ਤੁਸੀਂ ਸ਼ੈਤਾਨ ਨਾਲ ਲੜ ਕੇ ਜਿੱਤ ਸਕਦੇ ਹੋ!
“ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ [ਸ਼ੈਤਾਨ] ਦਾ ਮੁਕਾਬਲਾ ਕਰੋ।”—1 ਪਤ. 5:9.
1. (ੳ) ਸ਼ੈਤਾਨ ਨਾਲ ਸਾਡੀ ਲੜਾਈ ਹੁਣ ਖ਼ਾਸਕਰ ਜ਼ਰੂਰੀ ਕਿਉਂ ਹੈ? (ਅ) ਸਾਨੂੰ ਕਿਵੇਂ ਪਤਾ ਹੈ ਕਿ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਜਿੱਤ ਸਕਦੇ ਹਾਂ?
ਸ਼ੈਤਾਨ ਦੀ ਲੜਾਈ ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਅਤੇ “ਹੋਰ ਭੇਡਾਂ” ਨਾਲ ਹੈ। (ਯੂਹੰ. 10:16) ਸ਼ੈਤਾਨ ਕੋਲ ਹੁਣ ਬਹੁਤ ਹੀ ਥੋੜ੍ਹਾ ਸਮਾਂ ਬਚਿਆ ਹੈ ਤੇ ਉਹ ਇਸ ਸਮੇਂ ਵਿਚ ਯਹੋਵਾਹ ਦੇ ਜ਼ਿਆਦਾ ਤੋਂ ਜ਼ਿਆਦਾ ਸੇਵਕਾਂ ਦੀ ਨਿਹਚਾ ਦੀ ਬੇੜੀ ਡੋਬਣੀ ਚਾਹੁੰਦਾ ਹੈ। (ਪ੍ਰਕਾਸ਼ ਦੀ ਕਿਤਾਬ 12:9, 12 ਪੜ੍ਹੋ।) ਪਰ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਜਿੱਤ ਸਕਦੇ ਹਾਂ। ਬਾਈਬਲ ਕਹਿੰਦੀ ਹੈ: “ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।”—ਯਾਕੂ. 4:7.
2, 3. (ੳ) ਸ਼ੈਤਾਨ ਲੋਕਾਂ ਨੂੰ ਇਹ ਯਕੀਨ ਕਿਉਂ ਦਿਵਾਉਣਾ ਚਾਹੁੰਦਾ ਹੈ ਕਿ ਉਹ ਅਸਲ ਵਿਚ ਨਹੀਂ ਹੈ? (ਅ) ਸਾਨੂੰ ਕਿਵੇਂ ਪਤਾ ਹੈ ਕਿ ਸ਼ੈਤਾਨ ਅਸਲ ਵਿਚ ਹੈ?
2 ਕਈਆਂ ਨੂੰ ਇਹ ਵਿਚਾਰ ਹਾਸੋਹੀਣਾ ਲੱਗਦਾ ਕਿ ਸ਼ੈਤਾਨ ਹੈ। ਉਹ ਮੰਨਦੇ ਹਨ ਕਿ ਸ਼ੈਤਾਨ ਅਤੇ ਦੁਸ਼ਟ ਦੂਤ ਨਾਵਲਾਂ, ਡਰਾਉਣੀਆਂ ਫ਼ਿਲਮਾਂ ਅਤੇ ਵੀਡੀਓ ਗੇਮਾਂ ਵਿਚ ਸਿਰਫ਼ ਕਾਲਪਨਿਕ ਕਿਰਦਾਰ ਹਨ। ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਤੁਸੀਂ ਬੁੱਧੀਮਾਨ ਹੋ, ਤਾਂ ਤੁਸੀਂ ਯਕੀਨ ਨਹੀਂ ਕਰੋਗੇ ਕਿ ਬੁਰੀਆਂ ਆਤਮਾਵਾਂ ਹਨ। ਕੀ ਸ਼ੈਤਾਨ ਨੂੰ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਲੋਕੀ ਇਹ ਨਹੀਂ ਮੰਨਦੇ ਕਿ ਉਹ ਤੇ ਉਸ ਦੇ ਦੁਸ਼ਟ ਦੂਤ ਅਸਲ ਵਿਚ ਹਨ? ਨਹੀਂ। ਸ਼ੈਤਾਨ ਲਈ ਇੱਦਾਂ ਦੇ ਲੋਕਾਂ ਨੂੰ ਧੋਖਾ ਦੇਣਾ ਹੋਰ ਵੀ ਆਸਾਨ ਹੈ ਜੋ ਸ਼ੱਕ ਕਰਦੇ ਹਨ ਕਿ ਉਹ ਅਸਲ ਵਿਚ ਹੈ। (2 ਕੁਰਿੰ. 4:4) ਅਸਲ ਵਿਚ ਸ਼ੈਤਾਨ ਇੱਦਾਂ ਦੇ ਵਿਚਾਰ ਫੈਲਾਉਂਦਾ ਹੈ ਤਾਂਕਿ ਉਹ ਲੋਕਾਂ ਨੂੰ ਗੁਮਰਾਹ ਕਰ ਸਕੇ।
ਉਤ. 3:1-5) ਉਸ ਨੇ ਯਹੋਵਾਹ ਨਾਲ ਗੱਲ ਕਰਦੇ ਸਮੇਂ ਅੱਯੂਬ ਦੇ ਇਰਾਦਿਆਂ ’ਤੇ ਸ਼ੱਕ ਜਤਾਇਆ ਸੀ। (ਅੱਯੂ. 1:9-12) ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 4:1-10) 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਸ਼ੈਤਾਨ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨਾਲ “ਲੜਨ ਲਈ” ਨਿਕਲ ਤੁਰਿਆ। (ਪ੍ਰਕਾ. 12:17) ਇਹ ਲੜਾਈ ਹਾਲੇ ਵੀ ਜਾਰੀ ਹੈ ਜਿਉਂ-ਜਿਉਂ ਸ਼ੈਤਾਨ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਨਿਹਚਾ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਲੜਾਈ ਜਿੱਤਣ ਲਈ ਸਾਨੂੰ ਸ਼ੈਤਾਨ ਨਾਲ ਲੜਨਾ ਅਤੇ ਆਪਣੀ ਨਿਹਚਾ ਮਜ਼ਬੂਤ ਰੱਖਣੀ ਪੈਣੀ ਹੈ। ਇਸ ਲੇਖ ਵਿਚ ਅਸੀਂ ਇੱਦਾਂ ਕਰਨ ਦੇ ਤਿੰਨ ਤਰੀਕਿਆਂ ’ਤੇ ਗੌਰ ਕਰਾਂਗੇ।
3 ਪਰ ਯਹੋਵਾਹ ਦੇ ਸੇਵਕ ਹੋਣ ਕਰਕੇ ਅਸੀਂ ਗੁਮਰਾਹ ਨਹੀਂ ਹੁੰਦੇ। ਅਸੀਂ ਜਾਣਦੇ ਹਾਂ ਕਿ ਸ਼ੈਤਾਨ ਅਸਲ ਵਿਚ ਹੈ। ਅਸੀਂ ਇਹ ਕਿੱਦਾਂ ਜਾਣਦੇ ਹਾਂ? ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ੈਤਾਨ ਨੇ ਹੱਵਾਹ ਨਾਲ ਸੱਪ ਰਾਹੀਂ ਗੱਲ ਕੀਤੀ ਸੀ। (ਘਮੰਡ ਕਰਨਾ ਛੱਡੋ
4. ਸ਼ੈਤਾਨ ਸਭ ਤੋਂ ਵੱਡਾ ਘਮੰਡੀ ਕਿਵੇਂ ਹੈ?
4 ਨਿਮਰਤਾ ਨਾਲ ਸ਼ੈਤਾਨ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਇਸ ਦੁਸ਼ਟ ਦੂਤ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਨ ਦੀ ਜੁਰਅਤ ਕੀਤੀ ਅਤੇ ਦੂਜਿਆਂ ਤੋਂ ਯਹੋਵਾਹ ਦੀ ਬਜਾਇ ਆਪਣੀ ਭਗਤੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਸ਼ੈਤਾਨ ਘਮੰਡ ਦੀ ਜੀਉਂਦੀ-ਜਾਗਦੀ ਮਿਸਾਲ ਹੈ। ਇਸ ਲਈ ਸ਼ੈਤਾਨ ਨਾਲ ਲੜਨ ਦਾ ਇਕ ਤਰੀਕਾ ਹੈ ਕਿ ਅਸੀਂ ਘਮੰਡ ਨਾ ਕਰੀਏ ਸਗੋਂ ਨਿਮਰ ਬਣੀਏ।—1 ਪਤਰਸ 5:5 ਪੜ੍ਹੋ।
5, 6. (ੳ) ਕੀ ਮਾਣ ਕਰਨਾ ਬੁਰੀ ਗੱਲ ਹੈ? ਸਮਝਾਓ। (ਅ) ਘਮੰਡ ਕਰਨਾ ਖ਼ਤਰਨਾਕ ਕਿਉਂ ਹੈ ਅਤੇ ਬਾਈਬਲ ਵਿਚ ਇਸ ਦੀਆਂ ਕਿਹੜੀਆਂ ਕੁਝ ਮਿਸਾਲਾਂ ਹਨ?
5 ਜਦੋਂ ਸਾਡੇ ਕਰੀਬੀ ਦੋਸਤ-ਮਿੱਤਰ ਜਾਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜਾਂ ਕੋਈ ਵਧੀਆ ਚੀਜ਼ ਹਾਸਲ ਕਰਦੇ ਹਾਂ, ਤਾਂ ਆਪਣੇ ’ਤੇ ਭਰੋਸਾ ਕਰਨਾ, ਖ਼ੁਦ ਨੂੰ ਆਦਰ-ਮਾਣ ਦੇਣਾ ਜਾਂ ਸੰਤੁਸ਼ਟ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਪੌਲੁਸ ਰਸੂਲ ਨੇ ਵੀ ਕਿਹਾ ਸੀ: “ਅਸੀਂ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਤੁਹਾਡੇ ਬਾਰੇ ਮਾਣ ਨਾਲ ਗੱਲ ਕਰਦੇ ਹਾਂ ਕਿਉਂਕਿ ਤੁਸੀਂ ਆਪਣੇ ਉੱਤੇ ਹੁੰਦੇ ਸਾਰੇ ਅਤਿਆਚਾਰ ਅਤੇ ਮੁਸ਼ਕਲਾਂ ਧੀਰਜ ਨਾਲ ਸਹਿ ਰਹੇ ਹੋ ਅਤੇ ਤੁਸੀਂ ਆਪਣੀ ਨਿਹਚਾ ਵੀ ਪੱਕੀ ਰੱਖੀ ਹੋਈ ਹੈ।” (2 ਥੱਸ. 1:4) ਦੂਜਿਆਂ ਦੇ ਕੰਮ ਬਾਰੇ ਚੰਗਾ ਮਹਿਸੂਸ ਕਰਨ ਅਤੇ ਆਪਣੇ ’ਤੇ ਕੁਝ ਹੱਦ ਤਕ ਮਾਣ ਕਰਨ ਦਾ ਸਾਨੂੰ ਫ਼ਾਇਦਾ ਹੋ ਸਕਦਾ ਹੈ। ਸਾਨੂੰ ਆਪਣੇ ਪਰਿਵਾਰ, ਸਭਿਆਚਾਰ ਜਾਂ ਉਸ ਜਗ੍ਹਾ ਕਰਕੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ ਜਿੱਥੇ ਅਸੀਂ ਪੈਦਾ ਹੋਏ ਹਾਂ।—ਰਸੂ. 21:39.
6 ਪਰ ਘਮੰਡ ਕਰਨ ਨਾਲ ਰਿਸ਼ਤੇ ਟੁੱਟ ਸਕਦੇ ਹਨ, ਖ਼ਾਸਕਰ ਯਹੋਵਾਹ ਨਾਲ ਸਾਡੀ ਦੋਸਤੀ। ਘਮੰਡ ਕਰਕੇ ਅਸੀਂ ਗੁੱਸੇ ਹੋ ਸਕਦੇ ਹਾਂ ਜਦੋਂ ਸਾਨੂੰ ਕੋਈ ਸਲਾਹ ਦਿੰਦਾ ਹੈ। ਘਮੰਡੀ ਹੋਣ ਕਾਰਨ ਅਸੀਂ ਸਲਾਹ ਨੂੰ ਨਿਮਰਤਾ ਨਾਲ ਮੰਨਣ ਦੀ ਬਜਾਇ ਇਸ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਹਾਂ। (ਜ਼ਬੂ. 141:5) ਇਸ ਤਰ੍ਹਾਂ ਅਸੀਂ ਆਪਣੇ-ਆਪ ਨੂੰ ਕੁਝ ਜ਼ਿਆਦਾ ਹੀ ਸਮਝਣ ਲੱਗ ਪੈਂਦੇ ਹਾਂ। ਇਹ ਉਨ੍ਹਾਂ ਲੋਕਾਂ ਦਾ ਘਮੰਡੀ ਰਵੱਈਆ ਹੈ ਜੋ ਆਪਣੇ-ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਮਝਦੇ ਹਨ। ਯਹੋਵਾਹ ਨੂੰ ਇਸ ਤਰ੍ਹਾਂ ਦੇ ਘਮੰਡੀ ਰਵੱਈਏ ਤੋਂ ਸਖ਼ਤ ਨਫ਼ਰਤ ਹੈ। (ਹਿਜ਼. 33:28; ਆਮੋ. 6:8) ਪਰ ਸ਼ੈਤਾਨ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਲੋਕ ਉਸ ਵਰਗਾ ਘਮੰਡ ਦਿਖਾ ਕੇ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹਨ। ਜ਼ਰਾ ਸੋਚੋ ਕਿ ਸ਼ੈਤਾਨ ਕਿੰਨਾ ਖ਼ੁਸ਼ ਹੋਇਆ ਜਦੋਂ ਉਸ ਨੇ ਨਿਮਰੋਦ, ਫ਼ਿਰਊਨ ਅਤੇ ਅਬਸ਼ਾਲੋਮ ਨੂੰ ਘਮੰਡ ਨਾਲ ਸ਼ੇਖ਼ੀਆਂ ਮਾਰਦੇ ਦੇਖਿਆ। (ਉਤ. 10:8, 9; ਕੂਚ 5:1, 2; 2 ਸਮੂ. 15:4-6) ਕਾਇਨ ਨੇ ਵੀ ਘਮੰਡ ਕਰਕੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਤੋੜ ਲਿਆ। ਯਹੋਵਾਹ ਨੇ ਕਾਇਨ ਨੂੰ ਆਪ ਤਾੜਨਾ ਦਿੱਤੀ ਸੀ, ਪਰ ਉਹ ਇੰਨਾ ਘਮੰਡੀ ਸੀ ਕਿ ਉਸ ਨੇ ਤਾੜਨਾ ਕਬੂਲ ਨਹੀਂ ਕੀਤੀ। ਢੀਠ ਹੋਣ ਕਰਕੇ ਉਸ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ ਅਤੇ ਯਹੋਵਾਹ ਖ਼ਿਲਾਫ਼ ਪਾਪ ਕਰਨ ਤੋਂ ਜ਼ਰਾ ਵੀ ਨਹੀਂ ਹਿਚਕਿਚਾਇਆ।—ਉਤ. 4:6-8.
7, 8. (ੳ) ਜਾਤ-ਪਾਤ ਕੀ ਹੈ ਤੇ ਇਸ ਦਾ ਘਮੰਡ ਨਾਲ ਕੀ ਸੰਬੰਧ ਹੈ? (ਅ) ਸਮਝਾਓ ਕਿ ਘਮੰਡ ਕਰਕੇ ਮੰਡਲੀ ਦੀ ਸ਼ਾਂਤੀ ਕਿਵੇਂ ਭੰਗ ਹੋ ਸਕਦੀ ਹੈ।
7 ਅੱਜ ਲੋਕ ਕਈ ਤਰੀਕਿਆਂ ਨਾਲ ਦਿਖਾਉਂਦੇ ਹਨ ਕਿ ਉਹ ਘਮੰਡੀ ਹਨ। ਘਮੰਡ ਦਾ ਸੰਬੰਧ ਕਈ ਵਾਰ ਜਾਤ-ਪਾਤ ਨਾਲ ਵੀ ਜੁੜਿਆ ਹੁੰਦਾ ਹੈ। ਇਕ ਡਿਕਸ਼ਨਰੀ ਮੁਤਾਬਕ ਜਾਤ-ਪਾਤ ਕਰਨ ਦਾ ਮਤਲਬ ਹੈ ਹੋਰ ਜਾਤਾਂ ਦੇ ਲੋਕਾਂ ਨਾਲ ਪੱਖਪਾਤ ਕਰਨਾ। ਇਸ ਦਾ ਮਤਲਬ “ਇਹ ਵਿਸ਼ਵਾਸ ਕਰਨਾ ਵੀ ਹੈ ਕਿ ਵੱਖੋ-ਵੱਖਰੀਆਂ ਜਾਤਾਂ ਦੇ ਲੋਕਾਂ ਵਿਚ ਵੱਖੋ-ਵੱਖਰੇ ਗੁਣ ਤੇ ਕਾਬਲੀਅਤਾਂ ਹਨ ਅਤੇ ਕੁਝ ਜਾਤਾਂ ਸ਼ੁਰੂ ਤੋਂ ਹੀ ਉੱਚੀਆਂ ਜਾਂ ਨੀਵੀਆਂ ਹਨ।” ਜਾਤ-ਪਾਤ ਦੇ ਕਾਰਨ ਦੰਗੇ-ਫ਼ਸਾਦ, ਯੁੱਧ ਅਤੇ ਨਸਲੀ ਕਤਲਾਮ ਵੀ ਹੋਏ ਹਨ।
8 ਇਹ ਸੱਚ ਹੈ ਕਿ ਇੱਦਾਂ ਦੀਆਂ ਗੱਲਾਂ ਮਸੀਹੀ ਯਾਕੂ. 4:1) ਜੇ ਅਸੀਂ ਦੂਜਿਆਂ ਨਾਲ ਨਫ਼ਰਤ ਕਰਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਅਸੀਂ ਉਨ੍ਹਾਂ ਨਾਲੋਂ ਬਿਹਤਰ ਹਾਂ, ਤਾਂ ਅਸੀਂ ਸ਼ਾਇਦ ਅਜਿਹਾ ਕੁਝ ਕਹਿ ਦੇਈਏ ਜਾਂ ਕਰ ਦੇਈਏ ਜਿਸ ਨਾਲ ਉਨ੍ਹਾਂ ਨੂੰ ਠੇਸ ਪਹੁੰਚ ਸਕਦੀ ਹੈ। (ਕਹਾ. 12:18) ਇਸ ਤੋਂ ਸਾਫ਼ ਹੈ ਕਿ ਘਮੰਡ ਕਰਕੇ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ।
ਮੰਡਲੀਆਂ ਵਿਚ ਨਹੀਂ ਹੋਣੀਆਂ ਚਾਹੀਦੀਆਂ। ਪਰ ਫਿਰ ਵੀ ਘਮੰਡ ਕਰਕੇ ਭੈਣਾਂ-ਭਰਾਵਾਂ ਵਿਚ ਕਦੇ-ਕਦੇ ਮਤਭੇਦ ਹੋ ਸਕਦੇ ਹਨ ਤੇ ਗੱਲ ਬਹੁਤ ਵਧ ਸਕਦੀ ਹੈ। ਪਹਿਲੀ ਸਦੀ ਦੇ ਮਸੀਹੀਆਂ ਨਾਲ ਵੀ ਇੱਦਾਂ ਹੀ ਕੁਝ ਹੋਇਆ ਸੀ ਜਿਸ ਕਰਕੇ ਯਾਕੂਬ ਨੇ ਉਨ੍ਹਾਂ ਤੋਂ ਇਹ ਜ਼ਬਰਦਸਤ ਸਵਾਲ ਪੁੱਛਿਆ: “ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ?” (9. ਜਾਤ-ਪਾਤ ਅਤੇ ਹਰ ਤਰ੍ਹਾਂ ਦੇ ਘਮੰਡ ਤੋਂ ਦੂਰ ਰਹਿਣ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
9 ਜੇ ਸਾਡੇ ਮਨ ਵਿਚ ਆ ਜਾਂਦਾ ਹੈ ਕਿ ਅਸੀਂ ਦੂਸਰਿਆਂ ਨਾਲੋ ਬਿਹਤਰ ਹਾਂ, ਤਾਂ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ” ਯਹੋਵਾਹ ਉਸ ਤੋਂ ਸਖ਼ਤ ਨਫ਼ਰਤ ਕਰਦਾ ਹੈ। (ਕਹਾ. 16:5) ਸਾਨੂੰ ਆਪਣੇ ਦਿਲ ਦੀ ਜਾਂਚ ਕਰਦੇ ਹੋਏ ਆਪਣੇ-ਆਪ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਸਮਝਦਾ ਹਾਂ ਜੋ ਹੋਰ ਜਾਤ, ਕੌਮ ਜਾਂ ਸਭਿਆਚਾਰ ਦੇ ਹਨ?’ ਜੇ ਹਾਂ, ਤਾਂ ਅਸੀਂ ਇਹ ਭੁੱਲ ਰਹੇ ਹੋਵਾਂਗੇ ਕਿ ਪਰਮੇਸ਼ੁਰ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ।” (ਰਸੂ. 17:26) ਇਕ ਤਰ੍ਹਾਂ ਨਾਲ ਅਸੀਂ ਸਾਰੇ ਇੱਕੋ ਜਾਤ ਦੇ ਹਾਂ ਕਿਉਂਕਿ ਅਸੀਂ ਸਾਰੇ ਆਦਮ ਤੋਂ ਆਏ ਹਾਂ। ਇਹ ਮੰਨਣਾ ਬੜੀ ਬੇਵਕੂਫ਼ੀ ਦੀ ਗੱਲ ਹੈ ਕਿ ਰੱਬ ਨੇ ਕੁਝ ਜਾਤਾਂ ਨੂੰ ਦੂਜੀਆਂ ਜਾਤਾਂ ਨਾਲੋਂ ਬਿਹਤਰ ਬਣਾਇਆ ਹੈ। ਜੇ ਅਸੀਂ ਇੱਦਾਂ ਸੋਚਦੇ ਹਾਂ, ਤਾਂ ਅਸੀਂ ਸ਼ੈਤਾਨ ਨੂੰ ਆਪਣਾ ਮਸੀਹੀ ਪਿਆਰ ਤੇ ਏਕਤਾ ਭੰਗ ਕਰਨ ਦਿੰਦੇ ਹਾਂ। (ਯੂਹੰ. 13:35) ਸ਼ੈਤਾਨ ਨਾਲ ਲੜਨ ਤੇ ਜਿੱਤਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਘਮੰਡ ਤੋਂ ਦੂਰ ਰਹੀਏ।—ਕਹਾ. 16:18.
ਧਨ-ਦੌਲਤ ਤੇ ਦੁਨੀਆਂ ਨਾਲ ਪਿਆਰ ਕਰਨ ਤੋਂ ਬਚੋ
10, 11. (ੳ) ਸੌਖਿਆਂ ਹੀ ਦੁਨੀਆਂ ਨਾਲ ਪਿਆਰ ਕਿਉਂ ਹੋ ਸਕਦਾ ਹੈ? (ਅ) ਦੁਨੀਆਂ ਨਾਲ ਦੇਮਾਸ ਦੇ ਪਿਆਰ ਦਾ ਕੀ ਨਤੀਜਾ ਨਿਕਲਿਆ?
10 ਸ਼ੈਤਾਨ ਇਸ ‘ਦੁਨੀਆਂ ਦਾ ਹਾਕਮ’ ਹੈ ਤੇ ਉਹ ਇਸ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਿਹਾ ਹੈ। (ਯੂਹੰ. 12:31; 1 ਯੂਹੰ. 5:19) ਅੱਜ ਦੁਨੀਆਂ ਜਿਨ੍ਹਾਂ ਜ਼ਿਆਦਾਤਰ ਚੀਜ਼ਾਂ ’ਤੇ ਜ਼ੋਰ ਦਿੰਦੀ ਹੈ, ਉਹ ਬਾਈਬਲ ਦੇ ਅਸੂਲਾਂ ਦੇ ਬਿਲਕੁਲ ਖ਼ਿਲਾਫ਼ ਹਨ। ਪਰ ਦੁਨੀਆਂ ਦੀ ਹਰ ਚੀਜ਼ ਬੁਰੀ ਨਹੀਂ ਹੈ। ਫਿਰ ਵੀ ਸਾਨੂੰ ਪਤਾ ਹੈ ਕਿ ਸ਼ੈਤਾਨ ਇਸ ਦੁਨੀਆਂ ਨੂੰ ਵਰਤ ਕੇ ਸਾਡੀਆਂ ਇੱਛਾਵਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦਾ ਹੈ ਤੇ ਸਾਡੇ ਤੋਂ ਪਾਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਜਾਂ ਉਸ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੁਨੀਆਂ ਨੂੰ ਪਿਆਰ ਕਰੀਏ ਤੇ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ।—1 ਯੂਹੰਨਾ 2:15, 16 ਪੜ੍ਹੋ।
11 ਪਹਿਲੀ ਸਦੀ ਦੇ ਕੁਝ ਮਸੀਹੀ ਦੁਨੀਆਂ ਨੂੰ ਪਿਆਰ ਕਰਦੇ ਸਨ। ਮਿਸਾਲ ਲਈ, ਪੌਲੁਸ ਨੇ ਲਿਖਿਆ: “ਦੇਮਾਸ ਨੇ ਮੈਨੂੰ ਛੱਡ ਦਿੱਤਾ ਹੈ ਕਿਉਂਕਿ ਉਸ ਨੂੰ ਦੁਨੀਆਂ ਨਾਲ ਪਿਆਰ ਸੀ।” (2 ਤਿਮੋ. 4:10) ਬਾਈਬਲ ਸਾਨੂੰ ਸਾਫ਼-ਸਾਫ਼ ਨਹੀਂ ਦੱਸਦੀ ਕਿ ਦੇਮਾਸ ਨੂੰ ਦੁਨੀਆਂ ਦੀ ਕਿਹੜੀ ਚੀਜ਼ ਨਾਲ ਪਿਆਰ ਸੀ ਜਿਸ ਕਰਕੇ ਉਸ ਨੇ ਪੌਲੁਸ ਨੂੰ ਛੱਡ ਦਿੱਤਾ। ਹੋ ਸਕਦਾ ਹੈ ਕਿ ਦੇਮਾਸ ਨੇ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਚੀਜ਼ਾਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇ ਇਹ ਸੱਚ ਸੀ, ਤਾਂ ਦੇਮਾਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਮਿਲਣ ਵਾਲੇ ਸਨਮਾਨ ਹਾਸਲ ਕਰਨ ਦਾ ਮੌਕਾ ਹੱਥੋਂ ਗੁਆ ਲਿਆ ਸੀ। ਕੀ ਇਸ ਦਾ ਕੋਈ ਫ਼ਾਇਦਾ ਹੋਇਆ? ਨਹੀਂ। ਦੇਮਾਸ ਪੌਲੁਸ ਦੀ ਮਦਦ ਕਰਦਾ ਰਹਿ ਸਕਦਾ ਸੀ। ਦੁਨੀਆਂ ਉਸ ਨੂੰ ਯਹੋਵਾਹ ਨਾਲੋਂ ਬਿਹਤਰ ਕੁਝ ਵੀ ਨਹੀਂ ਦੇ ਸਕਦੀ ਸੀ!—ਕਹਾ. 10:22.
12. ਸ਼ੈਤਾਨ ਕਿਸ ਤਰੀਕੇ ਨਾਲ “ਧਨ ਦੀ ਧੋਖਾ ਦੇਣ ਵਾਲੀ ਤਾਕਤ” ਵਰਤ ਕੇ ਸਾਡੀਆਂ ਇੱਛਾਵਾਂ ਦਾ ਫ਼ਾਇਦਾ ਉਠਾਉਂਦਾ ਹੈ?
12 ਅੱਜ ਇਸੇ ਤਰ੍ਹਾਂ ਸਾਡੇ ਨਾਲ ਵੀ ਹੋ ਸਕਦਾ ਹੈ। ਮਸੀਹੀ ਹੋਣ ਦੇ ਨਾਤੇ ਇਹ ਕੁਦਰਤੀ ਹੈ ਕਿ ਅਸੀਂ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਹਾਂ। (1 ਤਿਮੋ. 5:8) ਅਸੀਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਮਜ਼ਾ ਲਈਏ ਕਿਉਂਕਿ ਉਸ ਨੇ ਆਦਮ ਤੇ ਹੱਵਾਹ ਨੂੰ ਰਹਿਣ ਲਈ ਖ਼ੂਬਸੂਰਤ ਬਾਗ਼ ਦਿੱਤਾ ਸੀ। (ਉਤ. 2:9) ਸ਼ੈਤਾਨ “ਧਨ ਦੀ ਧੋਖਾ ਦੇਣ ਵਾਲੀ ਤਾਕਤ” ਵਰਤ ਕੇ ਸਾਡੀਆਂ ਇੱਛਾਵਾਂ ਦਾ ਫ਼ਾਇਦਾ ਉਠਾਉਂਦਾ ਹੈ। (ਮੱਤੀ 13:22) ਬਹੁਤ ਸਾਰੇ ਲੋਕੀ ਸੋਚਦੇ ਹਨ ਕਿ ਉਹ ਤਾਂ ਹੀ ਖ਼ੁਸ਼ ਜਾਂ ਸਫ਼ਲ ਹੋ ਸਕਦੇ ਹਨ ਜੇ ਉਨ੍ਹਾਂ ਕੋਲ ਪੈਸੇ ਤੇ ਚੀਜ਼ਾਂ ਹੋਣ। ਜੇ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਅਸੀਂ ਆਪਣੀ ਸਭ ਤੋਂ ਅਨਮੋਲ ਚੀਜ਼ ਗੁਆ ਸਕਦੇ ਹਾਂ ਯਾਨੀ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ ਸੀ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” (ਮੱਤੀ 6:24) ਜੇ ਅਸੀਂ ਸਿਰਫ਼ ਧਨ-ਦੌਲਤ ਦੀ ਗ਼ੁਲਾਮੀ ਕਰੀਏ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਹੈ। ਇਹੀ ਤਾਂ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਕਰੀਏ। ਆਓ ਆਪਾਂ ਕਦੀ ਵੀ ਯਹੋਵਾਹ ਨਾਲ ਆਪਣੀ ਦੋਸਤੀ ਨਾਲੋਂ ਜ਼ਿਆਦਾ ਅਹਿਮੀਅਤ ਪੈਸੇ ਜਾਂ ਇਸ ਨਾਲ ਖ਼ਰੀਦੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਨਾ ਦੇਈਏ। ਜੇ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਜਿੱਤਣੀ ਚਾਹੁੰਦੇ ਹਨ, ਤਾਂ ਸਾਨੂੰ ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ।—1 ਤਿਮੋਥਿਉਸ 6:6-10 ਪੜ੍ਹੋ।
ਅਨੈਤਿਕਤਾ ਦੇ ਫੰਦੇ ਤੋਂ ਬਚੋ
13. ਇਸ ਦੁਨੀਆਂ ਨੇ ਵਿਆਹ ਤੇ ਸੈਕਸ ਬਾਰੇ ਗ਼ਲਤ ਨਜ਼ਰੀਏ ਨੂੰ ਕਿਵੇਂ ਹੱਲਾਸ਼ੇਰੀ ਦਿੱਤੀ ਹੈ?
13 ਅਨੈਤਿਕਤਾ ਸ਼ੈਤਾਨ ਦਾ ਇਕ ਹੋਰ ਫੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਪਤੀ-ਪਤਨੀ ਲਈ ਇਕ-ਦੂਜੇ ਦੇ ਵਫ਼ਾਦਾਰ ਰਹਿਣਾ ਤੇ ਵਿਆਹੁਤਾ-ਬੰਧਨ ਨੂੰ ਮਜ਼ਬੂਤ ਰੱਖਣਾ ਪੁਰਾਣੇ ਖ਼ਿਆਲ ਹਨ ਤੇ ਇਹ ਉਨ੍ਹਾਂ ਦੇ ਪੈਰਾਂ ਵਿਚ ਬੇੜੀਆਂ ਹਨ। ਮਿਸਾਲ ਲਈ, ਇਕ ਹੀਰੋਇਨ ਦਾ ਕਹਿਣਾ ਹੈ ਕਿ ਇੱਕੋ ਹੀ ਜੀਵਨ ਸਾਥੀ ਨਾਲ ਵਫ਼ਾਦਾਰੀ ਨਿਭਾਈ ਹੀ ਨਹੀਂ ਜਾ ਸਕਦੀ। ਨਾਲੇ ਉਹ ਕਹਿੰਦੀ ਹੈ: “ਮੈਂ ਤਾਂ ਕਿਸੇ ਨੂੰ ਵੀ ਨਹੀਂ ਜਾਣਦੀ ਜੋ ਆਪਣੇ ਜੀਵਨ ਸਾਥੀ ਦਾ ਵਫ਼ਾਦਾਰ ਹੈ ਜਾਂ ਰਹਿਣਾ ਚਾਹੁੰਦਾ ਹੈ।” ਇਕ ਹੀਰੋ ਦਾ ਕਹਿਣਾ ਹੈ: “ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੱਕੋ ਹੀ ਇਨਸਾਨ ਨਾਲ ਪੂਰੀ ਜ਼ਿੰਦਗੀ ਬਿਤਾਉਣ ਲਈ ਬਣਾਇਆ ਗਿਆ ਹੈ।” ਜਦੋਂ ਮਸ਼ਹੂਰ ਲੋਕ ਪਰਮੇਸ਼ੁਰ ਵੱਲੋਂ ਮਿਲੇ ਵਿਆਹ ਦੇ ਤੋਹਫ਼ੇ ਦੀ ਆਲੋਚਨਾ ਕਰਦੇ ਹਨ, ਤਾਂ ਸ਼ੈਤਾਨ ਦੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ ਹੋਣੇ। ਸ਼ੈਤਾਨ ਵਿਆਹ ਦੇ ਕੀਤੇ ਪ੍ਰਬੰਧ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਤੇ ਨਾ ਹੀ ਉਹ ਚਾਹੁੰਦਾ ਹੈ ਕਿ ਕਿਸੇ ਦੇ ਵਿਆਹੁਤਾ-ਬੰਧਨ ਦੀ ਡੋਰ ਪੱਕੀ ਰਹੇ। ਜੇ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਜਿੱਤਣੀ ਚਾਹੁੰਦੇ ਹਾਂ, ਤਾਂ ਸਾਨੂੰ ਵਿਆਹ ਬਾਰੇ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ।
14, 15. ਜੇ ਤੁਹਾਨੂੰ ਅਨੈਤਿਕ ਕੰਮ ਕਰਨ ਦਾ ਲੋਭ ਆਉਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
14 ਭਾਵੇਂ ਅਸੀਂ ਵਿਆਹੇ ਹੋਈਏ ਜਾਂ ਕੁਆਰੇ, ਸਾਨੂੰ ਹਰ ਤਰ੍ਹਾਂ ਦੇ ਅਨੈਤਿਕ ਕੰਮਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀ ਇੱਦਾਂ ਕਰਨਾ ਆਸਾਨ ਹੈ? ਬਿਲਕੁਲ ਨਹੀਂ! ਮਿਸਾਲ ਲਈ, ਜੇ ਤੁਸੀਂ ਇਕ ਨੌਜਵਾਨ ਹੋ, ਤਾਂ ਤੁਸੀਂ ਆਪਣੇ ਨਾਲ ਪੜ੍ਹਨ ਵਾਲੇ ਮੁੰਡੇ-ਕੁੜੀਆਂ ਨੂੰ ਸ਼ੇਖ਼ੀਆਂ ਮਾਰਦੇ ਸੁਣਿਆ ਹੋਵੇਗਾ ਕਿ ਉਨ੍ਹਾਂ ਨੇ ਫਲਾਨੇ ਮੁੰਡੇ ਜਾਂ ਕੁੜੀ ਨਾਲ ਸੈਕਸ ਕੀਤਾ ਹੈ। ਉਹ ਸ਼ਾਇਦ ਇਹ ਵੀ ਸ਼ੇਖ਼ੀਆਂ ਮਾਰਨ ਕਿ ਉਨ੍ਹਾਂ ਨੇ ਆਪਣੇ ਮੋਬਾਇਲ ’ਤੇ ਅਸ਼ਲੀਲ ਮੈਸੇਜਿਸ ਤੇ ਤਸਵੀਰਾਂ ਭੇਜੀਆਂ ਹਨ। ਜੀ ਹਾਂ, ਕੁਝ ਦੇਸ਼ਾਂ ਵਿਚ ਇੱਦਾਂ ਦੇ ਮੈਸੇਜਿਸ ਭੇਜਣੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਭੇਜਣ ਦੇ ਬਰਾਬਰ ਸਮਝਿਆ ਜਾਂਦਾ ਹੈ। ਬਾਈਬਲ ਕਹਿੰਦੀ ਹੈ: “ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।” (1 ਕੁਰਿੰ. 6:18) ਜਿਨਸੀ ਸੰਬੰਧਾਂ ਕਰਕੇ ਬੀਮਾਰੀਆਂ ਫੈਲਦੀਆਂ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਬਹੁਤ ਦੁੱਖ ਸਹਿਣੇ ਪਏ ਤੇ ਕਈ ਮੌਤ ਦੇ ਮੂੰਹ ਵਿਚ ਵੀ ਚਲੇ ਗਏ। ਜਿਨ੍ਹਾਂ ਬਹੁਤ ਸਾਰੇ ਕੁਆਰੇ ਨੌਜਵਾਨਾਂ ਨੇ ਜਿਨਸੀ ਸੰਬੰਧ ਕਾਇਮ ਕੀਤੇ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਹੁਤ ਪਛਤਾਵਾ ਹੈ ਕਿ ਉਨ੍ਹਾਂ ਨੇ ਇੱਦਾਂ ਕੀਤਾ। ਮਨੋਰੰਜਨ ਦੀ ਦੁਨੀਆਂ ਚਾਹੁੰਦੀ ਹੈ ਕਿ ਅਸੀਂ ਮੰਨੀਏ ਕਿ ਪਰਮੇਸ਼ੁਰ ਦੇ ਅਸੂਲ ਤੋੜ ਕੇ ਸਾਨੂੰ ਕੋਈ ਵੀ ਬੁਰਾ ਅੰਜਾਮ ਨਹੀਂ ਭੁਗਤਣਾ ਪਵੇਗਾ। ਜੇ ਅਸੀਂ ਇਸ ਝੂਠ ’ਤੇ ਯਕੀਨ ਕਰਾਂਗੇ, ਤਾਂ ਅਸੀਂ “ਪਾਪ ਦੀ ਧੋਖਾ ਦੇਣ ਵਾਲੀ ਤਾਕਤ” ਕਰਕੇ ਗ਼ਲਤ ਰਾਹ ਪੈ ਸਕਦੇ ਹਾਂ।—ਇਬ. 3:13.
15 ਜੇ ਤੁਹਾਨੂੰ ਅਨੈਤਿਕ ਕੰਮ ਵਿਚ ਫਸਣ ਦਾ ਲੋਭ ਆਉਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਆਪਣੀ ਇਸ ਕਮਜ਼ੋਰੀ ਨੂੰ ਪਛਾਣੋ। (ਰੋਮੀ. 7:22, 23) ਪਰਮੇਸ਼ੁਰ ਨੂੰ ਹਿੰਮਤ ਲਈ ਪ੍ਰਾਰਥਨਾ ਕਰੋ। (ਫ਼ਿਲਿ. 4:6, 7, 13) ਉਨ੍ਹਾਂ ਹਲਾਤਾਂ ਤੋਂ ਦੂਰ ਰਹੋ ਜਿਨ੍ਹਾਂ ਕਰਕੇ ਤੁਸੀਂ ਅਨੈਤਿਕਤਾ ਦੇ ਫੰਦੇ ਵਿਚ ਫਸ ਸਕਦੇ ਹੋ। (ਕਹਾ. 22:3) ਜਦੋਂ ਵੀ ਇੱਦਾਂ ਕਰਨ ਦਾ ਲੋਭ ਆਉਂਦਾ ਹੈ, ਤਾਂ ਇਕਦਮ ਉਸ ਫੰਦੇ ਤੋਂ ਦੂਰ ਭੱਜ ਜਾਓ।—ਉਤ. 39:12.
16. ਜਦੋਂ ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਤਾਂ ਯਿਸੂ ਨੇ ਕੀ ਕਿਹਾ ਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?
16 ਯਿਸੂ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਛੱਡੀ। ਉਹ ਸ਼ੈਤਾਨ ਦੇ ਵਾਅਦਿਆਂ ਕਰਕੇ ਮੂਰਖ ਨਹੀਂ ਸੀ ਬਣਿਆ। ਯਿਸੂ ਨੇ ਇਕ ਪਲ ਲਈ ਵੀ ਇਨ੍ਹਾਂ ਵਾਅਦਿਆਂ ਬਾਰੇ ਨਹੀਂ ਸੋਚਿਆ। ਇਸ ਦੀ ਬਜਾਇ, ਉਸ ਨੇ ਉਸੇ ਵੇਲੇ ਮੱਤੀ 4:4-10 ਪੜ੍ਹੋ।) ਯਿਸੂ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਜਦੋਂ ਸ਼ੈਤਾਨ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਫਟਾਫਟ ਸ਼ੈਤਾਨ ਨੂੰ ਹਵਾਲੇ ਦੱਸੇ। ਜੇ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਜਿੱਤਣਾ ਚਾਹੁੰਦੇ ਹਾਂ, ਤਾਂ ਸਾਨੂੰ ਅਨੈਤਿਕ ਫੰਦਿਆਂ ਵਿਚ ਫਸਣ ਤੋਂ ਦੂਰ ਭੱਜਣਾ ਚਾਹੀਦਾ ਹੈ।—1 ਕੁਰਿੰ. 6:9, 10.
ਸ਼ੈਤਾਨ ਨੂੰ ਕਿਹਾ: “ਧਰਮ-ਗ੍ਰੰਥ ਵਿਚ ਲਿਖਿਆ ਹੈ।” (ਧੀਰਜ ਰੱਖ ਕੇ ਲੜਾਈ ਜਿੱਤੋ
17, 18. (ੳ) ਸ਼ੈਤਾਨ ਹੋਰ ਕਿਹੜੇ ਫੰਦੇ ਵਰਤਦਾ ਹੈ ਤੇ ਇਹ ਸਾਡੇ ਲਈ ਕੋਈ ਹੈਰਾਨੀ ਦੀ ਗੱਲ ਕਿਉਂ ਨਹੀਂ ਹੈ? (ਅ) ਸ਼ੈਤਾਨ ਦਾ ਕੀ ਹਸ਼ਰ ਹੋਣ ਵਾਲਾ ਹੈ ਤੇ ਇਸ ਗੱਲ ਤੋਂ ਸਾਨੂੰ ਧੀਰਜ ਰੱਖਣ ਦੀ ਹੱਲਾਸ਼ੇਰੀ ਕਿਉਂ ਮਿਲਦੀ ਹੈ?
17 ਘਮੰਡ, ਧਨ-ਦੌਲਤ ਅਤੇ ਅਨੈਤਿਕਤਾ ਤੋਂ ਇਲਾਵਾ ਸ਼ੈਤਾਨ ਦੇ ਹੋਰ ਵੀ ਬਹੁਤ ਸਾਰੇ ਫੰਦੇ ਹਨ। ਮਿਸਾਲ ਲਈ, ਕੁਝ ਮਸੀਹੀਆਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦਾ ਵਿਰੋਧ ਕਰਦੇ ਹਨ ਜਾਂ ਕੁਝ ਮਸੀਹੀਆਂ ਨਾਲ ਸਕੂਲ ਵਿਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਕੁਝ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਸਰਕਾਰਾਂ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ। ਸਾਨੂੰ ਪਤਾ ਹੈ ਕਿ ਇੱਦਾਂ ਦੀਆਂ ਮੁਸ਼ਕਲਾਂ ਤਾਂ ਆਉਣੀਆਂ ਹੀ ਹਨ। ਯਿਸੂ ਨੇ ਸਾਨੂੰ ਇਹ ਕਹਿੰਦੇ ਹੋਏ ਖ਼ਬਰਦਾਰ ਕੀਤਾ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ, ਪਰ ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।”—ਮੱਤੀ 10:22.
18 ਅਸੀਂ ਸ਼ੈਤਾਨ ਨਾਲ ਲੜ ਕੇ ਕਿਵੇਂ ਜਿੱਤ ਸਕਦੇ ਹਾਂ? ਯਿਸੂ ਨੇ ਕਿਹਾ ਸੀ: “ਧੀਰਜ ਨਾਲ ਇਹ ਸਭ ਕੁਝ ਸਹਿ ਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।” (ਲੂਕਾ 21:19) ਅੱਜ ਇਨਸਾਨ ਜੋ ਮਰਜ਼ੀ ਕਰ ਲੈਣ, ਪਰ ਉਹ ਹਮੇਸ਼ਾ ਲਈ ਸਾਡਾ ਨੁਕਸਾਨ ਨਹੀਂ ਕਰ ਸਕਦੇ। ਯਹੋਵਾਹ ਨਾਲ ਕੋਈ ਵੀ ਸਾਡੀ ਦੋਸਤੀ ਨਹੀਂ ਤੋੜ ਸਕਦਾ ਜਦ ਤਕ ਅਸੀਂ ਆਪ ਨਹੀਂ ਤੋੜਦੇ। (ਰੋਮੀ. 8:38, 39) ਭਾਵੇਂ ਕਿ ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਦੀ ਜਾਨ ਚਲੀ ਵੀ ਜਾਵੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸ਼ੈਤਾਨ ਜਿੱਤ ਗਿਆ। ਯਹੋਵਾਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯੂਹੰ. 5:28, 29) ਪਰ ਸ਼ੈਤਾਨ ਦਾ ਕੱਖ ਨਹੀਂ ਰਹਿਣਾ। ਇਸ ਗੰਦੀ ਦੁਨੀਆਂ ਦਾ ਨਾਸ਼ ਹੋਣ ਤੋਂ ਬਾਅਦ ਸ਼ੈਤਾਨ ਨੂੰ 1,000 ਸਾਲ ਲਈ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ। (ਪ੍ਰਕਾ. 20:1-3) ਯਿਸੂ ਦਾ 1,000 ਸਾਲ ਦਾ ਰਾਜ ਖ਼ਤਮ ਹੋਣ ਤੋਂ ਬਾਅਦ “ਸ਼ੈਤਾਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ।” ਫਿਰ ਸ਼ੈਤਾਨ ਮੁਕੰਮਲ ਇਨਸਾਨਾਂ ਨੂੰ ਆਖ਼ਰੀ ਵਾਰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਤੋਂ ਬਾਅਦ ਸ਼ੈਤਾਨ ਦਾ ਨਾਸ਼ ਕੀਤਾ ਜਾਵੇਗਾ। (ਪ੍ਰਕਾ. 20:7-10) ਉਸ ਦਾ ਭਵਿੱਖ ਹਨੇਰ ਭਰਿਆ ਹੈ, ਪਰ ਸਾਡਾ ਭਵਿੱਖ ਤਾਂ ਸੁਨਹਿਰਾ ਹੈ! ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਸ਼ੈਤਾਨ ਦਾ ਡੱਟ ਕੇ ਮੁਕਾਬਲਾ ਕਰੋ। ਤੁਸੀਂ ਸ਼ੈਤਾਨ ਨਾਲ ਲੜ ਕੇ ਜਿੱਤ ਸਕਦੇ ਹੋ!