ਗੀਤ 25
ਅਨਮੋਲ ਪਰਜਾ
-
1. ਗੋਦ ਲਏ ਤੂੰ ਯਹੋਵਾਹ,
ਪਹਿਲਾਂ ਸੀ ਜੋ ਖ਼ਾਕ ਸਮਾਨ
ਪਾਇਆ ਝੋਲ਼ੀ ਨਜ਼ਰਾਨਾ,
ਅਮਰ ਜੀਵਨ ਵਰਦਾਨ
(ਕੋਰਸ)
ਅਮਾਨਤ ਇਹ ਪਿਆਰੀ
ਹੈ ਅਨਮੋਲ ਤੇਰੀ ਪਰਜਾ
ਪਿਆਰ ਕਰਦੇ ਨੇ ਤੈਨੂੰ
ਹਰ ਪਾਸੇ ਵਧਾਵਣ ਤੇਰੀ ਸ਼ਾਨ
-
2. ਨਿਰਮਲ ਨੇ ਲੋਕ ਇਹ ਤੇਰੇ,
ਰਖਵਾਲੇ ਸੱਚਾਈ ਦੇ
ਅੰਧਕਾਰ ਤੂੰ ਹਟਾਇਆ,
ਰੁਸ਼ਨਾਏ ਰਸਤੇ
(ਕੋਰਸ)
ਅਮਾਨਤ ਇਹ ਪਿਆਰੀ
ਹੈ ਅਨਮੋਲ ਤੇਰੀ ਪਰਜਾ
ਪਿਆਰ ਕਰਦੇ ਨੇ ਤੈਨੂੰ
ਹਰ ਪਾਸੇ ਵਧਾਵਣ ਤੇਰੀ ਸ਼ਾਨ
-
3. ਪੂਰੇ ਅਲਫ਼ਾਜ਼ ਉਹ ਕਰਦੇ,
ਮਸੀਹ ਨਾਲ ਦਿਖਾਣ ਵਫ਼ਾ
ਦੇਵਣ ਰਹਿਮਤ ਦਾ ਹੋਕਾ,
ਮਿਲੇ ਸਭ ਨੂੰ ਸ਼ਿਫ਼ਾ
(ਕੋਰਸ)
ਅਮਾਨਤ ਇਹ ਪਿਆਰੀ
ਹੈ ਅਨਮੋਲ ਤੇਰੀ ਪਰਜਾ
ਪਿਆਰ ਕਰਦੇ ਨੇ ਤੈਨੂੰ
ਹਰ ਪਾਸੇ ਵਧਾਵਣ ਤੇਰੀ ਸ਼ਾਨ
(ਯਸਾ. 43:20ਅ, 21; ਮਲਾ. 3:17; ਕੁਲੁ. 1:13 ਵੀ ਦੇਖੋ।)