Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

“ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ”​—2 ਰਾਜ 9:8

“ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ”​—2 ਰਾਜ 9:8

ਯਹੂਦਾਹ ਦਾ ਰਾਜ

ਜਿਸ ਦਾ ਰਾਜਾ ਯਹੋਸ਼ਾਫਾਟ

ਲਗਭਗ 911 ਈਸਵੀ ਪੂਰਵ: ਯਹੋਰਾਮ (ਯਹੋਸ਼ਾਫਾਟ ਦਾ ਪੁੱਤਰ ਤੇ ਅਥਲਯਾਹ ਦਾ ਪਤੀ। ਅਥਲਯਾਹ ਅਹਾਬ ਤੇ ਈਜ਼ਬਲ ਦੀ ਧੀ ਸੀ) ਰਾਜਾ ਬਣ ਗਿਆ ਅਤੇ ਹੋਰ ਕੋਈ ਵੀ ਰਾਜ-ਗੱਦੀ ਦਾ ਦਾਅਵੇਦਾਰ ਨਹੀਂ ਸੀ

ਲਗਭਗ 906 ਈਸਵੀ ਪੂਰਵ: ਅਹਜ਼ਯਾਹ (ਅਹਾਬ ਤੇ ਈਜ਼ਬਲ ਦਾ ਪੋਤਾ) ਰਾਜਾ ਬਣਿਆ

ਲਗਭਗ 905 ਈਸਵੀ ਪੂਰਵ: ਅਥਲਯਾਹ ਨੇ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ ਦਾ ਕਤਲ ਕਰ ਦਿੱਤਾ ਅਤੇ ਰਾਜ ਹਥਿਆ ਲਿਆ। ਸਿਰਫ਼ ਉਸ ਦੇ ਪੋਤੇ ਯਹੋਆਸ਼ ਨੂੰ ਮਹਾਂ ਪੁਜਾਰੀ ਯਹੋਯਾਦਾ ਨੇ ਲੁਕਾ ਕੇ ਅਥਲਯਾਹ ਤੋਂ ਬਚਾ ਲਿਆ।​—2 ਰਾਜ 11:1-3

898 ਈਸਵੀ ਪੂਰਵ: ਯਹੋਆਸ਼ ਰਾਜਾ ਬਣਿਆ। ਮਹਾਂ ਪੁਜਾਰੀ ਯਹੋਯਾਦਾ ਨੇ ਰਾਣੀ ਅਥਲਯਾਹ ਨੂੰ ਜਾਨੋਂ ਮਰਵਾ ਦਿੱਤਾ।​—2 ਰਾਜ 11:4-16

ਇਜ਼ਰਾਈਲ ਦਾ ਰਾਜ

ਲਗਭਗ 920 ਈਸਵੀ ਪੂਰਵ: ਅਹਜ਼ਯਾਹ (ਅਹਾਬ ਤੇ ਈਜ਼ਬਲ ਦਾ ਪੁੱਤਰ) ਰਾਜਾ ਬਣਿਆ

ਲਗਭਗ 917 ਈਸਵੀ ਪੂਰਵ: ਯਹੋਰਾਮ (ਅਹਾਬ ਤੇ ਈਜ਼ਬਲ ਦਾ ਪੁੱਤਰ) ਰਾਜਾ ਬਣਿਆ

ਲਗਭਗ 905 ਈਸਵੀ ਪੂਰਵ: ਯੇਹੂ ਨੇ ਇਜ਼ਰਾਈਲ ਦੇ ਰਾਜੇ ਯਹੋਰਾਮ ਤੇ ਉਸ ਦੇ ਭਰਾਵਾਂ, ਉਸ ਦੀ ਮਾਂ ਈਜ਼ਬਲ ਅਤੇ ਯਹੂਦਾਹ ਦੇ ਰਾਜੇ ਅਹਜ਼ਯਾਹ ਤੇ ਉਸ ਦੇ ਭਰਾਵਾਂ ਦਾ ਕਤਲ ਕਰਵਾ ਦਿੱਤਾ।​—2 ਰਾਜ 9:14–10:17

ਲਗਭਗ 904 ਈਸਵੀ ਪੂਰਵ: ਯੇਹੂ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕੀਤਾ