ਗੀਤ 32
ਯਹੋਵਾਹ ਵੱਲ ਹੋਵੋ!
-
1. ਬੇਬੱਸ ਤੇ ਬੇਚੈਨ ਸੀ ਮਨ ਇਹ ਮੇਰਾ
ਛਾਇਆ ਹਨੇਰਾ, ਸੀ ਦੁੱਖ ਦਾ ਸਾਇਆ
ਫਿਰ ਆਸ ਦਾ ਦੀਪਕ ਰੱਬ ਨੇ ਜਗਾਇਆ
ਮੇਰੇ ਗਮ ਨੂੰ ਮਿਟਾਇਆ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ ਜੀਵਨ ਇਹ ਮੇਰਾ
ਦਿਲ ਮੇਰਾ ਪੁਕਾਰੇ, ਚੈਨ-ਅਮਨ ਆਵੇ
ਯਿਸੂ ਹੈ ਮਸੀਹਾ ਸ਼ਾਂਤੀ ਲੈ ਆਵੇ
-
2. ਭਾਵੇਂ ਹਿਲ ਜਾਣ ਇਹ ਜ਼ਮੀਂ ਆਸਮਾਨ
ਚਾਹੇ ਸ਼ੈਤਾਨ ਖੜ੍ਹਾ ਕਰੇ ਤੂਫ਼ਾਨ
ਕਰ ਨਾ ਸਕੇਗਾ ਉਹ ਮੇਰਾ ਨੁਕਸਾਨ
ਸਾਇਆ ਮੇਰਾ ਯਹੋਵਾਹ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ ਜੀਵਨ ਇਹ ਮੇਰਾ
ਦਿਲ ਮੇਰਾ ਪੁਕਾਰੇ, ਚੈਨ-ਅਮਨ ਆਵੇ
ਯਿਸੂ ਹੈ ਮਸੀਹਾ ਸ਼ਾਂਤੀ ਲੈ ਆਵੇ
-
3. ਚਾਨਣ-ਮੁਨਾਰਾ ਹੈ ਬਚਨ ਤੇਰਾ
ਸਾਰੇ ਜੱਗ ʼਤੇ ਹੋਵਣ ਤੇਰੇ ਫ਼ਰਮਾਨ
ਤੇਰੇ ਅੱਗੇ ਸਿਰ ਨਿਵਾਏ ਜਹਾਨ
ਯਹੋਵਾਹ, ਤੂੰ ਅੱਤ ਮਹਾਨ
(ਕੋਰਸ)
ਯਹੋਵਾਹ ਮੈਂ ਤੇਰਾ ਦਾਸ ਬਣ ਕੇ ਰਹਿਣਾ
ਰੌਸ਼ਨ ਕਰਦਾ ਤੂੰ ਹੀ ਜੀਵਨ ਇਹ ਮੇਰਾ
ਦਿਲ ਮੇਰਾ ਪੁਕਾਰੇ, ਚੈਨ-ਅਮਨ ਆਵੇ
ਯਿਸੂ ਹੈ ਮਸੀਹਾ ਸ਼ਾਂਤੀ ਲੈ ਆਵੇ
(ਜ਼ਬੂ. 94:14; ਕਹਾ. 3:5, 6; ਇਬ. 13:5 ਵੀ ਦੇਖੋ।)