀਆਂ ਭਰ ਵਿਚ ਸਿੱਖਿਆ ਦਾ ਕੰਮ

ਹਾਲ ਹੀ ਦੇ ਸਮਿਆਂ ਵਿਚ ਕਿਨ੍ਹਾਂ ਗੱਲਾਂ ਕਾਰਨ ਯਹੋਵਾਹ ਦੇ ਲੋਕ ਦੁਨੀਆਂ ਭਰ ਵਿਚ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰ ਸਕੇ ਹਨ?

ਪਾਠਕਾਂ ਵੱਲੋਂ ਸਵਾਲ

ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਪਰਫਿਊਮ ਜਾਂ ਸੈਂਟ ਤੋਂ ਅਲਰਜੀ ਹੈ? ਕਿਹੜੇ ਹਾਲਾਤਾਂ ਵਿਚ ਇਕ ਭੈਣ ਨੂੰ ਸਿਰ ਢਕਣਾ ਚਾਹੀਦਾ ਹੈ?

ਇਤਿਹਾਸ ਦੇ ਪੰਨਿਆਂ ਤੋਂ

“ਬਹੁਤ ਹੀ ਖ਼ਾਸ ਸਮਾਂ”

ਜ਼ਾਇਨਸ ਵਾਚ ਟਾਵਰ ਵਿਚ ਕਿਹਾ ਗਿਆ ਕਿ ਮਸੀਹ ਦੀ ਮੌਤ ਦੀ ਯਾਦਗਾਰ ਦਾ ਸਮਾਂ “ਬਹੁਤ ਹੀ ਖ਼ਾਸ ਸਮਾਂ” ਸੀ ਅਤੇ ਇਹ ਮੈਗਜ਼ੀਨ ਪੜ੍ਹਨ ਵਾਲੇ ਸਾਰੇ ਲੋਕਾਂ ਨੂੰ ਇਹ ਯਾਦਗਾਰ ਮਨਾਉਣ ਦੀ ਤਾਕੀਦ ਕੀਤੀ। ਪੁਰਾਣੇ ਦਿਨਾਂ ਵਿਚ ਮੈਮੋਰੀਅਲ ਕਿਵੇਂ ਮਨਾਇਆ ਜਾਂਦਾ ਸੀ?