ਗੀਤ! 71
ਫ਼ੌਜੀ ਯਹੋਵਾਹ ਤੇਰੇ!
(ਯੋਏਲ 2:7)
-
1. ਫ਼ੌਜੀ ਯਹੋਵਾਹ ਤੇਰੇ
ਯਿਸੂ ਦੇ ਅਧੀਨ
ਕੋਸ਼ਿਸ਼ ਕਰੇ ਸ਼ੈਤਾਨ ਜੇ
ਦਿਲ ਨਾ ਹਾਰਦੇ ਕਦੀ
ਚੱਲਦੇ ਵਫ਼ਾਦਾਰੀ ਨਾਲ
ਦਿੰਦੇ ਹਾਂ ਪੈਗਾਮ
ਹਿੰਮਤ ਰੱਖਦੇ ਪੂਰੀ
ਲੈ ਕੇ ਤੇਰਾ ਨਾਮ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਸੰਗ ਸਾਡੇ
ਦਿਲਾਂ ਨੂੰ ਪੁਕਾਰਦੇ
ਜਦ ਤਕ ਸਾਹ ਚੱਲੇ
-
2. ਫ਼ੌਜੀ ਯਹੋਵਾਹ ਤੇਰੇ
ਲੱਭਦੇ ਹਾਂ ਮਸਕੀਨ
ਹੁੰਦੇ ਦੁਖੀ, ਨਿਰਾਸ਼ ਜੋ
ਦਿਲ ਦੇ ਖਰੇ, ਹਲੀਮ
ਤੇਰੇ ਘਰ ਉਹ ਆਉਂਦੇ ਨੇ
ਲੋਕੀਂ ਤਰਸਦੇ
ਸਾਡੀ ਖ਼ੁਸ਼ੀ ਦੇਖ ਕੇ
ਅੰਬਰ ਝੂਮ ਉੱਠੇ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਸੰਗ ਸਾਡੇ
ਦਿਲਾਂ ਨੂੰ ਪੁਕਾਰਦੇ
ਜਦ ਤਕ ਸਾਹ ਚੱਲੇ
-
3. ਫ਼ੌਜੀ ਯਹੋਵਾਹ ਤੇਰੇ
ਯਿਸੂ ਦੇ ਅਧੀਨ
ਮੈਦਾਨ-ਏ-ਜੰਗ ਵਿਚ ਖੜ੍ਹੇ
ਪਿੱਛੇ ਹਟਦੇ ਨਹੀਂ
ਕੰਨ ਚੁਕੰਨੇ, ਵਫ਼ਾਦਾਰ
ਰੱਖਦੇ ਹਮੇਸ਼ਾ
ਵੈਰੀਆਂ ਨੂੰ ਦੇਖ ਕੇ
ਡਟੇ ਰਹਿੰਦੇ ਹਾਂ
(ਕੋਰਸ)
ਫ਼ੌਜੀ ਯਹੋਵਾਹ ਤੇਰੇ
ਯਿਸੂ ਸੰਗ ਸਾਡੇ
ਦਿਲਾਂ ਨੂੰ ਪੁਕਾਰਦੇ
ਜਦ ਤਕ ਸਾਹ ਚੱਲੇ
(ਅਫ਼. 6:11, 14; ਫ਼ਿਲਿ. 1:7; ਫਿਲੇ. 2 ਵੀ ਦੇਖੋ।)